ਜਲੰਧਰ (03 ਜਨਵਰੀ) ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਨਾਮ ਤੇ ਬਣੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿੱਚ ਲੰਬੇ ਸਮੇਂ ਤੋਂ ਰੈਗੂਲਰ ਹੋਣ ਲਈ ਅੰਦੋਲਨ ਕਰ ਰਹੇ ਅਧਿਆਪਕਾਂ ਦੇ ਜ਼ਬਰ ਦੀਆਂ ਹੱਦਾਂ ਪਾਰ ਕਰ ਰਹੀ ਹੈ। ਬੀਤੀ ਰਾਤ ਸੰਗਰੂਰ ਵਿਖੇ ਪਿਛਲੇ 13 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕਾਂ ਦੇ ਆਗੂ ਜੋਨੀ ਸਿੰਗਲਾ ਨੂੰ ਪੁਲਿਸ ਵਲੋਂ ਜਬਰੀ ਚੁੱਕਣ ਤੇ ਨਾਲ ਵਾਲੇ ਸਾਥੀਆਂ ਨੂੰ ਗਿਰਫ਼ਤਾਰ ਕਰਨ ਅਤੇ ਫੋਨ ਖੋਹਣ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਪ੍ਰਿੰ. ਅਮਨਦੀਪ ਸ਼ਰਮਾ ਤੇ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਆਗੂਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਹਰ ਅੰਦੋਲਨ ਨੂੰ ਲਾਠੀ ਗੋਲੀ ਨਾਲ ਦਬਾਉਣਾ ਚਾਹੁੰਦੀ ਹੈ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਮਰਜ਼ ਹੋਣ ਲਈ ਅੰਦੋਲਨ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਸਾਰੇ ਭੱਤਿਆਂ ਸਮੇਤ ਵਿਭਾਗ ਵਿੱਚ ਮਰਜ਼ ਕੀਤਾ ਜਾਵੇ। ਓਹਨਾ ਕਿਹਾ ਕਿ ਅੰਦੋਲਨ ਕਰ ਰਹੇ ਅਧਿਆਪਕਾਂ ਤੇ ਕੋਈ ਵੀ ਜਬਰ ਸਹਿਣ ਨਹੀਂ ਕੀਤਾ ਜਾਵੇਗਾ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਲੜੀ ਜਾ ਰਹੀ ਲੜਾਈ ਵਿੱਚ ਪਹਿਲਾ ਵਾਂਗ ਵੱਧ ਚੜਕੇ ਹਿੱਸਾ ਲਵੇਗੀ। ਆਗੂਆਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਣੀ ਪੰਜਾਬ ਸਰਕਾਰ ਨੇ ਸਿੱਖਿਆ ਦਾ ਪੂਰੀ ਤਰ੍ਹਾਂ ਬੇੜਾ ਗ਼ਰਕ ਕਰ ਦਿੱਤਾ ਹੈ, ਸਿਰਫ਼ ਅੰਕੜਿਆਂ ਵਿੱਚ ਮੋਹਰੀ ਦਿਸਣ ਅਤੇ ਰਾਜਨੀਤਕ ਲਾਭ ਲਈ ਸਿੱਖਆ ਦੀ ਬਲੀ ਲਈ ਜਾ ਰਹੀ ਹੈ।
ਇਸ ਸਮੇਂ ਕੁਲਦੀਪ ਸਿੰਘ ਪੂਰੋਵਾਲ ਤੇ ਗੁਰਪ੍ਰੀਤ ਸਿੰਘ ਅੰਮੀਵਾਲ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਬਾਜਵਾ ਤੇ ਮਨੋਹਰ ਲਾਲ ਸ਼ਰਮਾਂ ਮੀਤ ਪ੍ਰਧਾਨ, ਦੇਵੀ ਦਿਆਲ ਤੇ ਹਰਿੰਦਰ ਮੱਲੀਆਂ ਜੁਆਇੰਟ ਸਕੱਤਰ, ਬਲਵਿੰਦਰ ਸਿੰਘ ਭੁੱਟੋ ਜਥੇਬੰਦਕ ਸਕੱਤਰ, ਜਸਵਿੰਦਰ ਸਮਾਣਾ ਸਹਾਇਕ ਜਥੇਬੰਦਕ ਸਕੱਤਰ, ਦਿਲਦਾਰ ਭੰਡਾਲ਼, ਗਣੇਸ਼ ਭਗਤ, ਸੁਭਾਸ਼ ਪਠਾਨਕੋਟ, ਸੁੱਚਾ ਸਿੰਘ ਟਰਪਈ, ਬਲਦੇਵ ਸਿੰਘ ਬਰਾੜ , ਸਰਬਜੀਤ ਸਿੰਘ ਬਰਾੜ, ਪਰਮਜੀਤ ਸਿੰਘ ਸ਼ੋਰੇ ਵਾਲਾ, ਰਾਜੀਵ ਹਾਂਡਾ, ਸੁਖਚੈਨ ਸਿੰਘ ਬੱਧਣ, ਜਗਜੀਤ ਸਿੰਘ ਮਾਨ, ਨੂਰ ਮੁਹੰਮਦ, ਨਰਿੰਦਰ ਸਿੰਘ ਮਾਖਾ, ਜੱਜ ਪਾਲ ਸਿੰਘ ਬਾਜੇ ਕੇ, ਰਵਿੰਦਰ ਸਿੰਘ ਪੱਪੀ ਸਿੱਧੂ, ਬਿਕਰਮਜੀਤ ਸਿੰਘ, ਸਰਬਜੀਤ ਸਿੰਘ ਸੰਧੂ , ਗੁਰਦਾਸ ਸਿੰਘ ਸਿੱਧੂ, ਭੁਪਿੰਦਰ ਸਿੰਘ ਜੀਰਾ, ਰਜਿੰਦਰ ਰਾਜਨ, ਗੁਰਮੇਲ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ, ਅਮ੍ਰਿਤਪਾਲ ਸਿੰਘ ਪਠਾਨਕੋਟ, ਧਰਮਿੰਦਰ ਭੰਗੂ, ਨਿਰਮੋਲਕ ਸਿੰਘ ਹੀਰਾ, ਸਰਬਜੀਤ ਸਿੰਘ ਧਾਲੀਵਾਲ, ਹਰਜੀਤ ਸਿੰਘ ਗਲ਼ਵੱਟੀ, ਰਕੇਸ਼ ਕੁਮਾਰ, ਸੰਦੀਪ ਕੁਮਾਰ ਫਾਜ਼ਿਲਕਾ, ਪ੍ਰਭਜੀਤ ਸਿੰਘ ਰਸੂਲਪੁਰ, ਰਮਨਦੀਪ ਸਿੰਘ, ਸੁਖਬਿੰਦਰ ਸਿੰਘ, ਅਮਰਜੀਤ ਸਿੰਘ, ਜਸਬੀਰ ਸਿੰਘ, ਕਮਲਦੀਪ ਸਿੰਘ, ਕੁਲਚਰਨ ਕੁਮਾਰ, ਕੁਲਦੀਪ ਕੌੜਾ, ਕੁਲਦੀਪ ਵਾਲੀਆ, ਵੇਦ ਪਰਕਾਸ਼, ਰਵੀ ਕੁਮਾਰ, ਜਤਿੰਦਰ ਸਿੰਘ ਫਰੀਦਕੋਟ, ਅਮਨਦੀਪ ਸਿੰਘ, ਅਮਰੀਕ ਸਿੰਘ, ਰਵਿੰਦਰ ਸਿੰਘ ਸੰਗਰੂਰ, ਹਰਮਨ ਦੀਪ ਸਿੰਘ, ਬਲਜੀਤ ਸਿੰਘ, ਰਮੇਸ਼ ਕੁਮਾਰ ਕਪੂਰਥਲਾ, ਪਰਦੀਪ ਸਿੰਘ, ਕਰਨੈਲ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਦੀਸ਼ ਸਿੰਘ, ਬਲਜੀਤ ਸਿੰਘ, ਇਕਬਾਲ ਸਿੰਘ, ਰਜੇਸ਼ ਕੁਮਾਰ ਫਤਹਿਗੜ੍ਹ, ਮਨਜਿੰਦਰ ਸਿੰਘ ਲਾਡੀ, ਦਿਦਾਰ ਸਿੰਘ ਪਟਿਆਲਾ, ਰਸ਼ਪਾਲ ਸਿੰਘ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ ਮੋਗਾ, ਬਲਵਿੰਦਰ ਸਿੰਘ ਸੰਧੂ, ਜਗਸੀਰ ਸਿੰਘ ਗਿੱਲ ਫਿਰੋਜ਼ਪੁਰ, ਅਮਨਦੀਪ ਫਾਜ਼ਿਲਕਾ, ਸੰਦੀਪ ਫਾਜ਼ਿਲਕਾ ਆਦਿ ਹਾਜ਼ਰ ਸਨ।*
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।