ਹਰ ਸਾਲ ਦੀ ਤਰਹਾਂ ਇਸ ਸਾਲ ਵੀ 30, 31 ਜਨਵਰੀ ਅਤੇ 1 ਫ਼ਰਵਰੀ ਨੂੰ ਸੰਤ ਬਾਬਾ ਅਤਰ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਿੱਖ ਸੰਗਤ ਵੱਲੋਂ ਮਨਾਇਆ ਜਾ ਰਿਹਾ ਹੈ। ਪਿਛਲੇ ਸਾਲ ਜੋੜ ਮੇਲੇ ਦੇ ਮਾਹੌਲ ਨੂੰ ਗੁਰਮਤਿ ਅਨੁਸਾਰ ਬਣਾਉਣ ਲਈ ਕਾਫ਼ੀ ਅਹਿਮ ਸੁਧਾਰ ਕੀਤੇ ਗਏ ਅਤੇ ਇਸ ਜੋੜ ਮੇਲੇ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਅਸਥਾਨਾਂ ਉੱਪਰ ਵੀ ਸੁਧਾਰ ਦੇ ਯਤਨ ਹੋਏ ਹਨ। ਇਸ ਸਾਲ ਇਸ ਮੁਹਿੰਮ ਵਿੱਚ ਜਿੱਥੇ ਇਲਾਕੇ ਦੀ ਕਰੀਬ 50 ਪਿੰਡਾਂ ਦਾ ਸਹਿਯੋਗ ਹੈ ਉਥੇ ਹੀ 20 ਦੇ ਕਰੀਬ ਸਿੱਖ ਜਥਿਆਂ ਅਤੇ ਸ਼ਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਅੱਜ ਦੀ ਪੱਤਰਕਾਰ ਮਿਲਣੀ ਵਿੱਚ ਸਿੱਖ ਜਥਾ ਮਾਲਵਾ ਤੋਂ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਦੱਸਿਆ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜ ਮੇਲੇ ਦੌਰਾਨ ਦੁਨਿਆਵੀ ਬਾਜ਼ਾਰ ਨੂੰ ਹਦੂਦ ਤੋਂ ਬਾਹਰ ਰੱਖਿਆ ਜਾਵੇਗਾ। ਟਰੈਕਟਰਾਂ ਅਤੇ ਡੀਜੇ ਉੱਪਰ ਪੂਰਨ ਤੌਰ ‘ਤੇ ਪਾਬੰਦੀ ਰਹੇਗੀ। ਪੰਡਾਲ ਦੀ ਆਵਾਜ਼ ਸਿਰਫ਼ ਪੰਡਾਲ ਤੱਕ ਸੀਮਤ ਕਰਨ ਤੋਂ ਇਲਾਵਾ ਲੰਗਰਾਂ ਵਿੱਚ ਵੀ ਸਪੀਕਰ ਨਹੀਂ ਲਗਾਏ ਜਾਣਗੇ। ਝੂਲੇ ਮੁਕੰਮਲ ਤੌਰ ‘ਤੇ ਬੰਦ ਹੋਣਗੇ. ਮੱਸਿਆ ਦੇ ਦਿਨ ਤੋਂ ਲੈ ਕੇ ਇਕ ਫ਼ਰਵਰੀ ਤੱਕ ਸੰਗਤ ਪਹਿਰੇਦਾਰੀ ਕਰੇਗੀ। ਸਰਦਾਰ ਜਸਵੰਤ ਸਿੰਘ ਖਹਿਰਾ ਸਕੱਤਰ, ਅਕਾਲ ਕਾਲਜ ਕੌਂਸਲ ਅਤੇ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਅੰਗੀਠਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਪ੍ਰਬੰਧਕ ਇਸ ਕਾਰਜ ਵਿੱਚ ਸਿੱਖ ਜੱਥਿਆਂ ਅਤੇ ਸੰਗਤਾਂ ਦੇ ਨਾਲ ਹਨ। ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰੀ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਦੌਰਾਨ ਬਾਬਾ ਹਰਦੀਪ ਸਿੰਘ ਮਹਿਰਾਜ, ਲੱਖੀ ਜੰਗਲ ਖਾਲਸਾ ਜਥਾ, ਸਿੱਖ ਜਥਾ ਮਾਲਵਾ, ਰਾਗੀ ਗ੍ਰੰਥੀ ਪ੍ਰਚਾਰਕ ਸਭਾ , ਅੰਮ੍ਰਿਤ ਸੰਚਾਰ ਜੱਥਾ ਰੱਤਾਖੇੜਾ, ਭਾਈ ਗੁਰਤੇਜ ਸਿੰਘ ਖਡਿਆਲ, ਗੁਰਦੁਆਰਾ ਸਾਹਿਬਾਨ ਤਾਲਮੇਲ ਕਮੇਟੀ ਪੰਚ ਪ੍ਰਧਾਨੀ, ਜਥੇਦਾਰ ਗੁਰਦੀਪ ਸਿੰਘ ਕਾਲਝਾੜ, ਜਥੇਦਾਰ ਬਾਬਾ ਮਾਨ ਸਿੰਘ ਜੀ ਨਿਹੰਗ, ਭਾਈ ਹਰਜਿੰਦਰ ਸਿੰਘ ਬਾਘਾਪੁਰਾਣਾ, ਸਿੱਖ ਜਥਾ ਧੂਰੀ, ਸਿੱਖ ਸੇਵਕ ਜਥਾ ਮਾਲਵਾ, ਭਾਈ ਨਵਦੀਪ ਸਿੰਘ ਬਡਬਰ, ਭਾਈ ਮੱਖਣ ਸਿੰਘ ਰਾਜੋਮਾਜਰਾ, ਹਰਮਨਦੀਪ ਸਿੰਘ ਬੇਨੜਾ ਆਦਿ ਸ਼ਖਸ਼ੀਅਤਾਂ ਅਤੇ ਜਥੇ ਹਾਜ਼ਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।