ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਸਬੰਧ ਵਿੱਚ ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ ਵਲੋਂ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਮਿਤੀ 11-11-2024 ਦਿਨ ਸੋਮਵਾਰ ਨੂੰ ਕੀਤਾ ਗਿਆ।ਜੋ ਕਿ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਇਸ-ਚਾਂਸਲਰ ਦੀ ਯੋਗ ਅਗਵਾਈ ਵਿਚ ਸਫ਼ਲਤਾਪੂਰਵਕ ਸੰਪੂਰਣ ਹੋਇਆ।
ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 13-11-2024 ਦਿਨ ਬੁੱਧਵਾਰ ਨੂੰ ਗੁਰਦਆਰਾ ਸ਼੍ਰੀ ਭਗਤਪੁਰਾ ਸਾਹਿਬ ਵਿਖੇ ਪਾਏ ਗਏ। ਸਰਬੱਤ ਦੇ ਭਲ਼ੇ ਲਈ ਅਰਦਾਸ ਕੀਤੀ ਗਈ ਅਤੇ ਇਸ ਤੋਂ ਬਾਅਦ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ। ਸਮੁੱਚੀ ਸੰਗਤ ਵਲੋਂ ਇਲਾਹੀ ਕੀਰਤਨ ਦਾ ਸਰਵਣ ਕੀਤਾ ਗਿਆ। ਜਿਸ ਰਾਹੀਂ ਗੁਰੂੁ ਨਾਨਕ ਬਾਣੀ ਦੇ ਦੈਵੀ ਸੰਦੇਸ਼ ਨਾਲ ਕੁੱਲ ਖ਼ਲਕਤ ਨੂੰ ਚਾਨਣ ਮਿਲਿਆ। ਇਸ ਦੌਰਾਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਸੰਤ ਬਾਬਾ ਭਾਗ ਸਿੰਘ ਨਰਸਿੰਗ ਕਾਲਜ ਅਤੇ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਦੇ ਵਿਦਿਆਰਥੀਆਂ ਦੇ ਵੱਖ-ਵੱਖ ਜੱਥਿਆਂ ਨੇ ਕੀਰਤਨ, ਵਾਰਾਂ ਅਤੇ ਕਵੀਸ਼ਰੀ ਦਾ ਗਾਇਣ ਪੇਸ਼ ਕੀਤਾ। ਜਿਸਨੂੰ ਸੰਗਤ ਨੇ ਬਹੁਤ ਸ਼ਰਧਾ ਨਾਲ ਸਰਵਣ ਕੀਤਾ।ਇਸ ਉਪਰੰਤ ਸਾਰੀ ਸੰਗਤ ਨੇ ਗੁਰੂ ਕਾ ਲੰਗਰ ਛਕਿਆ। ਯੂਨੀਵਰਸਿਟੀ ਅਤੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸੇਵਾ ਭਾਵਨਾ ਨਾਲ ਸਮੁੱਚੇ ਪਰਵ ਵਿਚ ਹਿੱਸਾ ਲਿਆ।
ਇਸ ਮੌਕੇ ਸ. ਹਰਦਮਨ ਸਿੰਘ ਮਿਨਹਾਸ, ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ, ਸੁਸਾਇਟੀ ਦੇ ਮੈਂਬਰ ਸਾਹਿਬਾਨ, ਡਾ. ਧਰਮਜੀਤ ਸਿੰਘ ਪਰਮਾਰ ਜੀ, ਵਾਈਸ-ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਡਾ. ਅਨੀਤ ਕੁਮਾਰ, ਰਜਿਸਟਰਾਰ, ਸ. ਰੂਪ ਸਿੰਘ ਡਿਪਟੀ ਰਜਿਸਟਰਾਰ, ਡਾ. ਵਿਜੈ ਧੀਰ ਡੀਨ ਅਕਾਦਮਿਕ, ਸੰਤ ਬਾਬਾ ਭਾਗ ਸਿੰਘ ਨਰਸਿੰਗ ਕਾਲਜ ਦੇ ਮੁਖੀ ਮਿਸ ਮੰਜੂ ਚਾਵਲਾ, ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਦੇ ਪ੍ਰਿੰਸੀਪਲ ਸ. ਰਣਜੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਡੀਨ, ਮੁਖੀ, ਅਧਿਆਪਕ, ਵਿਦਿਆਰਥੀ ਅਤੇ ਖੋਜਾਰਥੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।