
ਜਲੰਧਰ, 08 ਅਪ੍ਰੈਲ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੂਫੀ ਗਾਇਕ ਤੇ ਸਾਬਕਾ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਦੇ ਘਰ ਜਾ ਕੇ ਉਹਨਾਂ ਨਾਲ ਦੱੁਖ ਸਾਂਝਾ ਕੀਤਾ। ਯਾਦ ਰਹੇ ਕਿ ਬੀਤੇ ਦਿਨੀ ਹੰਸ ਰਾਜ ਹੰਸ ਦੀ ਧਰਮਪਤਨੀ ਰੇਸ਼ਮ ਕੌਰ ਹੰਸ ਦਾ ਦੇਹਾਂਤ ਹੋ ਗਿਆ ਸੀ।
ਸੰਤ ਸੀਚੇਵਾਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਜੀਵਨ ਸਾਥੀ ਦਾ ਅਚਾਨਕ ਇਸ ਤਰ੍ਹਾਂ ਤੁਰ ਜਾਣਾ ਪਰਿਵਾਰ ਲਈ ਬਹੁਤ ਹੀ ਦੁਖਦਾਈ ਹੁੰਦਾ ਹੈ। ਉਹਨਾਂ ਕਿਹਾ ਕਿ ਮਨੁੱਖ ਆਪਣੇ ਸਵਾਸਾਂ ਦੀ ਕੂੰਜੀ ਪਹਿਲਾਂ ਹੀ ਲਿਖਾ ਕਿ ਲਿਆਉਂਦਾ ਅਤੇ ਉਸ ਲਈ ਵਿਅਕਤੀ ਨੂੰ ਜੀਵਨ ਵਿੱਚ ਰਹਿੰਦਿਆ ਮਨੁੱਖ ਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ।
ਇਸ ਮੌਕੇ ਸੰਤ ਸੀਚੇਵਾਲ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ । ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਹੰਸ ਰਾਜ ਹੰਸ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਆਪਣਾ ਸਮਰਥਨ ਪ੍ਰਗਟ ਕੀਤਾ। ਇਸ ਦੌਰਾਨ ਹੰਸ ਰਾਜ ਹੰਸ ਦੇ ਦੋਵੇਂ ਪੁੱਤਰ, ਨਵਰਾਜ ਅਤੇ ਯੁਵਰਾਜ ਹੰਸ ਵੀ ਮੌਜੂਦ ਸਨ।