
ਸੰਦੀਪ ਸਿੰਘ ਜੀ ਸੰਨੀ ਦੀ ਚੜਦੀ ਕਲਾ ਲਈ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਕੀਤੀ ਗਈ ਅਰਦਾਸ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਜਿਨਾਂ ਨੇ ਪੁਰਾਤਨ ਸਿੱਖ ਪ੍ਰੰਪਰਾਵਾਂ ਤੇ ਪਹਿਰਾ ਦਿੰਦੇ ਹੋਏ, ਗੁਰੂ ਕੀ ਨਿੰਦਾ ਸੁਣੇ ਨ ਕਾਨ, ਦੇ ਵਾਕ ਤੇ ਅਮਲ ਕਰਦੇ ਹੋਏ ਸਿੱਖ ਵਿਰੋਧੀ ਸ਼ਕਤੀਆਂ ਨੂੰ ਸਜਾ ਦਿੱਤੀ ਸੀ।ਅਤੇ ਜੋ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਜੇਲ ਵਿੱਚ ਬੰਦ ਸਨ। ਉਹਨਾਂ ਉਪਰ ਜੇਲ ਵਿਚ ਜਿਸ ਤਰ੍ਹਾਂ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਤੇ ਕਈ ਤਰ੍ਹਾਂ ਦੀਆਂ ਸੱਟਾਂ ਲਾਈਆਂ ਗਈਆਂ ਪਰ ਗੁਰਸਿੱਖ ਗੁਰੂ ਦੇ ਭਾਣੇ ਵਿੱਚ ਅਡੋਲ ਰਿਹਾ ਉਹਨਾਂ ਦੀ ਸਿਹਤਯਾਬੀ ਦੇ ਚੜਦੀ ਕਲਾ ਲਈ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਜਿਹਨਾਂ ਵਿਚ ਸਿੱਖ ਤਾਲਮੇਲ ਕਮੇਟੀ ਤੋਂ ਸਿੱਖ ਤੋਂ ਇਲਾਵਾ ਜਲੰਧਰ ਦੀਆਂ ਵੱਖ-ਵੱਖ ਸਿੱਖ ਸਭਾਵਾਂ ਵੀ ਸ਼ਾਮਿਲ ਸਨ। ਜਿਨਾਂ ਵਿੱਚ ਸਿੱਖ ਤਾਲਮੇਲ ਕਮੇਟੀ ਤੋਂ ਤੇਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਪਰਵਿੰਦਰ ਸਿੰਘ ਬਾਬਾ ਗੁਰਜੀਤ ਸਿੰਘ ਕਾਲੀਆ ਕਲੋਨੀ ਨੌਵੀਂ ਪਾਤਸ਼ਾਹ ਗੁਰਦੇਵ ਬਹਾਦਰ ਨਗਰ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਗੁਰਦੁਆਰਾ ਛੇਵੀ ਪਾਤਸ਼ਾਹੀ ਤੋਂ ਇੰਦਰਪਾਲ ਸਿੰਘ ਗੁਰਜੀਤ ਸਿੰਘ ਪੋਪਲੀ ਗੁਰਪ੍ਰੀਤ ਸਿੰਘ ਸੁਖਮਨੀ ਸਾਹਿਬ ਸੋਸਾਇਟੀ ਬਜ਼ਾਰ ਬਾਂਸਾਂ ਜੋਗਿੰਦਰ ਸਿੰਘ ਸਿੱਖ ਨੈਸ਼ਨਲ ਸੇਵਕ ਸਭਾ ਮਾਡਲ ਟਾਊਨ ਤੋਂ ਕੁਲਵਿੰਦਰ ਸਿੰਘ ਗੁਰਦੁਆਰਾ ਅਵਤਾਰ ਨਗਰ ਤੋਂ ਗੁਰਿੰਦਰ ਸਿੰਘ ਮਜੈਲ ਸ਼ਾਮਿਲ ਸਨ। ਅਰਦਾਸ ਕਰਨ ਦੀ ਸੇਵਾ ਸਰਦਾਰ ਹਰਪ੍ਰੀਤ ਸਿੰਘ ਨੀਟੂ ਨੇ ਨਿਭਾਈ ਇਸ ਮੌਕੇ ਤੇ ਬੋਲਦੇ ਉਕਤ ਆਗੂਆਂ ਨੇ ਕਿਹਾ ਕਿ ਭਾਈ ਸਨੀ ਨੇ ਆਪਣੇ ਕਿਸੇ ਨਿੱਜੀ ਕੰਮ ਲਈ ਕੋਈ ਵੀ ਕਾਰਜ ਨਹੀਂ ਕੀਤਾ ਉਹਨਾਂ ਨੇ ਉਹਨਾਂ ਲੋਕਾਂ ਨੂੰ ਜੋ ਗੁਰੂ ਘਰ ਅਤੇ ਸਿੱਖ ਪਰਿਵਾਰ ਦੀਆਂ ਬੇਟੀਆਂ ਬਾਰੇ ਬੋਲ ਕਬੋਲ ਬੋਲਦੇ ਸਨ ਅਤੇ ਜਿਨਾਂ ਝੂਠੇ ਮੁਕਦਮੇ ਬਣਾ ਕੇ ਸਿੱਖ ਨੌਜਵਾਨ ਨੂੰ ਕੋਹ ਕੋਹ ਕੇ ਮਾਰਿਆ ਸੀ ਉਹਨੂੰ ਪੁਰਾਤਨ ਸਿੱਖ ਪਰਿਵਾਰ ਅਨੁਸਾਰ ਸੋਧਾ ਲਾਇਆ ਸਮੁੱਚੀ ਸਿੱਖ ਕੌਮ ਨੂੰ ਭਾਈ ਸੰਦੀਪ ਸਿੰਘ ਦੀ ਸੰਨੀ ਦਾ ਸਾਥ ਦੇਣਾ ਚਾਹੀਦਾ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਹਰ ਦੀ ਹਰ ਤਰ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਤਾਂ ਜੋ ਉਹਨਾਂ ਪਰਿਵਾਰ ਆਪਣੇ ਆਪ ਨੂੰ ਇਸ ਦੀ ਮੁਸ਼ਕਿਲ ਦੀ ਘੜੀ ਵਿੱਚ ਆਪਣੇ ਆਪ ਬਿਲਕੁਲ ਇਕੱਲਾ ਨਾ ਸਮਝਣ