
ਚੰਡੀਗੜ () ਸਿੱਖ ਕੌਮ ਦੇ ਜਖਮਾਂ ਤੇ ਮੱਲ੍ਹਮ ਲਗਾਉਣ ਦਾ ਜਿਹੜਾ ਫੈਸਲਾ ਅੱਜ ਦਿੱਲੀ ਦੀ ਅਦਾਲਤ ਨੇ ਕੀਤਾ ਹੈ, ਓਹ ਸਵਾਗਤਯੋਗ ਹੁੰਦਾ ਜੇਕਰ ਸੱਜਣ ਕੁਮਾਰ ਵਰਗਿਆਂ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ। ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਵੱਲੋਂ ਜਾਰੀ ਬਿਆਨ ਵਿੱਚ ਸਰਦਾਰ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ,ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ, ਸਰਦਾਰ ਸੁੱਚਾ ਸਿੰਘ ਛੋਟੇਪੁਰ, ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਦੇਰ ਵੀ ਆਏ ਅਤੇ ਪੂਰੀ ਤਰਾਂ ਦਰੁਸਤ ਵੀ ਨਹੀਂ ਆਏ। ਇਸ ਕਰਕੇ ਸਿੱਖ ਕੌਮ ਜਿਹੜੀ ਉਮੀਦ ਅੱਜ ਲਗਾਕੇ ਬੈਠੀ ਹੋਈ ਸੀ ਕਿ ਜਦੋਂ ਅੱਜ ਚਾਲੀ ਸਾਲ ਬਾਅਦ ਇਨਸਾਫ਼ ਦੀ ਕਿਰਨ ਨਿਕਲੇਗੀ ਤਾਂ ਓਹ ਨਾ ਸਿਰਫ ਜਖਮਾਂ ਤੇ ਮੱਲ੍ਹਮ ਹੋਵੇਗੀ ਸਗੋਂ ਸਿੱਖ ਕੌਮ ਦੀਆਂ ਚੀਸਾਂ ਨੂੰ ਰੋਕੇਗੀ ਨਸਲਕੁਸ਼ੀ ਦੇ ਸੰਦਰਭ ਵਿ ਫੈਸਲਾ ਨਾਕਾਫ਼ੀ ਰਿਹਾ , ਇਸ ਕਰਕੇ ਫਾਂਸੀ ਤੋਂ ਘੱਟ ਸਜਾ ਦੇਕੇ ਸਿੱਖ ਕੌਮ ਨਾਲ ਪੂਰਾ ਇਨਸਾਫ ਨਹੀਂ ਕੀਤਾ ਗਿਆ।
ਜਾਰੀ ਬਿਆਨ ਵਿੱਚ ਹਿਤੈਸ਼ੀ ਲੀਡਰਸ਼ਿਪ ਨੇ ਜੋਰ ਦੇਕੇ ਮੰਗ ਚੁੱਕੀ ਕਿ ਸਰਕਾਰੀ ਤੰਤਰ ਦੀ ਸਰਪ੍ਰਸਤੀ ਹੇਠ ਹੋਈ ਨਸਲਕੁਸ਼ੀ ਲਈ ਸਾਰੇ ਦੋਸ਼ੀਆਂ ਜਿਨ੍ਹਾਂ ਵਿੱਚ ਚਾਹੇ ਜਗਦੀਸ਼ ਟਾਈਟਲਰ ਹੋਣ ਜਾਂ ਫਿਰ ਕਮਲ ਨਾਥ ਹੋਣ ਇਹਨਾ ਸਾਰਿਆਂ ਨੂੰ ਫਾਸਟ ਟਰੈਕ ਕੋਰਟ ਜ਼ਰੀਏ ਸਿੱਖ ਕੌਮ ਨੂੰ ਇਨਸਾਫ ਦਿੱਤਾ ਜਾਵੇ।
ਜਾਰੀ ਬਿਆਨ ਵਿੱਚ ਆਗੂਆਂ ਨੇ ਪਿਛਲੇ ਚਾਲੀ ਸਾਲ ਤੋਂ ਨਿਰਸਵਾਰਥ ਹੋਕੇ ਇਸ ਸਿੱਖ ਨਸਲਕੁਸ਼ੀ ਦਾ ਕੇਸ ਲੜਨ ਵਾਲੇ ਸਾਰੇ ਵਕੀਲ ਸਾਹਿਬਾਨਾਂ ਦਾ ਜਿੱਥੇ ਧੰਨਵਾਦ ਕੀਤਾ ਉਥੇ ਹੀ ਸੱਜਣ ਕੁਮਾਰ ਵਰਗਿਆਂ ਖਿਲਾਫ ਗਵਾਹੀਆਂ ਦੇਣ ਵਾਲੇ ਸਾਰੇ ਮਨੁੱਖੀ ਘਾਣ ਦੀ ਇਸ ਲੜਾਈ ਵਿੱਚ ਸਾਥ ਦੇਣ ਵਾਲੇ ਲੋਕਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕੀਤਾ।