ਅਕਾਲ ਕਾਲਜ ਕੌਂਸਲ ਆਫ਼ ਇੰਸਟੀਚਿਊਸ਼ਨਜ਼ ਦੇ ਵਿੱਚ ਪੰਜਾਬੀ ਸੱਥ ਦੀ ਬੁਲੰਦ ਆਵਾਜ਼ ਸ.ਮੋਤਾ ਸਿੰਘ ਸਰਾਏ ਅਤੇ ਉਹਨਾਂ ਦੇ ਨਾਲ ਪੰਜਾਬੀ ਦੇ ਨਾਮਵਰ ਲੇਖਕ ਸ.ਨਛੱਤਰ ਭੋਗਲ ਉਚੇਚੇ ਤੌਰ ‘ਤੇ ਪਹੁੰਚੇ ਸਨ। ਆਏ ਹੋਏ ਮਹਿਮਾਨਾਂ ਦਾ ਅਕਾਲ ਕੌਂਸਲ ਦੇ ਸਕੱਤਰ ਸ ਜਸਵੰਤ ਸਿੰਘ ਖਹਿਰਾ ਜੀ, ਪ੍ਰਿੰਸੀਪਲ ਡਾ ਜਸਪਾਲ ਸਿੰਘ, ਕੌਂਸਲ ਮੈਂਬਰ ਸ.ਮਨਜੀਤ ਸਿੰਘ , ਡਾ ਨਿਰਪਜੀਤ ਸਿੰਘ, ਸਤਵਿੰਦਰ ਸਿੰਘ ਅਤੇ ਸਮੂਹ ਸਟਾਫ਼ ਵੱਲੋਂ “ਜੀ ਆਇਆਂ” ਕਿਹਾ ਗਿਆ। ਇਸ ਪ੍ਰੋਗਰਾਮ ਨੂੰ ਉੱਘੀ ਲੇਖਿਕਾ ਪ੍ਰੀਤ ਹੀਰ ਵੱਲੋਂ ਆਰਗਨਾਈਜ਼ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮੋਤਾ ਸਿੰਘ , ਨਛੱਤਰ ਭੋਗਲ ਨੂੰ ਬੱਚਿਆਂ ਦੇ ਰੂ-ਬ-ਰੂ ਕੀਤਾ ਗਿਆ। ਸਰਾਏ ਸਾਹਬ ਵੱਲੋਂ ਆਪਣੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਹੁਣ ਤੱਕ ਦਾ ਅਨੁਭਵ ਬੱਚਿਆਂ ਨਾਲ ਸਾਂਝਾ ਕੀਤਾ। ਉਹਨਾਂ ਨੇ ਕਿਹਾ ਕਿ ਅਗਰ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵੱਧਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਾਤਾ ਪਿਤਾ ਅਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਪਵੇਗਾ ਕਿਉਂਕਿ ਇਹਨਾਂ ਦੁਆਰਾ ਦਿੱਤੀ ਸਹੀ ਸੇਧ ਨਾਲ ਹੀ ਅਸੀਂ ਆਪਣੇ ਮੁਕਾਮ ਤੱਕ ਪਹੁੰਚ ਸਕਦੇ ਹਾਂ। ਜੋ ਬੱਚੇ ਆਪਣੇ ਸੰਸਕਾਰਾਂ ਨੂੰ ਨਾਲ ਲੈਕੇ ਚੱਲਦੇ ਹਨ ਉਹਨਾਂ ਦਾ ਕਿਰਦਾਰ ਹਮੇਸ਼ਾ ਉੱਚਾ ਅਤੇ ਸੁੱਚਾ ਹੁੰਦਾ ਹੈ। ਉਹਨਾਂ ਨੇ ਬਲਵਿੰਦਰ ਚਹਿਲ (ਯੂ.ਕੇ )ਦੀ ਚਰਚਿਤ ਕਿਤਾਬ “ਇਟਲੀ ਵਿੱਚ ਸਿੱਖ ਫੌਜਾਂ( ਦੂਸਰਾ ਵਿਸ਼ਵ ਯੁੱਧ )”ਦਾ ਹਵਾਲਾ ਦਿੰਦਿਆਂ ਜੰਗ ਦੇ ਵਿੱਚ ਸਿੱਖ ਫੌਜੀਆਂ ਦੇ ਉੱਚੇ ਕਿਰਦਾਰ ਅਤੇ ਜ਼ਜਬੇ ਦੀਆਂ ਗੱਲਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਭੋਗਲ ਸਾਹਬ ਨੇ ਬੱਚਿਆਂ ਨੂੰ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਸੁਣਾਈਆਂ । ਬੱਚਿਆਂ ਨੇ ਪੂਰੇ ਅਨੁਸ਼ਾਸਨ ਵਿੱਚ ਆਏ ਹੋਏ ਮਹਿਮਾਨਾਂ ਦੀਆਂ ਗੱਲਾਂ ਨੂੰ ਬਹੁਤ ਹੀ ਧਿਆਨਪੂਰਵਕ ਸੁਣਿਆ। ਅਕਾਲ ਕੌਂਸਲ ਦੇ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਅਕਾਲ ਕਾਲਜ ਇੰਸਟੀਚਿਊਸ਼ਨਜ਼ ਦੇ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਸੰਤ ਅਤਰ ਸਿੰਘ ਮਸਤੂਆਣਾ ਵੱਲੋਂ ਲੜਕੀਆਂ ਲਈ ਸਿੱਖਿਆ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਅਕਾਲ ਕਾਲਜ ਦੀ ਪ੍ਰਬੰਧਕੀ ਟੀਮ ਵੱਲੋਂ ਮੋਤਾ ਸਿੰਘ ਸਰਾਏ ਅਤੇ ਨਛੱਤਰ ਭੋਗਲ, ਉਹਨਾਂ ਦੇ ਭਤੀਜੇ ਅੰਮ੍ਰਿਤ ਸਰਾਏ, ਹਰਜਿੰਦਰ ਬਾਂਸਲ ਨੂੰ ਲੋਈ, ਸੰਤ ਅਤਰ ਸਿੰਘ ਜੀ ਦੀ ਫੋਟੋ, ਸੰਤਾਂ ਦੀ ਜੀਵਨੀ ਬਾਰੇ ਇੱਕ ਪੁਸਤਕ ਮਾਣ ਸਨਮਾਨ ਵਜੋਂ ਭੇਂਟ ਕੀਤੀ।ਪ੍ਰੋਗਰਾਮ ਦੇ ਆਖ਼ੀਰ ਵਿੱਚ ਸ. ਜਸਵੰਤ ਸਿੰਘ ਖਹਿਰਾ ਜੀ ਵੱਲੋਂ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੇ ਸਰਾਏ ਸਾਹਬ ਜੀ ਦਾ ਪੰਜਾਬੀ ਮਾਂ ਬੋਲੀ ਪ੍ਰਤੀ ਅਥਾਹ ਪਿਆਰ ਦੇਖਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਪੰਜਾਬੀ ਵਿਦੇਸ਼ਾਂ ਵਿਚ ਬੈਠੇ ਹੋਏ ਵੀ ਆਪਣੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਇੰਨਾਂ ਮੋਹ ਰੱਖਦੇ ਨੇ ਅਤੇ ਪੰਜਾਬੀ ਸਾਹਿਤ ਨੂੰ ਹੋਰ ਵਿਸ਼ਾਲ ਕਰਨ ਲਈ ਕਰੋੜਾਂ ਰੁਪਏ ਦਾ ਸਾਹਿਤ ਛਪਵਾ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਲਾਇਬਰੇਰੀਆਂ ਨੂੰ ਭੇਜ ਰਹੇ ਹਨ। ਸੋ ਸਾਨੂੰ ਸਾਰਿਆਂ ਨੂੰ ਮਿਲ਼ ਕੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਰਲ਼ ਮਿਲ਼ ਕੰਮ ਕਰਨਾ ਚਾਹੀਦਾ ਹੈ।ਮਸਤੂਆਣਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਸਾਹਬ ਵਿਖੇ ਸਿਰਪਾਓ ਪਾ ਕੇ ਮਾਣ ਦਿੱਤਾ ਗਿਆ। ਸ.ਮੋਤਾ ਸਿੰਘ ਵੱਲੋਂ ਅਕਾਲ ਕਾਲਜ ਦੀ ਲਾਇਬ੍ਰੇਰੀ ਲਈ ਬਹੁਤ ਸਾਰੀਆਂ ਕਿਤਾਬਾਂ ਭੇਂਟ ਕੀਤੀਆ ਗਈਆਂ। ਮੰਚ ਸੰਚਾਲਨ ਡਾ ਹਰਜਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਸਮੇਂ ਅਕਾਲ ਡਿਗਰੀ ਕਾਲਜ ਦੇ ਪ੍ਰਿੰਸੀਪਲ ਵਿਜੇ ਪਲਾਹਾ, ਮੈਮ ਮਨਪ੍ਰੀਤ ਕੌਰ
ਮੈਮ ਅਮਨਿੰਦਰ ਕੌਰ
ਡਾ: ਹਰਜਿੰਦਰ ਸਿੰਘ (ਅਕਾਲ ਡਿਗਰੀ ਕਾਲਜ)
ਡਾ.ਨਿਰਪਜੀਤ ਸਿੰਘ (ਅਕਾਲ ਡਿਗਰੀ ਕਾਲਜ)
ਪ੍ਰੋ .ਅਮਨਦੀਪ ਕੌਰ ਬਾਠ (ਅਕਾਲ ਕਾਲਜ ਆਫ਼ ਫਾਰਮੇਸੀ) ਅਤੇ ਸਮੂਹ ਸਟਾਫ਼ ਮੌਜੂਦ ਸੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।