ਜਲੰਧਰ, (ਰਾਜੇਸ਼ ਮਿੱਕੀ) – ਹਿਊਮਨ ਇਮਿਊਨੋ ਡੈਫੀਸਿਐਂਸੀ ਵਾਇਰਸ ਐੱਚਆਈਵੀ ਉਹ ਵਾਇਰਸ ਹੈ, ਜੋ ਐਕੁਆਇਰਡ ਇਮਿਊਨੋ ਡੈਫੀਸਿਐਂਸੀ ਸਿੰਡਰੋਮ ਏਡਜ਼ ਦਾ ਕਾਰਨ ਬਣਦਾ ਹੈ। ਜਦੋਂ ਕੋਈ ਵਿਅਕਤੀ ਏਡਜ਼ ਨਾਲ ਸੰਕ੍ਰਮਿਤ ਹੋ ਜਾਂਦਾ ਹੈ, ਉਸ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਜਿਵੇਂ ਹੀ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਵਿਅਕਤੀ ਨੂੰ ਜਾਨਲੇਵਾ ਲਾਗ ਰੋਗ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਕ ਵਾਰ ਜਦੋਂ ਕੋਈ ਵਿਅਕਤੀ ਐੱਚਆਈਵੀ ਵਾਇਰਸ ਸੰਕ੍ਰਮਿਤ ਹੋ ਜਾਂਦਾ ਹੈ, ਉਹ ਜੀਵਨ ਭਰ ਸੰਕ੍ਰਮਿਤ ਰਹਿੰਦਾ ਹੈ। ਵੱਡੀ ਗੱਲ ਇਹ ਹੈ ਕਿ ਖ਼ਤਰਨਾਕ ਬਿਮਾਰੀ ਦਾ ਪਹਿਲਾ ਕੇਸ ਸਾਹਮਣੇ ਆਉਣ ਤੋਂ 43 ਸਾਲਾਂ ਬਾਅਦ ਵੀ ਏਡਜ਼ ਸੰਸਾਰ ਸਾਹਮਣੇ ਸਭ ਤੋਂ ਵੱਡੀਆਂ ਸਿਹਤ ਚੁਣੌਤੀਆਂ ਵਿੱਚੋਂ ਇਕ ਹੈ। ਜਿਸ ਨੂੰ ਐਚ ਆਈ ਵੀ ਜਾਨਿਕੇ ਏਡਸ ਕਿਹਾ ਜਾਂਦਾ ਹੈ।
ਹਮਸਫਰ ਯੂਥ ਕਲੱਬ ਅਤੇ ਹਮ ਸਫਰ ਹੈਡਲਾਈਨ ਅਧਿਕਾਰੀਆਂ ਵੱਲੋਂ ਸਦਾ ਸੁਖ ਚੋਪੜਾ ਐਸਡੀ ਪਬਲਿਕ ਸਕੂਲ ਵਿਖੇ ਲੱਗੇ ਦਸਤਾਵੇਜ ਕੈਂਪ ਦੌਰਾਨ ਜਨਤਾ ਨੂੰ ਖਾਸ ਕਰ ਨੌਜਵਾਨ ਪੀੜੀ ਨੂੰ ਐਚਆਈਵੀ ਜਾਗਰੂਕਤਾ ਸਲੋਗਨ ਦੇ ਜਰੀਏ ਪੈਂਫਲੇਟ ਵੰਡੇ ਗਏ ਜਿਸ ਵਿੱਚ ਐਚਆਈਵੀ ਦੇ ਬਚਾਵ ਇਲਾਜ ਅਤੇ ਪਰਹੇਜ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਪ੍ਰਧਾਨ ਰੋਹਿਤ ਭਾਟੀਆ ਡਾਇਰੈਕਟਰ ਪੂਨਮ ਭਾਟੀਆ ਸੀਨੀਅਰ ਐਡਵਾਈਜ਼ਰ ਰਣਜੀਤ ਕੌਰ ਮੈਨੇਜਿੰਗ ਡਾਇਰੈਕਟਰ ਕਰਨੈਲ ਸੰਤੋਖਪੁਰੀ ਅਮਰਜੀਤ ਸ਼ਿੰਦਰ ਪਾਲ ਵੱਲੋ ਦੱਸਿਆ ਗਿਆ ਕੇ ਵਰਲਡ ਐਚ ਆਈ ਵੀ ਦਿਵਸ ਮੌਕੇ ਕੈਂਪ ਦੌਰਾਨ ਆਏ ਲੋਕਾਂ ਨੂੰ ਐਚ ਆਈ ਵੀ ਪ੍ਰਤੀ ਜਾਗਰੂਕਤਾ ਸਲੋਗਨ ਦੌਰਾਨ ਪੈਂਫਲਿਟ ਰਾਹੀਂ ਜਾਗਰੁਕ ਕੀਤਾ।
ਇਸ ਮੌਕੇ ਹਮਸਫ਼ਰ ਯੂਥ ਕਲੱਬ ਪ੍ਰਧਾਨ ਰੋਹਿਤ ਭਾਟੀਆ ਪੂਨਮ ਭਾਟੀਆ ਰਣਜੀਤ ਕੌਰ ਅਮਰਜੀਤ ਸਿੱਧੂ ਕਰਨੈਲ ਸੰਤੋਖਪੁਰੀ ਸ਼ਿੰਦਰਪਾਲ ਸਾਹਿਲ ਭੱਲਾ ਸੁਮੀਤ ਕਾਲੀਆ ਸੰਬੰਧੀ ਅਨੇਕਾਂ ਪੱਤਵੰਤੇ ਸੱਜਣਾ ਨੇ ਹਾਜ਼ਰੀ ਭਰੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।