ਫਗਵਾੜਾ 25 ਮਈ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਦਾ ਇਕ ਵਫਦ ਅੱਜ ਹਰਨੂਰ ਸਿੰਘ ਹਰਜੀ ਮਾਨ ਅਤੇ ਦਲਜੀਤ ਸਿੰਘ ਰਾਜੂ ਦੀ ਸਾਂਝੀ ਅਗਵਾਈ ਹੇਠ ਫਗਵਾੜਾ ‘ਚ ਨਵਨਿਯੁਕਤ ਏ.ਡੀ.ਸੀ. ਕਮ ਨਿਗਮ ਕਮਿਸ਼ਨਰ ਨਯਨ ਜੱਸਲ ਨੂੰ ਮਿਲਿਆ ਅਤੇ ਗੁਲਦਸਤਾ ਭੇਂਟ ਕਰਕੇ ਹੋਮ ਟਾਊਨ ਫਗਵਾੜਾ ‘ਚ ਉਹਨਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ। ਇਸ ਦੌਰਾਨ ਵਫਦ ਵਲੋਂ ਸ਼ਹਿਰ ਦੀਆਂ ਕੁੱਝ ਸਮੱਸਿਆਵਾਂ ਨੂੰ ਉਹਨਾਂ ਦੇ ਧਿਆਨ ਵਿਚ ਲਿਆਂਦਾ ਗਿਆ। ਜਿਸ ਤੇ ਏ.ਡੀ.ਸੀ. ਨਯਨ ਭੁੱਲਰ ਨੇ ਕਿਹਾ ਕਿ ਫਗਵਾੜਾ ਵਾਸੀਆਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹਲ ਕਰਨਗੇ। ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਫਗਵਾੜਾ ਦੇ ਵਿਕਾਸ, ਸਵੱਛਤਾ ਅਤੇ ਸੁੰਦਰੀਕਰਣ ਵਿਚ ਆਪਣਾ ਸਹਿਯੋਗ ਦੇਣ। ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਜਨਤਾ ਦਾ ਸਹਿਯੋਗ ਖਾਸ ਤੌਰ ਤੇ ਜਰੂਰੀ ਹੈ। ਸਰਕਾਰੀ ਥਾਂਵਾਂ ਉੱਪਰ ਨਜਾਇਜ ਤੌਰ ਤੇ ਕਬਜੇ ਤੋਂ ਗੁਰੇਜ ਕੀਤਾ ਜਾਵੇ ਕਿਉਂਕਿ ਇਸ ਨਾਲ ਜਿੱਥੇ ਟਰੈਫਿਕ ਵਿਚ ਰੁਕਾਵਟ ਆਉਂਦੀ ਹੈ ਉੱਥੇ ਹੀ ਸ਼ਹਿਰ ਦੀ ਖੂਬਸੂਰਤੀ ਨੂੰ ਵੀ ਦਾਗ ਲੱਗਦਾ ਹੈ। ਇਸ ਮੁਲਾਕਾਤ ਤੋਂ ਬਾਅਦ ਗੱਲਬਾਤ ਕਰਦਿਆਂ ਆਪ ਆਗੂ ਦਲਜੀਤ ਸਿੰਘ ਰਾਜੂ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਏ.ਡੀ.ਸੀ. ਨਯਨ ਭੁੱਲਰ ਫਗਵਾੜਾ ਨਾਲ ਹੀ ਸਬੰਧ ਰੱਖਦੇ ਹਨ ਅਤੇ ਇੱਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਫਗਵਾੜਾ ਦੇ ਸਹਿਯੋਗ ਨਾਲ ਸ਼ਹਿਰ ਨੂੰ ਸਵੱਛ ਤੇ ਸੁੰਦਰ ਬਣਾਇਆ ਜਾਵੇਗਾ। ਇਸ ਮੌਕੇ ਸੀਨੀਅਰ ਆਪ ਆਗੂ ਹਰਮੇਸ਼ ਪਾਠਕ, ਇੰਦਰਜੀਤ ਸਿੰਘ ਖਲਿਆਣ, ਸਾਬਕਾ ਕੌਂਸਲਰ ਰਵਿੰਦਰ ਰਵੀ, ਸਾਬੀ ਗਿਰਨ, ਸ਼ੀਤਲ ਪਲਾਹੀ, ਨਰੇਸ਼ ਸ਼ਰਮਾ, ਵਿਜੇ ਬੰਸਤ ਨਗਰ ਧਰਮਵੀਰ ਸੇਠੀ, ਰਵਿੰਦਰ ਗੁਪਤਾ, ਗੁਰਿੰਦਰ ਗੁਰੀ, ਪਿ੍ਰਤਪਾਲ ਕੌਰ ਤੁਲੀ, ਉਂਕਾਰ ਸਿੰਘ ਭਗਤਪੁਰਾ, ਚਰਨਜੀਤ ਸਿੰਘ ਟੋਨੀ ਆਦਿ ਹਾਜਰ ਸਨ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।