ਜਲੰਧਰ (09.11.2024): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਾਨਯੋਗ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਵਿਖੇ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਵੀਰਵਾਰ ਨੂੰ ਬੇਸਿਕ ਲਾਈਫ ਸਪੋਰਟ (ਬੀ.ਐਲ.ਐਸ.) ਅਵੇਅਰਨੈਸ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਡਾ. ਚਸ਼ਮ ਮਿੱਤਰਾ ਵੱਲੋਂ ਨਰਸਿੰਗ ਵਿਦਿਆਰਥਣਾਂ ਨੂੰ ਦਿੱਤੀ ਗਈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਯੋਤੀ ਸ਼ਰਮਾ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਨਰਸਿੰਗ ਸਕੂਲ ਦਾ ਸਟਾਫ਼ ਹਾਜ਼ਰ ਸੀ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਬੀ.ਐਲ.ਐਸ. ਬੁਨਿਆਦੀ ਚਿਕਿਤਸਾ ਸਹਾਇਤਾ ਹੈ, ਜੋ ਲੋਕਾਂ ਨੂੰ ਹਸਪਤਾਲ ਪਹੁੰਚਣ ਤੋਂ ਪਹਿਲਾ ਜਾਂ ਉਨ੍ਹਾਂ ਸਥਿਤੀਆਂ ਵਿੱਚ ਦਿੱਤੀ ਜਾਂਦੀ ਹੈ, ਜਿੱਥੇ ਡਾਕਟਰੀ ਦੇਖਭਾਲ ਤੁਰੰਤ ਉਪਲੱਬਧ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਰਸਿੰਗ ਵਿਦਿਆਰਥਣਾਂ ਨੂੰ ਇਹ ਟ੍ਰੇਨਿੰਗ ਦੇਣ ਦਾ ਮਕਸਦ ਹੈ ਕਿ ਨਰਸਿੰਗ ਵਿਦਿਆਰਥਣਾਂ ਵਿੱਚ ਬੁਨਿਆਦੀ ਚਿਕਿਤਸਾ ਸਹਾਇਤਾ ਦੀ ਲੋੜ ਅਤੇ ਮਹੱਤਤਾ ਬਾਰੇ ਸਮਝ ਨੂੰ ਵਿਕਸਿਤ ਕੀਤਾ ਜਾ ਸਕੇ। ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਨਰਸਿੰਗ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਟ੍ਰੇਨਿੰਗ ਵਿੱਚ ਮਿਲੀ ਜਾਣਕਾਰੀ ਨੂੰ ਅਸਲ ਜਿੰਦਗੀ ਵਿੱਚ ਅਪਨਾਉਣਾ ਹੈ, ਕਿਉਂਕੀ ਕਿਸੇ ਨੂੰ ਵੀ ਸਿਹਤ ਐਮਰਜੈਂਸੀ ਦੌਰਾਨ ਲੋੜ ਹੋਣ ‘ਤੇ ਉਸਨੂੰ ਤੁਰੰਤ ਸੀ.ਪੀ.ਆਰ. ਅਤੇ ਹੋਰ ਲੋੜੀਂਦੀ ਮਦਦ ਦੇ ਕੇ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ, ਇਸ ਲਈ ਹਰ ਕਿਸੇ ਨੂੰ ਬੇਸਿਕ ਲਾਈਫ ਸਪੋਰਟ ਸੰਬੰਧੀ ਜਾਣਕਾਰੀ ਹੋਣਾ ਜ਼ਰੂਰੀ ਹੈ। ਸਿਵਲ ਸਰਜਨ ਨੇ ਨਰਸਿੰਗ ਵਿਦਿਆਰਥਣਾਂ ਨੂੰ ਬੀ.ਐਲ.ਐਸ. ਟ੍ਰੇਨਿੰਗ ਦੌਰਾਨ ਮਿਲੀ ਜਾਣਕਾਰੀ ਨੂੰ ਆਪਣੇ ਆਪ ਤੱਕ ਸੀਮਿਤ ਨਾ ਰੱਖਦੇ ਹੋਏ ਹੋਰਾਂ ਨਾਲ ਵੀ ਸਾਂਝਾ ਕਰਨ ਲਈ ਪ੍ਰੋਤਸਾਹਿਤ ਕੀਤਾ।
ਟ੍ਰੇਨਿੰਗ ਦੌਰਾਨ ਡਾ. ਚਸ਼ਮ ਮਿੱਤਰਾ ਵੱਲੋਂ ਨਰਸਿੰਗ ਵਿਦਿਆਰਥਣਾਂ ਨੂੰ ਬੀ.ਐਲ.ਐਸ. ਸੰਬੰਧੀ ਜਾਣਕਾਰੀ ਦਿੰਦੇ ਹੋਏ ਅਚਾਨਕ ਦਿਲ ਦਾ ਦੌਰਾ ਪੈਣ ਜਾਂ ਦਿਲ ਦੀ ਧੜਕਨ ਰੁੱਕ ਜਾਣ ‘ਤੇ ਮਰੀਜ ਦੀ ਹਾਲਤ ਜਿਆਦਾ ਵਿਗੜਨ ਤੋਂ ਪਹਿਲਾਂ ਤੁਰੰਤ ਕੀ ਕਰਨਾ ਚਾਹੀਦਾ ਹੈ, ਬਾਰੇ ਦੱਸਿਆ ਗਿਆ। ਡਾ. ਚਸ਼ਮ ਮਿੱਤਰਾ ਵੱਲੋਂ ਡੈਮੋ ਰਾਹੀਂ ਡੱਮੀ ਦੇ ਜ਼ਰੀਏ ਸੀ.ਪੀ.ਆਰ. ਅਤੇ ਹੋਰ ਲੋੜੀਂਦੀ ਪ੍ਰਕਿਰਿਆ ਸੰਬੰਧੀ ਨਰਸਿੰਗ ਵਿਦਿਆਰਥਣਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਪੀ.ਪੀ.ਟੀ. ਰਾਹੀਂ ਬੀ.ਐਲ.ਐਸ. ਦੀ ਟ੍ਰੇਨਿੰਗ ਦਿੱਤੀ ਗਈ ਅਤੇ ਨਿਰਸਿੰਗ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।