ਜਲੰਧਰ-– ਜਲੰਧਰ ਜ਼ਿਲ੍ਹੇ ਦੇ ਕਪੂਰਥਲਾ ਚੌਂਕ ਨੇੜੇ ਬਣ ਰਹੇ ਜੋਸ਼ੀ ਹਸਪਤਾਲ ਇਮਾਰਤ ਦੀ ਨਾਜਾਇਜ਼ ਖੁਦਾਈ ਕਾਰਨ ਬੀਤੀ ਰਾਤ ਕਰੀਬ ਅੱਧਾ ਦਰਜਨ  ਤੋਂ ਵੱਧ ਘਰਾਂ ਦੀਆਂ ਨੀਹਾਂ ਹਿੱਲ ਗਇਆਂ । ਜਿਨ੍ਹਾਂ ਦੇ ਘਰਾਂ ‘ਚ ਤਰੇੜਾਂ ਆ ਗਈਆਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਹਸਪਤਾਲ ਦੇ ਮਾਲਕਾਂ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਲੋਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਨਕਸ਼ੇ ਦੀ ਮਨਜ਼ੂਰੀ ਲਏ ਬਿਨਾਂ ਹੀ ਇਮਾਰਤ ਬਣਾਈ ਜਾ ਰਹੀ ਹੈ ਅਤੇ ਕਰੀਬ 80 ਫੁੱਟ ਡੂੰਘੀ ਖੁਦਾਈ ਕੀਤੀ ਗਈ ਹੈ। ਇਸ ਮੋਕੇਂ ’ਤੇ ਦੇਰ ਰਾਤ ‘ਆਪ’ ਵਿਧਾਇਕ ਰਮਨ ਅਰੋੜਾ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਸੇ ਸਮੇਂ ਨਗਰ ਨਿਗਮ ਕਮਿਸ਼ਨਰ ਨੂੰ ਫੋਨ ਕਰਕੇ ਉਥੇ ਆਉਣ ਲਈ ਕਿਹਾ। ਦੇਰ ਰਾਤ ਵਿਧਾਇਕ ਦੇ ਸੱਦੇ ਤੋਂ ਬਾਅਦ ਭਾਵੇਂ ਨਿਗਮ ਕਮਿਸ਼ਨਰ ਮੌਕੇ ’ਤੇ ਨਹੀਂ ਪੁੱਜੇ ਪਰ ਨਿਗਮ ਦੀ ਟੀਮ ਜਾਇਜ਼ਾ ਲੈਣ ਮੌਕੇ ’ਤੇ ਪਹੁੰਚ ਗਈ। ਇਸ ਦੇ ਨਾਲ ਹੀ ਰਮਨ ਅਰੋੜਾ ਨੇ ਕਿਹਾ ਕਿ ਜੇਕਰ ਇਹ ਸਾਰਾ ਮਾਮਲਾ ਗੈਰ-ਕਾਨੂੰਨੀ ਸਾਬਤ ਹੁੰਦਾ ਹੈ ਤਾਂ ਹਸਪਤਾਲ ਦੇ ਮਾਲਕ ਦੇ ਨਾਲ-ਨਾਲ ਇਸ ਇਮਾਰਤ ਦੀ ਉਸਾਰੀ ਕਰਨ ਵਾਲੇ ਠੇਕੇਦਾਰ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

ਲੋਕ ਰਾਤ ਨੂੰ ਡਰਦੇ ਘਰਾਂ ਦੇ ਬਾਹਰ ਹੀ ਰਹੇ। ਘਰ ਵਿੱਚ ਚੰਗੀ ਤਰ੍ਹਾਂ ਸੌਂ ਵੀ ਨਹੀਂ ਸਕਦੇ ਸੀ। ਲੋਕ ਇਹ ਵੀ ਕਹਿ ਰਹੇ ਸਨ ਕਿ ਹਸਪਤਾਲ ਦੀ ਪੁਰਾਣੀ ਇਮਾਰਤ ਵੀ ਇਸ ਨਵੀਂ ਇਮਾਰਤ ਦੇ ਨਾਲ ਹੀ ਹੈ।ਜੇਕਰ ਉਨ੍ਹਾਂ ਦੇ ਘਰਾਂ ਵਿੱਚ ਤਰੇੜਾਂ ਪੈ ਗਈਆਂ ਤਾਂ ਹਸਪਤਾਲ ਵਿੱਚ ਮਰੀਜ਼ਾਂ ਦੀ ਜਾਨ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਮਕਾਨ ਮਾਲਕਾਂ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਉਸਾਰੀ ਕਰ ਰਹੇ ਠੇਕੇਦਾਰ ਨੂੰ ਵੀ ਦੱਸਿਆ ਗਿਆ ਸੀ ਪਰ ਉਸ ਨੇ ਕੋਈ ਗੰਭੀਰਤਾ ਨਹੀਂ ਦਿਖਾਈ। ਇੰਨੀ ਡੂੰਘਾਈ ਤੱਕ ਖੁਦਾਈ ਕਰਨ ਬਾਰੇ ਪੁੱਛੇ ਜਾਣ ’ਤੇ ਕਿਹਾ ਗਿਆ ਕਿ ਇਹ ਖੁਦਾਈ  ਸਰਟੀਫਿਕੇਟ (ਐਨ.ਓ.ਸੀ.) ਲੈ ਕੇ ਹੀ ਕੀਤੀ ਗਈ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।