ਸਥਾਨਕ 120 ਫੁਟੀ ਰੋਡ ਉੱਪਰ ਹਰ ਸਾਲ ਦੀ ਤਰ੍ਹਾਂ 13ਵਾਂ ਵਾਰਸ਼ਿਕ ਕੀਰਤਨ ਦਰਬਾਰ ਹੋਲਾ ਮਹੱਲਾ ਰਾਜ ਨਗਰ ਵੈਲਫੇਅਰ ਸੈਟੀ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਭਾਈ ਰਛਪਾਲ ਸਿੰਘ ਜੀ ਭਾਈ ਦਵਿੰਦਰ ਸਿੰਘ ਜੀ ਸੋਢੀ ਅਤੇ ਹੋਰ ਜਥਿਆਂ ਨੇ ਕੀਰਤਨ ਰਾਹੀਂ ਹਾਜ਼ਰੀ ਲਵਾਈ ਇਸ ਮੌਕੇ ਤੇ ਜਲੰਧਰ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਆਮ ਆਦਮੀ ਪਾਰਟੀ ਆਗੂ ਸਰਦਾਰ ਕਮਲਜੀਤ ਸਿੰਘ ਭਾਟੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ ਸ੍ਰੀ ਵਿਨੀਤ ਧੀਰ ਕੌਂਸਲਰ ਸੌਰਵ ਸੇਠ ਸ੍ਰੀ ਅਸ਼ਵਨੀ ਕੁਮਾਰ ਅਰੋੜਾ ਮਨਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਆਗੂਆਂ ਨੇ ਇਸ ਖੇਤਰ ਅੰਦਰ ਬਾਰ ਵਿੱਚ ਹਾਜਰੀ ਲਗਵਾਈ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਨਰਿੰਦਰ ਸਿੰਘ ਰਾਜਨਗਰ ਸਰਦਾਰ ਜਸਵਿੰਦਰ ਸਿੰਘ ਸਰਦਾਰ ਦਰਸ਼ਨ ਸਿੰਘ ਅਤੇ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਅਤੇ ਉਹਨਾਂ ਦੇ ਸਾਥੀਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਗੁਰੂ ਘਰ ਦਾ ਬਖਸ਼ਿਸ਼ ਦਾ ਸਰੋਪਾ ਦਿੱਤਾ ਗਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।