ਜਲੰਧਰ, 02 ਮਈ 2025 – ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਪ੍ਰਧਾਨਗੀ ਵਿੱਚ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਸ਼ੁੱਕਰਵਾਰ ਨੂੰ ਜਿਲ੍ਹੇ ਵਿੱਚ ਬੱਚਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਦੀ ਸਮੀਖਿਆ ਸੰਬੰਧੀ ਮੀਟਿੰਗ ਕੀਤੀ ਗਈ ।ਮੀਟਿੰਗ ਦੌਰਾਨ ਰਿਵਿਊ ਕੀਤੇ ਗਏ ਇਹ ਉਹ ਕੇਸ ਸਨ ਜਿਹਨਾਂ ਵਿੱਚ ਇੰਨਫੈਂਟਸ ਦੀ ਮੌਤ ਜਣੇਪੇ ਦੌਰਾਨ ਜਾਂ ਜਨਮ ਤੋਂ ਇੱਕ ਸਾਲ ਦੇ ਅੰਦਰ-ਅੰਦਰ ਹੋਈ ਹੈ।ਸਿਵਲ ਸਰਜਨ ਵੱਲੋਂ ਇੰਨਫੈਂਟਸ ਮੌਤਾਂ ਦੇ ਕਾਰਨਾਂ ਦੀ ਸਮੀਖਿਆ ਕੀਤੀ ਗਈ ਅਤੇ ਭਵਿੱਖ ਵਿੱਚ ਉਹਨਾਂ ਕਾਰਨਾਂ ਨੂੰ ਦੂਰ ਕਰਨ ਦੇ ਲਈ ਲੋੜੀਂਦੇ ਜ਼ਰੂਰੀ ਉਪਰਾਲੇ ਕਰਨ ਦੀ ਹਦਾਇਤ ਕੀਤੀ ਗਈ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੰਤਵ ਬਾਲ ਮੌਤਾਂ ਵਿੱਚ ਜਣੇਪੇ ਦੌਰਾਨ ਅਤੇ ਨਵ ਜਨਮੇ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀਆਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾ ਕੇ ਉਨਾਂ ਕਾਰਨਾਂ ਨੂੰ ਦੂਰ ਕਰਨਾ ਅਤੇ ਸ਼ਿਸ਼ੂ ਮੌਤ ਦਰ ਨੂੰ ਘਟਾਉਣਾ ਹੈ।ਉਨ੍ਹਾਂ ਕਿਹਾ ਕਿ ਆਸ਼ਾ ਅਤੇ ਏ.ਐੱਨ.ਐੱਮ. ਵਲੋਂ ਰੈਗੂਲਰ ਹੋਮ ਵਿਜਟ ਕਰਨਾ ਯਕੀਨੀ ਬਣਾਇਆ ਜਾਵੇ। ਜੇਕਰ ਕੋਈ ਬੱਚਾ ਸੀਰੀਅਸ ਹੈ ਤਾਂ ਉਸ ਨੂੰ ਤਰੁੰਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੋਲ ਪਹੁੰਚਾਇਆ ਜਾਵੇ। ਇਸ ਬਾਰੇ ਆਸ਼ਾ ਵਰਕਰ ਨੂੰ ਟ੍ਰੇਂਡ ਕੀਤਾ ਜਾਵੇ ਕਿ ਬੱਚਾ ਜਿਆਦਾ ਰੋਂਦਾ ਹੈ, ਜਿਆਦਾ ਸੌਂਦਾ ਹੈ ਅਤੇ ਖਾਣਾ ਪੀਣਾ ਛੱਡ ਗਿਆ ਹੈ ਤਾਂ ਆਸ਼ਾ ਵਰਕਰ ਘਰ ਵਾਲਿਆਂ ਨੂੰ ਸਮਝਾ ਕੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੋਲ ਭੇਜਣਾ ਯਕੀਨੀ ਬਣਾਉਣ ਤਾਂ ਜੋ ਬੱਚਿਆਂ ਦਾ ਇਲਾਜ ਸਮੇਂ ਸਿਰ ਕੀਤਾ ਸਕੇ ਅਤੇ ਸ਼ਿਸ਼ੂ ਮੌਤ ਦਰ ਨੂੰ ਘਟਾਇਆ ਜਾ ਸਕੇ।
ਸਿਵਲ ਸਰਜਨ ਨੇ ਬਾਲ ਮੌਤਾਂ ਦੀ ਸਮੀਖਿਆ ਕਰਦਿਆਂ ਇਹ ਹਦਾਇਤ ਵੀ ਕੀਤੀ ਕਿ ਗਰਭਵਤੀ ਅੋਰਤਾਂ ਦੀ ਡਿਲੀਵਰੀ ਸੰਸਥਾਗਤ ਕਰਵਾਉਣਾ 100 ਫੀਸਦੀ ਯਕੀਨੀ ਬਣਾਇਆ ਜਾਵੇ ।ਉਨ੍ਹਾਂ ਕਿਹਾ ਕਿ ਡਿਲੀਵਰੀ ਤੋਂ ਬਾਅਦ ਅੋਰਤਾਂ ਅਤੇ ਬੱਚਿਆਂ ਦੀ ਸਹੀ ਦੇਖਭਾਲ ਕੀਤੀ ਜਾਵੇ ਤਾਂ ਜੋ ਜੱਚਾ-ਬੱਚਾ ਦੋਨਾਂ ਨੂੰ ਸਿਹਤਮੰਦ ਰੱਖਿਆ ਜਾ ਸਕੇ।ਮੀਟਿੰਗ ਦੌਰਾਨ ਸਿਵਲ ਸਰਜਨ ਵੱਲੋਂ ਕਿਹਾ ਗਿਆ ਕਿ ਟੀਕਾਕਰਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਆਪਣੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੌਪੜਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਡੀ.ਐੱਮ.ਸੀ. ਡਾ. ਜਸਵਿੰਦਰ ਸਿੰਘ, ਚਾਈਲਡ ਸਪੈਸ਼ਲਿਸਟ ਡਾ. ਐੱਸ.ਐੱਸ. ਨਾਂਗਲ, ਚਾਈਲਡ ਸਪੈਸ਼ਲਿਸਟ ਡਾ. ਰਿਸ਼ੀ ਮਾਰਕੰਡਾ, ਬੀ.ਸੀ.ਜੀ. ਅਫਸਰ ਡਾ. ਚਸਿਮ ਮਿੱਤਰਾ, ਜਿਲ੍ਹਾ ਐਪੀਡਿਮੋਲੋਜਿਸਟ ਡਾ. ਅੱਦਿਤਆਪਾਲ, ਡਾ. ਸੁਰਭੀ ਅਰਬਨ ਕੋਆਰਡੀਨੇਟਰ, ਡਿਪਟੀ ਐੱਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਸਬੰਧਤ ਬਲਾਕਾਂ ਦੇ ਨੋਡਲ ਅਫਸਰ, ਏ.ਐੱਨ.ਐੱਮਜ਼ ਅਤੇ ਆਸ਼ਾ ਵਰਕਰਜ਼ ਮੌਜੂਦ ਸਨ।
ਪ੍ਰੈਸ ਨੋਟ
0 ਤੋਂ 5 ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਸਿਹਤ ਵਿਭਾਗ ਦਾ ਮਕਸਦ : ਡਾ. ਗੁਰਮੀਤ ਲਾਲ
ਚਾਈਲਡ ਡੈੱਥ ਰਿਵਿਊ ਮੀਟਿੰਗ ਦੌਰਾਨ ਸਿਵਲ ਸਰਜਨ ਵੱਲੋਂ ਭਵਿੱਖ ਵਿੱਚ ਇਨਫੈਂਟ ਡੈੱਥਸ ਦੇ ਕਾਰਨਾਂ ਨੂੰ ਦੂਰ ਕਰਨ ਦੀ ਕੀਤੀ ਗਈ ਹਦਾਇਤ