ਜਲੰਧਰ (17.12.2024); ਨੈਸ਼ਨਲ ਟੀ.ਬੀ. ਅਲੀਮੀਨੇਸ਼ਨ ਪ੍ਰੋਗਾਰਮ ਤਹਿਤ 2025 ਤੱਕ ਟੀ.ਬੀ. ਅਲੀਮੀਨੇਸ਼ਨ ਦੇ ਟੀਚੇ ਨੂੰ ਹਾਸਲ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ 100 ਦਿਨਾਂ ਦੀ ਟੀ.ਬੀ. ਕੰਪੇਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਸੰਬੰਧ ਵਿੱਚ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਟੀ.ਬੀ. ਦੀ ਬਿਮਾਰੀ ਨੂੰ ਲੈ ਕੇ ਲੋਕਾਂ ਵਿੱਚ ਅੱਜ ਵੀ ਬਹੁਤ ਸਾਰੇ ਭਰਮ ਹਨ, ਪਰੰਤੂ ਇਹ ਬਿਮਾਰੀ ਲਗਾਤਾਰ ਦਵਾਈ ਖਾਣ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਇਸ ਲਈ ਜੇਕਰ ਕਿਸੇ ਨੂੰ ਵੀ ਦੋ ਹਫ਼ਤਿਆਂ ਤੋਂ ਜਿਆਦਾ ਖਾਂਸੀ, ਬੁਖਾਰ, ਵਜ਼ਨ ਦਾ ਘਟਨਾ, ਭੁੱਖ ਨਾ ਲੱਗਣਾ, ਛਾਤੀ ਵਿੱਚ ਦਰਦ, ਕਮਜੋਰੀ, ਜਿਆਦਾ ਥਕਾਵਟ ਜਾਂ ਬਲਗਮ ਵਿੱਚੋਂ ਖੂਨ ਆਉਂਦਾ ਹੈ ਤਾਂ ਛੇਤੀ ਤੋਂ ਛੇਤੀ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਟੀ.ਬੀ. ਦੀ ਜਾਂਚ ਅਤੇ ਇਸਦਾ ਇਲਾਜ ਹਰ ਸਰਕਾਰੀ ਸਿਹਤ ਕੇਂਦਰ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।

ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਮੁਹਿੰਮ ਤਹਿਤ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਟੀ.ਬੀ.ਦੇ ਮਰੀਜ਼ ਡਿਟੈਕਟ ਕਰਨ ਦੇ ਮੰਤਵ ਨਾਲ ਜਾਗਰੂਕਤਾ ਪੈਦਾ ਕਰਦੇ ਹੋਏ ਲੋਕਾਂ ਨੂੰ ਟੀ.ਬੀ. ਦੀ ਪਛਾਣ ਅਤੇ ਇਲਾਜ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਮੁਹਿੰਮ ਨੂੰ ਸਫ਼ਲਤਾਪੂਰਵਰ ਨੇਪਰੇ ਚਾੜ੍ਹਨ ਲਈ ਜਿਲ੍ਹੇ ਵਿੱਚ 425 ਟੀਮਾਂ ਬਣਾਈਆਂ ਗਈਆਂ ਹਨ, ਹਰੇਕ ਟੀਮ ਵਿੱਚ ਦੋ ਮੈਂਬਰ ਹਨ। ਇਨ੍ਹਾਂ ਟੀਮਾਂ ਵੱਲੋਂ ਪੁਰਾਣੇ ਟੀ.ਬੀ. ਦੇ ਮਰੀਜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਸ਼ੂਗਰ ਦੇ ਮਰੀਜਾਂ, ਐਚ.ਆਈ. ਵੀ. ਤੋਂ ਪੀੜਤ ਮਰੀਜ, 60 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ, ਤੰਬਾਕੂ ਅਤੇ ਅਲਕੋਹਲ ਦਾ ਸੇਵਨ ਕਰਨ ਵਾਲੇ ਵਿਅਕਤੀਆਂ, ਕੈਂਸਰ ਅਤੇ ਡਾਇਲਸਿਸ ਕਰਵਾਉਣ ਵਾਲੇ ਮਰੀਜਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਸਕ੍ਰੀਨਿੰਗ ਤੋਂ ਬਾਅਦ ਮਰੀਜਾਂ ਦਾ ਫਾਲੋਅਪ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਬਲਗਮ ਜਾਂਚ ਅਤੇ ਐਕਸਰੇ ਕੀਤੇ ਜਾਣਗੇ।

ਜਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਮੁਹਿੰਮ ਦੌਰਾਨ ਹੁਣ ਤੱਕ 25,306 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।