ਜਲੰਧਰ (09.01.2025): ਟੀਬੀ ਦੇ ਖਾਤਮੇ ਲਈ ਸਿਹਤ ਵਿਭਾਗ ਜਲੰਧਰ ਵੱਲੋਂ 100 ਦਿਨਾਂ ਦੀ ਟੀ.ਬੀ. ਮੁਹਿੰਮ ਤਹਿਤ ਉਪਰਾਲੇ ਕੀਤੇ ਜਾ ਰਹੇ ਹਨ। ਇਸਦੇ ਮੱਦੇਨਜ਼ਰ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਜਿਲ੍ਹਾ ਟੀ.ਬੀ. ਸੈਲ ਅਤੇ ਵਰਲਡ ਹੈਲਥ ਪਾਰਟਨਰਜ਼ (ਡਬਲਯੂ.ਐਚ.ਪੀ.) ਵੱਲੋਂ ਸਾਂਝੇ ਤੌਰ ‘ਤੇ ਵੀਰਵਾਰ ਨੂੰ ਨਰਸਿੰਗ ਸਕੂਲ ਸਿਵਲ ਹਸਪਤਾਲ ਜਲੰਧਰ ਵਿਖੇ ਵੱਖ-ਵੱਖ ਵਿਭਾਗਾਂ ਲਈ ਟੀ.ਬੀ. ਦੇ ਐਕਟਿਵ ਕੇਸ ਫਾਇੰਡਿੰਗ (ਏ.ਸੀ.ਐਫ.) ਪ੍ਰੋਜੈਕਟ ਸੰਬੰਧੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਟ੍ਰੇਨਿੰਗ ਵਿੱਚ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਜਿਲ੍ਹਾ ਸਿੱਖਿਆ ਵਿਭਾਗ, ਆਈ.ਐਮ.ਏ., ਲੇਬਰ ਡਿਪਾਰਟਮੈਂਟ, ਟ੍ਰਾਂਸਪੋਰਟ ਵਿਭਾਗ, ਡਿਪਾਰਟਮੈਂਟ ਆਫ਼ ਇੰਡਸਟ੍ਰੀ, ਸੋਸ਼ਲ ਸਿਕਓਰਿਟੀ ਵਿਭਾਗ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ।
ਟ੍ਰੇਨਿੰਗ ਦੌਰਾਨ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਦੱਸਿਆ ਕਿ 100 ਦਿਨਾਂ ਦੀ ਟੀ.ਬੀ. ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਿਹਤ ਵਿਭਾਗ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਨੇ ਆਏ ਹੋਏ ਸਾਰੇ ਵਿਭਾਗਾਂ ਦੇ ਪ੍ਰਤੀਨਿਧੀਆਂ ਨੂੰ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਟੀ.ਬੀ. ਦੇ ਖਾਤਮੇ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ 100 ਦਿਨਾਂ ਦੀ ਟੀ.ਬੀ. ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਦੋ ਹਫ਼ਤਿਆਂ ਤੋਂ ਜਿਆਦਾ ਖਾਂਸੀ, ਬੁਖਾਰ, ਵਜ਼ਨ ਦਾ ਘਟਨਾ, ਭੁੱਖ ਨਾ ਲੱਗਣਾ, ਛਾਤੀ ਵਿੱਚ ਦਰਦ, ਕਮਜੋਰੀ, ਜਿਆਦਾ ਥਕਾਵਟ ਜਾਂ ਬਲਗਮ ਵਿੱਚੋਂ ਖੂਨ ਆਉਣਾ ਟੀ.ਬੀ. ਦੇ ਲੱਛਣ ਹਨ। ਜੇਕਰ ਅਜਿਹੇ ਲੱਛਣਾਂ ਤੋਂ ਪ੍ਰਭਾਵਿਤ ਕੋਈ ਵਿਅਕਤੀ ਕਿਤੇ ਵੀ ਮਿਲਦਾ ਹੈ ਤਾਂ ਸਿਹਤ ਵਿਭਾਗ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਛੇਤੀ ਤੋਂ ਛੇਤੀ ਉਸ ਮਰੀਜ਼ ਨੂੰ ਲੋੜੀਂਦਾ ਇਲਾਜ ਮਿਲ ਸਕੇ। ਡਾ. ਮਨਦੀਪ ਸਟੇਟ ਲੀਡ ਡਬਲਯੂ.ਐਚ.ਪੀ. ਵੱਲੋਂ ਸਾਰੇ ਵਿਭਾਗਾਂ ਦੇ ਪ੍ਰਤੀਨਿਧੀਆਂ ਨੂੰ ਪੀ.ਪੀ.ਟੀ. ਰਾਹੀਂ ਟੀ.ਬੀ. ਦੇ ਮਰੀਜਾ ਦੀ ਭਾਲ ਕਰਨ ਸੰਬੰਧੀ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਗਈ ਤਾਂ ਜੇ ਟੀ.ਬੀ. ਦੇ ਮਰੀਜਾਂ ਨੂੰ ਡਿਟੇਕਟ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ।
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਡਾ. ਐਮ.ਐਸ. ਭੂਟਾਨੀ (ਆਈ.ਐਮ.ਏ.). ਜਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ, ਡਾ. ਜਸਵਿੰਦਰ ਬੱਗਾ ਪ੍ਰੋਜੀਡੈਂਟ ਪੈਡੇਟ੍ਰੀਸ਼ਿਅਨ ਐਸੋਸਇਏਸ਼ਨ ਜਲੰਧਰ, ਐਮ.ਓ. ਸਪੈਸ਼ਲਿਟ ਚੈਸਟ ਐਂਡ ਟੀ.ਬੀ. ਡਾ. ਰਘੂ ਸੱਭਰਵਾਲ, ਡਿਪਟੀ ਐਮ.ਈ.ਆਈ. ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਏ.ਸੀ.ਐਫ ਕੋਆਰਡੀਨੇਟਰ ਡਾ. ਜੋਤੀ ਬਾਲਾ ਅਤੇ ਐਨ.ਟੀ.ਈ.ਪੀ. ਸਟਾਫ ਮੌਜੂਦ ਸੀ।