
ਅੱਜਕੱਲ ਕਾਲਜਾਂ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸੇ ਸੰਬੰਧ ਵਿੱਚ ਵਿਦਿਆਰਥੀ ਵੱਖ-ਵੱਖ ਕਾਲਜਾਂ ਵਿੱਚ ਜਾ ਕੇ ਇਸ ਵਾਸਤੇ ਪੁੱਛਗਿੱਛ ਕਰਦੇ ਹਨ, ਤਾਂ ਕਿ ਉਹ ਆਪਣੇ ਭਵਿੱਖ ਵਾਸਤੇ ਇੱਕ ਚੰਗੇ ਕਾਲਜ ਨੂੰ ਚੁਣ ਕੇ ਇੱਕ ਚੰਗੀ ਸ਼ੁਰੂਆਤ ਕਰ ਸਕਣ। ਇਸੇ ਸੰਬੰਧ ਵਿੱਚ ਫਗਵਾੜਾ ਦੀ ਸਹਿਜਜੋਤ ਕੌਰ ਨੇ 10+2 ਵਿੱਚੋਂ 93.2% ਅੰਕ ਹਾਸਲ ਕਰਕੇ ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਬੀ.ਏ. ਵਿਚ ਆਪਣਾ ਦਾਖਲਾ ਕਰਵਾਇਆ ਹੈ। ਸਹਿਜਜੋਤ ਦੇ ਅਨੁਸਾਰ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਵਿਦਿਆ ਪ੍ਰਾਪਤ ਕਰਨ ਦੇ ਲਈ ਉਸਦਾ ਸਰਵਪੱਖੀ ਵਿਕਾਸ ਕਰਨ ਵਿੱਚ ਇੱਕ ਅਹਿਮ ਰੋਲ ਅਦਾ ਕਰੇਗਾ। ਲਾਇਪੁਰ ਖ਼ਾਲਸਾ ਕਾਲਜ ਵਿੱਚ ਦਾਖਲਾ ਲੈ ਕੇ ਸਹਿਜਜੋਤ ਬਹੁਤ ਖੁਸ਼ ਹੈ ਤੇ ਇਸ ਮੌਕੇ ਨੂੰ ਆਪਣੇ ਭਵਿੱਖ ਲਈ ਇੱਕ ਮਹੱਤਵਪੂਰਨ ਕਦਮ ਮੰਨਦੀ ਹੈ। ਸਹਿਜਜੋਤ ਕੌਰ ਇਸ ਗੱਲ ਨੂੰ ਵੀ ਯਕੀਨ ਦਿਵਾਉਂਦੀ ਹੈ ਕਿ ਉਹ ਆਪਣੇ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਮਿਹਨਤ ਕਰਕੇ ਆਪਣਾ, ਆਪਣੇ ਮਾਤਾ ਪਿਤਾ ਅਤੇ ਲਾਇਲਪੁਰ ਖ਼ਾਲਸਾ ਕਾਲਜ ਦਾ ਨਾਮ ਹੋਰ ਵੀ ਜ਼ਿਆਦਾ ਰੋਸ਼ਨ ਕਰੇਗੀ। ਇਸ ਕਾਲਜ ਵਿੱਚ ਦਾਖਲਾ ਲੈਣ ਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਸਹਿਜਜੋਤ ਕੌਰ ਨੂੰ ਜੀ ਆਇਆ ਆਖਿਆ। ਇਸ ਮੌਕੇ ਡਾ. ਗਗਨਦੀਪ ਕੌਰ ਮੁਖੀ ਜੁਆਲੋਜੀ ਵਿਭਾਗ, ਡਾ. ਹਰਜੀਤ ਸਿੰਘ ਮੁਖੀ ਗਣਿਤ ਵਿਭਾਗ ਅਤੇ ਸਹਿਜਜੋਤ ਕੌਰ ਦੀ ਮਾਤਾ ਜੀ ਵੀ ਹਾਜ਼ਰ ਸਨ।