ਫਗਵਾੜਾ 6 ਅਗਸਤ (ਸ਼ਿਵ ਕੋੜਾ) :ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਪਰਸਨ (ਮਨੁੱਖਤਾਵਾਦੀ) ਲਾਇਨ ਗੁਰਦੀਪ ਸਿੰਘ ਕੰਗ ਨੇ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਸਹਿਯੋਗ ਨਾਲ ਪਟੇਲ ਨਗਰ ਸਥਿਤ ਪ੍ਰੀਤ ਲੈਬਾਰਟਰੀ ਵਿਖੇ ਸ਼ੂਗਰ ਚੈਕਅੱਪ ਕੈਂਪ ਲਗਾਇਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਡਿਸਟ੍ਰਿਕਟ ਮਲਟੀਪਲ ਕੌਂਸਲ ਚੇਅਰਮੈਨ ਲਾਇਨ ਜੇ.ਬੀ. ਸਿੰਘ ਚੌਧਰੀ ਨੇ ਆਪਣੀ ਸ਼ੂਗਰ ਦੀ ਜਾਂਚ ਕਰਵਾ ਕੇ ਕੀਤਾ। ਕੈਂਪ ਦੌਰਾਨ ਰੀਜ਼ਨ ਚੇਅਰਪਰਸਨ ਲਾਇਨ ਲੇਡੀ ਸੁਰਿੰਦਰ ਕੌਰ ਚੌਧਰੀ ਅਤੇ ਲਾਇਨ ਸੁਸ਼ੀਲ ਸ਼ਰਮਾ ਐਮ.ਐਮ.ਆਰ. ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਲਾਇਨ ਜੇ.ਬੀ ਸਿੰਘ ਚੌਧਰੀ ਨੇ ਲਾਇਨ ਗੁਰਦੀਪ ਸਿੰਘ ਕੰਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਲਾਇਨਜ਼ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਨ ਅਤੇ ਕਈ ਐਵਾਰਡ ਵੀ ਜਿੱਤ ਚੁੱਕੇ ਹਨ ਜੋ ਕਿ ਡਿਸਟ੍ਰਿਕਟ 321-ਡੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਸਮਾਜ ਸੇਵੀ ਕੰਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਨਵੀਂ ਟੀਮ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਦੌਰਾਨ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਦੀ ਰਹਿਨੁਮਾਈ ਹੇਠ ਹੀ ਉਨ੍ਹਾਂ ਦੇ ਕਲੱਬ ਨੂੰ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਕਲੱਬ ਦਾ ਦਰਜਾ ਮਿਲਿਆ ਹੈ। ਲਾਇਨ ਗੁਰਦੀਪ ਸਿੰਘ ਕੰਗ ਵੱਲੋਂ ਲਾਇਨ ਜੇ.ਬੀ ਸਿੰਘ ਚੌਧਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਲਾਇਨ ਲੇਡੀ ਸੁਰਿੰਦਰ ਕੌਰ ਚੌਧਰੀ ਨੂੰ ਸਨਮਾਨਿਤ  ਵੀ ਕੀਤਾ ਗਿਆ। ਇਸ ਮੌਕੇ ਡਿਸਟ੍ਰਿਕਟ ਚੇਅਰਮੈਨ ਲਾਇਨ ਅਤੁਲ ਜੈਨ, ਡਿਸਟ੍ਰਿਕਟ ਚੇਅਰਮੈਨ (ਮਨੋਰੰਜਨ) ਲਾਇਨ ਜਸਬੀਰ ਮਾਹੀ, ਕੈਸ਼ੀਅਰ ਜੁਗਲ ਬਵੇਜਾ, ਲਾਇਨ ਏ.ਕੇ. ਅਗਰਵਾਲ, ਲਾਇਨ ਪਵਨ ਚਾਵਲਾ, ਲਾਇਨ ਵਿਪਨ ਕੁਮਾਰ ਅਤੇ ਪ੍ਰੀਤ ਲੈਬ ਦੀ ਸਮੁੱਚੀ ਟੀਮ ਹਾਜ਼ਰ ਸੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।