ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਜਿਲਾ ਪਠਾਨਕੋਟ ਦਾ ਕੈਲੰਡਰ ਰਿਲੀਜ਼। ਨਵੀਆਂ ਕਲਮਾਂ ਨਵੀਂ ੳਡਾਣ ਕਿਤਾਬ ਦਾ ਕਲੰਡਰ ਸ਼੍ਰੀ ਸਨੀ ਮਹਾਜਨ ਡਾਇਰੈਕਟਰ ਪਰਤਾਪ ਵਰਲਡ ਸਕੂਲ ਪਠਾਨਕੋਟ ਦੀ ਰਹਿਨੁਮਾਈ ਹੇਠ ਰਿਲੀਜ਼ ਕੀਤਾ ਗਿਆ ।ਇਸ ਮੌਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸ੍ਰੀ ਸੁੱਖੀ ਬਾਠ ਕੈਨੇਡਾ ਜੀ ਦੇ ਉਪਰਾਲੇ ਸਦਕਾ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਪ੍ਰੋਜੈਕਟ ਦੇ ਇੰਚਾਰਜ ਸ.ਓੰਕਾਰ ਸਿੰਘ ਤੇਜੇ ,ਮੈਡਮ ਪ੍ਰੀਤ ਵਲੋ ਬਹੁਤ ਮੇਹਨਤ ਕੀਤੀ ਜਾ ਰਹੀ ਹੈ। ਜਿਸ ਦਾ ਉਦੇਸ਼ ਬਾਲ ਸਾਹਿਤਕਾਰਾਂ ਦੀ ਬਾਂਹ ਫੜ ਕੇ ਉਹਨਾਂ ਨੂੰ ਮਾਂ ਬੋਲੀ ਅਤੇ ਸਾਹਿਤ ਨਾਲ ਜੋੜਨ ਦਾ ਹੈ। ਪਠਾਨਕੋਟ ਜ਼ਿਲੇ ਦੀ ਕਿਤਾਬ ਦੇ ਸੰਪਾਦਕ ਡ ਰੁਪਿੰਦਰ ਕੌਰ ਸੰਪਾਦਕ ਨੇ ਦੱਸਿਆ ਕਿ ਵਿਦਿਆਰਥੀਆਂ ਅੰਦਰ ਸਾਹਿਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਨਾਲ ਰਚਨਾਤਮਕ ਰੁਚੀਆਂ ਦਾ ਵਿਕਾਸ ਕੀਤਾ ਜਾ ਸਕਦਾ ਹੈ। ਰਾਜੇਸ਼ਵਰ ਸਲਾਰਿਆ ਸਹ ਸੰਪਾਦਕ ਨੇ ਦੱਸਿਆ ਕਿ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਵੀ ਜਲਦ ਹੀ ਰਿਲੀਜ਼ ਕੀਤੀ ਜਾਵੇਗੀ ।ਜਿਸ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬਾਲ ਸਾਹਿਤਕਾਰਾਂ ਵੱਲੋਂ ਲਗਭਗ 100 ਦੇ ਕਰੀਬ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਜਿਸ ਦਾ ਮੁੱਖ ਮਕਸਦ ਬਾਲ ਕਲਾਕਾਰਾਂ ਨੂੰ ਵੱਧ ਤੋਂ ਵੱਧ ਸਾਹਿਤ ਅਤੇ ਮਾਂ ਬੋਲੀ ਨਾਲ ਜੋੜਨਾ ਹੈ। ਸ਼੍ਰੀ ਵਿਨੋਦ ਕੁਮਾਰ ਨੇ ਕਿਹਾ ਕਿ ਇਹ ਪ੍ਰੋਜੈਕਟ ਹਰ ਵਿਦਿਆਰਥੀ ਲਈ ਲਾਹੇਵੰਦ ਸਾਬਤ ਹੋਵੇਗਾ। ਮੈਡਮ ਸ਼ੁਬਰਾ ਰਾਣੀ ਪ੍ਰਿੰਸੀਪਲ ਨੇ ਕਿਹਾ ਕਿ ਬਾਲ ਸਾਹਿਤਕਾਰਾਂ ਨੂੰ ਇਸ ਉਪਰਾਲੇ ਨਾਲ ਹੋਰ ਵੀ ਉਤਸ਼ਾਹ ਮਿਲੇਗਾ ਇਸ ਤੇ ਡਾਇਰੈਕਟਰ ਸੰਨੀ ਮਹਾਜਨ ਜੀ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਅਤੇ ਉਨਾਂ ਨੇ ਸਾਰੀ ਟੀਮ ਨੂੰ ਵਧਾਈ ਵੀ ਦਿੱਤੀ।????????

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।