ਅੱਜ ਮਿਤੀ 07/11/2024ਦਿਨ ਵੀਰਵਾਰ ਨੂੰ ਜਲੰਧਰ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ੍ਰੀ ਰਜਿੰਦਰ ਬੇਰੀ ਜੀ ਵਲੋ ਜਲੰਧਰ ਕਈ ਇਲਾਕਿਆ ਦਾ ਦੌਰਾ ਕੀਤਾ ਜਿੱਥੇ ਆਮ ਆਦਮੀ ਪਾਰਟੀ ਵੱਲੋ ਸਾਫ ਸਫਾਈ ਦਾ ਅਭਿਆਨ ਚਲਾਇਆ ਜਾ ਰਿਹਾ ਕੇ ਸ਼ਹਿਰ ਸਾਫ ਸੁਥਰਾ ਹੋਵੇਗਾ ਦੇ ਝੂਠੇ ਲਾਰਿਆਂ ਤੋਂ ਪਰਦਾ ਚੁੱਕਿਆ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕੂੜਾ ਦਾ ਪਹਾੜ ਲੱਗਾ ਹੋਇਆ ਹੈ ਆਮ ਆਦਮੀ ਪਾਰਟੀ ਗੱਲਾਂ ਨਾਲ ਹੀ ਸਫਾਈ ਕਰ ਰਹੀ ਹੈ ਪਰ ਹਕੀਕਤ ਇਸ ਫੋਟੋਆਂ ਤੋਂ ਦਿਸ ਰਹੀ ਹੈ ਜਲੰਧਰ ਦੇ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਬੂਰਾ ਹਾਲ ਹੈ ਜਿੱਥੇ ਕੂੜਾ ਪਸਰਿਆ ਹੈ ਉਥੇ ਦੇ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੈ ਬਿਮਾਰੀਆ ਫੈਲਣ ਦਾ ਖ਼ਦਸ਼ਾ ਹਰ ਘੜੀ ਹੈ।