ਫਗਵਾੜਾ, 24 ਜਨਵਰੀ (ਸ਼ਿਵ ਕੋੜਾ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਦੇ ਸੱਦੇ ਤੇ ਵੱਖੋ-ਵੱਖਰੀਆਂ ਸੰਸਥਾਵਾ ਵਲੋਂ ਕਰਵਾਏ ਗਏ ਆਨ-ਲਾਈਨ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ਦੇ ਦੂਜੇ ਦਿਨ ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਵਲੋਂ ਪੇਂਟਿੰਗ ਮੁਕਾਬਲਿਆਂ ਲਈ ਰਨਿੰਗ ਟ੍ਰਾਫੀ ਸਵਾਮੀ ਸੰਤ ਦਾਸ ਸਕੂਲ ਨੂੰ ਦਿੱਤੀ ਗਈ। ਇਹਨਾ ਵੱਖੋ-ਵੱਖਰੀ ਕੈਟਾਗਰੀ ਦੇ ਮੁਕਾਬਲਿਆਂ ਵਿੱਚ ਏਂਜਲ ਸ਼ਰਮਾ, ਮਨਨ ਸਰਮਾ, ਗਰਿਮਾ, ਰੁਕਸਾਰ ਨੇ ਪਹਿਲਾ ਸਥਾਨ, ਕ੍ਰਿਸ਼ਨ ਕਲਸੀ, ਅਭਵ ਕਪੂਰ, ਸਿਮਰਦੀਪ, ਰੋਹਾਨਸ਼ੀ ਮਿੱਤਲ ਨੇ ਦੂਜਾ ਸਥਾਨ ਅਤੇ ਨਭਿਆ ਗੁਪਤਾ, ਸਕਸ਼ਮ ਸੋਨੀ, ਧਨਵੀਰ ਭਵਰ ਅਤੇ ਚਾਹਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੁਨਤਾਸ ਕੌਰ, ਹੇਵਨ ਸੁਮਨ, ਹੀਨਾ ਕੁਮਾਰੀ, ਰਵੀਨਾ ਨੂੰ ਉਤਸ਼ਾਹਿਤ ਇਨਾਮ ਪ੍ਰਦਾਨ ਕੀਤਾ ਗਿਆ।

ਸਾਇੰਸ ਮਾਡਲ ਮੁਕਾਬਲੇ  ਜੋ  ਲਾਇੰਨਜ਼ ਕਲੱਬ ਰੋਇਲ  ਵਲੋਂ ਕਰਵਾਏ ਗਏ, ਵਿੱਚ ਆਸਥਾ ਕਮਲਾ ਨਹਿਰੂ ਸਕੂਲ ਨੇ ਪਹਿਲਾ, ਸ਼੍ਰਿਸ਼ਟੀ ਸਿੰਘ, ਸੁਚਨੀਤ ਕੌਰ, ਮੀਸ਼ਾ ਬੱਗਾ ਸਵਾਮੀ ਸੰਤ ਦਾਸ ਸਕੂਲ ਨੇ ਦੂਜਾ, ਪਲਵੀ ਸ਼ਰਮਾ ਕਮਲਾ ਨਹਿਰੂ ਪਬਲਿਕ ਸਕੂਲ ਅਤੇ ਅਨੰਦ ਕੁਮਾਰ ਆਰੀਆ ਮਾਡਲ ਸਕੂਲ ਨੇ ਸਾਂਝੇ ਤੌਰ ‘ਤੇ ਤੀਜਾ ਇਨਾਮ ਪ੍ਰਾਪਤ ਕੀਤਾ।

ਜੇਸੀਆਈ ਫਗਵਾੜਾ ਇਲੀਟ ਵਲੋਂ ਕਰਵਾਏ ਫੈਂਸੀ ਡਰੈਸ ਮੁਕਾਬਲਿਆਂ ‘ਚ ਪ੍ਰਥਮ ਸੰਤੂਰ ਇਨਟਰਨੈਸ਼ਨਲ ਸਕੂਲ ਨੂੰ ਪਹਿਲਾ, ਹਰਨੂਰ ਕਮਲਾ ਨਹਿਰੂ ਸਕੂਲ ਨੇ ਦੂਜਾ ਅਤੇ ਕਰਨਵੀਰ ਸਿੰਘ ਲਾਰਡ ਮਹਾਂਵੀਰ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਇਸ ਤਰ੍ਹਾਂ ਜਸਪ੍ਰੀਤ ਕੌਰ ਮਾਂ ਅੰਬੇ, ਸਚਪ੍ਰੀਤ ਕੌਰ ਸੰਤੂਰ ਸਕੂਲ, ਅਤੇ ਆਂਚਲ ਕਮਲਾ ਨਹਿਰੂ ਨੇ ਪਹਿਲਾ, ਦੂਜਾ,ਤੀਜਾ ਇਨਾਮ ਹਾਸਲ ਕੀਤਾ। ਜਦਕਿ ਅਸ਼ਮੀਨ ਕੌਰ ਸੰਤੂਰ ਸਕੂਲ, ਗੁਰਨੂਰ ਕੌਰ ਸਵਾਮੀ ਸੰਤ ਦਾਸ ਅਤੇ ਨਮਰਤਾ ਬਾਂਸਲ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਇਨਾਮ ਲੈਣ ‘ਚ ਕਾਮਯਾਬ ਹੋਏ।

ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਲੋਕ-ਗੀਤ ਆਨ-ਲਾਈਨ ਮੁਕਾਬਲਿਆਂ ‘ਚ ਲਾਇਨ ਜਸਬੀਰ ਸਿੰਘ ਰਗਬੋਤਰਾ ਮੈਮੋਰੀਅਲ ਟ੍ਰਾਫੀ ਮਹਾਂਵੀਰ ਜੈਨ ਮਾਡਲ ਸਕੂਲ ਨੇ ਜਿੱਤੀ। ਲੋਕ ਗੀਤਾਂ ਦਾ ਬਾਦਸ਼ਾਹ ਇਨਾਮ ਮਨਰਾਜ ਸਿੰਘ ਦੋਸਾਂਝ ਐਸ.ਡੀ. ਮਾਡਲ ਸਕੂਲ, ਲੋਕ ਗੀਤਾਂ ਦੀ ਰਾਣੀ ਇਨਾਮ ਮਿਸ ਤਾਨੀਆ ਮਹਾਂਵੀਰ ਜੈਨ ਅਤੇ ਸੁਰ ਪੰਜਾਬ ਦੇ ਵੈਸ਼ਾਲੀ ਬੰਗੜ ਲਾਰਡ ਮਹਾਂਵੀਰ ਜੈਨ ਅਤੇ , ਬੁਲੰਦ ਆਵਾਜ਼ ਦਾ ਖਿਤਾਬ ਅਨੂ ਚੁੰਬਰ ਡੀਵਾਇਨ ਪਬਲਿਕ ਸਕੂਲ ਅਤੇ ਨਿਵੇਕਲਾ ਹੀਰਾ ਖਿਤਾਬ ਕਮਲਾ ਨਹਿਰੂ ਪ੍ਰਾਇਮਰੀ ਸਕੂਲ ਫਗਵਾੜਾ ਨੇ ਹਾਸਲ ਕੀਤਾ। ਜੱਜਾਂ ਦੀ ਭੂਮਿਕਾ ਰੈਨੂੰ ਸ਼ਰਮਾ, ਸੁਸ਼ੀਲ ਸ਼ਰਮਾ, ਸੁਖਜੀਤ ਸਿੰਘ ਨੇ ਨਿਭਾਈ।

ਜੇਸੀਜ਼ ਫਗਵਾੜਾ ਪ੍ਰਾਇਡ ਵਲੋਂ ਕਰਵਾਏ ਕਵਿਤਾ ਗਾਇਨ ਮੁਕਾਬਲਿਆਂ ‘ਚ ਵੱਖੋ-ਵੱਖਰੀਆਂ ਕੈਟਾਗਰੀਆਂ ‘ਚ ਪਹਿਲੇ ਸਥਾਨ ਉਤੇ ਏਂਜਲ, ਇਸ਼ਪ੍ਰੀਤ ਕੌਰ, ਹਰਲੀਨ ਕੌਰ ਰਹੇ ਜਦਕਿ ਦੂਜੇ ਦਰਜੇ ਤੇ ਮਨਸੀਰਤ, ਜਸ਼ਦੀਪ ਕੌਰ, ਗੁਰਲੀਨ ਕੌਰ ਚਾਨਾ ਅਤੇ ਤੀਜੇ ਦਰਜੇ ‘ਤੇ ਸਾਹਿਬਪ੍ਰੀਤ ਸਿੰਘ, ਪ੍ਰਭਗੁਣ ਸਿੰਘ, ਅਨੰਦ ਕੁਮਾਰ ਉਪਾਧਿਆਏ ਰਹੇ।

ਇਸੇ ਤਰ੍ਹਾਂ ਵਾਤਾਵਰਨ ਕੁਇਜ਼  ਮੁਕਾਬਲਾ, ਜੋ ਭਾਰਤ ਵਿਕਾਸ ਪ੍ਰੀਸ਼ਦ ਨੇ  ਕਕਰਵਾਇਆ, ਉਸ ਵਿੱਚ ਪਹਿਲੇ ਸਥਾਨ ਤੇ ਲਾਰਡ ਮਹਾਂਵੀਰ ਜੈਨ ਸਕੂਲ , ਦੂਜੇ ਸਥਾਨ ਤੇ ਸਵਾਮੀ ਸੰਤ ਦਾਸ ਸਕੂਲ ਅਤੇ ਮਹਾਂਵੀਰ ਮਾਡਲ ਸਕੂਲ ਅਤੇ ਤੀਜੇ ਸਥਾਨ ਤੇ ਮਹਾਂਵੀਰ ਜੇਨ ਮਾਡਲ ਕੂਲ ਅਤੇ ਬੀਸੀ ਐਸ ਸਕੂਲ ਤੇ ਕਮਲਾ ਨਹਿਰੂ ਸਕੂਲ ਰਹੇ।

ਇਸ ਪ੍ਰੋਗਰਾਮ ਵਿੱਚ ਸਾਇੰਸ ਟੀਚਰਜ਼ ਐਸੋਸੀਏਸ਼ਨ ਅਤੇ ਹੈਲਪਿੰਗ ਹੈਂਡ ਸੰਸਥਾ ਨੇ ਪੂਰਾ ਸਹਿਯੋਗ ਦਿੱਤਾ। ਸਮਾਗਮ ਸਮੇਂ ਵੱਖੋ-ਵੱਖਰੀਆਂ ਸੰਸਥਾਵਾਂ ਨੂੰ ਮਲਕੀਅਤ ਸਿੰਘ ਰਗਬੋਤਰਾ, ਪ੍ਰਿੰ: ਗੁਰਮੀਤ ਸਿੰਘ ਪਲਾਹੀ ਅਤੇ ਨੈਸ਼ਨਲ ਐਵਾਰਡੀ ਮਾਸਟਰ ਗੁਰਮੀਤ ਸਿੰਘ ਨੇ ਸਹਿਯੋਗੀ ਪੁਰਸਕਾਰ ਵੰਡੇ। ਇਸ ਸਮੇਂ ਬੋਲਦਿਆਂ ਮਲਕੀਅਤ ਸਿੰਘ ਰਗਬੋਤਰਾ ਨੇ ਕਿਹਾ ਕਿ ਵਾਤਾਵਰਨ ਮੇਲੇ ਨੂੰ ਸੰਪੂਰਨ ਕਰਨ ਲਈ ਵੱਖੋ-ਵੱਖਰੀਆਂ ਸੰਸਥਾਵਾਂ ਨੇ ਬਹੁਤ ਸਹਿਯੋਗ ਦਿੱਤਾ ਹੈ। ਉਹਨਾ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਪ੍ਰਿੰ: ਪ੍ਰੇਮਪਾਲ ਪੱਬੀ, ਹਰਜਿੰਦਰ ਗੋਗਨਾ, ਮਨੋਜ ਮਿੱਢਾ, ਜਸਪ੍ਰੀਤ ਸਿੰਘ ਬੰਸਲ,  ਹਕੁਮਤ ਰਾਏ, ਅਮਰਜੀਤ ਸਿੰਘ ਰਿਆਤ, ਰਾਹੁਲ ਸ਼ਾਹੀ ਆਦਿ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।