ਗੁਰਦਾਸਪੁਰ ‘ਚ ਸੁਖਜਿੰਦਰ ਮੈਮੋਰੀਅਲ ਸਕੂਲ ਵਿਚ ਬੀਤੇ ਦਿਨ ਯੂਕੇਜੀ ਦੀ ਵਿਦਿਆਰਥਣ 4 ਸਾਲਾਂ ਬੱਚੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਵਿਚ ਸਕੂਲ ਦੇ ਚੇਅਰਮੈਨ ਤੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਗੁਰਵਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ ਚੇਅਰਮੈਨ ਸ਼ਵਿੰਦਰ ਸਿੰਘ ਅਤੇ ਮੈਨੇਜਰ ਜੈਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਅਜੇ ਘਟਨਾ ਦੇ ਮੁੱਖ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਜਲਦ ਹੀ ਦੋਸ਼ੀਆਂ ਨੂੰ ਪਛਾਣ ਕੇ ਗ੍ਰਿਫ਼ਤਾਰ ਕਰ ਲਵੇਗੀ

ਦੱਸ ਦੇਈਏ ਕਿ ਗੁਰਦਾਸਪੁਰ ਦੇ ਇਕ ਨਿੱਜੀ ਸਕੂਲ ‘ਚ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦੀ ਸਨਸਨੀਖੇਜ਼ ਘਟਨਾ ਨੂੰ ਲੈ ਕੇ ਹੰਗਾਮਾ ਮੱਚ ਗਿਆ ਸੀ। ਗੁੱਸੇ ਵਿਚ ਆਏ ਲੋਕਾਂ ਨੇ ਸੜਕਾਂ ਜਾਮ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।

ਇਥੇ ਦੱਸਣਯੋਗ ਹੈ ਕਿ ਇੱਕ ਪ੍ਰਰਾਈਵੇਟ ਸਕੂਲ ਵਿੱਚ ਐਲਕੇਜੀ ‘ਚ ਪੜ੍ਹਦੀ ਲੜਕੀ ਵੀਰਵਾਰ ਦੁਪਹਿਰ ਛੁੱਟੀ ਤੋਂ ਬਾਅਦ ਆਪਣੀ ਮਾਂ ਨਾਲ ਘਰ ਪਹੁੰਚੀ। ਪਰ ਬੱਚੀ ਨਾਲ ਕੁਝ ਗਲਤ ਹੋਣ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸਨੇ ਰਾਤ ਕਰੀਬ 10 ਵਜੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੇ ਗੁਪਤ ਅੰਗ ‘ਚ ਦਰਦ ਹੋ ਰਿਹਾ ਹੈ। ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਲੜਕੀ ਸਕੂਲ ਤੋਂ ਆਉਂਦਿਆਂ ਹੀ ਬਹੁਤ ਡਰੀ ਹੋਈ ਸੀ। ਲੜਕੀ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਉਸਨੇ ਸਕੂਲ ਵਿਚ ਆਪਣੇ ਅਧਿਆਪਕ ਨੂੰ ਵੀ ਉਸ ਨਾਲ ਹੋਏ ਅਣਸੁਖਾਵੇਂ ਵਿਵਹਾਰ ਬਾਰੇ ਦੱਸਿਆ ਸੀ। ਜਿਸ ਕਾਰਨ ਉਸ ਨੇ ਰਾਤ ਨੂੰ ਹੀ ਵਿਦਿਆਰਥਣ ਦੇ ਅਧਿਆਪਕ ਨਾਲ ਫੋਨ ‘ਤੇ ਗੱਲ ਕਰਨੀ ਚਾਹੀ ਤਾਂ ਉਸ ਨੇ ਸਵੇਰੇ ਸਕੂਲ ਆ ਕੇ ਗੱਲ ਕਰਨ ਲਈ ਕਿਹਾ। ਜਦੋਂ ਕਿ ਉਕਤ ਮਾਮਲੇ ਸਬੰਧੀ ਸਕੂਲ ਪ੍ਰਬੰਧਕਾਂ ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਹੀ ਨਹੀਂ ਚੁਕਿਆ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।