4161 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ, ਅਤੇ ਮੀਤ ਪ੍ਰਧਾਨ ਬੀਰਇੰਦਰ ਸਿੰਘ ਨੇ ਸਿੱਖਿਆ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ 4161 ਮਾਸਟਰ ਕੇਡਰ ਨੂੰ ਬਦਲੀ ਦਾ ਵਿਸੇਸ ਮੌਕਾ ਦਿੱਤਾ ਜਾਵੇ । ਕਿਓਕੇ ਕੇਡਰ ਆਪਣੇ ਘਰ ਤੋ 200 ਤੋਂ 300 ਕਿਲੋਮੀਟਰ ਸੇਵਾਵਾ ਨਿਭਾਅ ਰਿਹਾ ਹੈ । ਉਹਨਾਂ ਨੂੰ ਵੀ ਬਦਲੀ ਦਾ ਇਕ ਮੌਕਾ ਮਿਲਣਾ ਚਾਹੀਦਾ ਹੈ ਤੇ ਪੂਰਾ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਸਿੱਖਿਆ ਵਿਭਾਗ 4161 ਮਾਸਟਰ ਕੇਡਰ ਦੇ ਅਧਿਆਪਕ ਸਾਥੀਆਂ ਦੀ 9 ਮਈ 2023 ਤੋਂ ਸਕੂਲ ਜੋਇਨ ਕਰਨ ਤੱਕ ਦੇ ਕਾਰਜਕਾਲ ਦੀ ਬਣਦੀ ਤਨਖ਼ਾਹ ਨਹੀਂ ਜਾਰੀ ਕਰ ਪਾਇਆ। ਅੱਜ ਵੀ 4161 ਮਾਸਟਰ ਕੇਡਰ ਦੇ ਅਧਿਆਪਕ ਸਿੱਖਿਆ ਵਿਭਾਗ ਦੀਆਂ ਰਾਹਾਂ ਤੱਕ ਰਹੇ ਹਨ ਅਤੇ 9 ਮਈ 2023 ਤੋ ਬਣਦੀ ਤਨਖ਼ਾਹ ਨੂੰ ਉਡੀਕ ਰਹੇ ਹਨ । ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ ਨੇ ਇਹ ਵੀ ਦੱਸਿਆ ਕਿ 4161 ਮਾਸਟਰ ਕੇਡਰ ਬਹੁਤ ਸਾਰੇ ਅਧਿਆਪਕ ਸਾਥੀ ਜੋਇੰਨ ਕਰਨ ਤੋ ਪਹਿਲਾ ਕਰ ਰਹੇ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਏ ਸਨ ਕਿਉਕਿ ਸਿੱਖਿਆ ਵਿਭਾਗ ਨੇ ਜੋਇੰਨ ਕਰਵਉਣ ਤੋ ਪਹਿਲਾ ਅਧਿਆਪਕ ਸਾਥੀਆਂ ਤੋ ਕਿਸੇ ਹੋਰ ਵਿਭਾਗ, ਜਿੱਥੇ ਉਹ ਨੌਕਰੀ ਕਰ ਰਹੇ ਸੀ, ਤੇ ਉਹਨਾਂ ਤੋਂ ਅਸਤੀਫ਼ਾ ਮੰਗਿਆ ਸੀ ਅਤੇ ਨਾਲ ਹੀ ਕਿਹਾ ਸੀ ਕਿ ਤੁਹਾਡੀ ਤਨਖ਼ਾਹ 9 ਮਈ 2023 ਤੋ ਹੀ ਸ਼ੁਰੂ ਹੋ ਗਈ ਹੈ ਪਰ ਅਫ਼ਸੋਸ 4161 ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਦੁਆਰਾ ਵਾਰ ਵਾਰ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਨਾਲ ਕੀਤੀਆਂ ਮੀਟਿੰਗ ਅੱਜ ਤੱਕ ਬੇਸਿੱਟਾ ਰਹੀਆਂ ਅਤੇ ਸਿੱਖਿਆ ਮੰਤਰੀ ਅਤੇ ਸਿਖਿਆ ਵਿਭਾਗ 9 ਮਈ ਦੀ ਤਨਖ਼ਾਹ ਦੇਣ ਲਈ ਕੀਤੇ ਵਾਅਦੇ ਸਿਰਫ ਲਾਰੇ ਹੀ ਨਿਕਲੇ।
4161 ਯੂਨੀਅਨ ਦੇ ਆਗੂਆਂ ਨੇ ਨਾਲ ਹੀ ਕਿਹਾ ਕਿ 4161 ਮਾਸਟਰ ਕੇਡਰ ਨੂੰ ਜਦੋਂ ਜਨਵਰੀ 2023 ਵਿਚ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੁਆਰਾ ਨਿਯੁਕਤੀ ਪੱਤਰ ਦਿੱਤੇ ਗਏ ਸਨ ਓਹਨਾ ਨੇ ਕਿਹਾ ਸੀ ਕਿ ਮਾਸਟਰ ਕੇਡਰ ਦੇ ਅਧਿਆਪਕ ਸਾਥੀਆਂ ਨੂੰ ਘਰੋਂ ਤੋਂ ਬਹੁਤਾ ਦੂਰ ਸਟੇਸ਼ਨ ਨਹੀਂ ਬਲਕਿ ਓਹਨਾ ਦੇ ਘਰ ਦੇ ਕੋਲ ਸਟੇਸ਼ਨ ਦਿੱਤੇ ਜਾਣਗੇ ਪਰ ਜਦੋਂ ਸਕੂਲ ਦਿੱਤੇ ਤਾਂ ਸਾਰੇ ਅਧਿਆਪਕਾਂ ਨੂੰ ਓਹਨਾ ਦੇ ਘਰਾਂ ਤੋਂ ਤਕਰੀਬਨ 200 ਤੋ 300 ਕਿਲੋਮੀਟਰ ਦੂਰ ਦਿੱਤੇ। ਨਾਲ ਹੀ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੰਗ ਕੀਤੀ ਹੈ ਕਿ 4161 ਮਾਸਟਰ ਕੇਡਰ ਨੂੰ ਵੀ ਹੋ ਰਹੀਆਂ ਬਦਲੀਆਂ ਵਿਚ ਸਪੈਸ਼ਲ ਮੌਕਾ ਦਿੱਤਾ ਜਾਵੇ ਤਾਂ ਜੋ 4161 ਮਾਸਟਰ ਕੇਡਰ ਦੇ ਅਧਿਆਪਕ ਵੀ ਅਪਣੇ ਘਰਾਂ ਦੇ ਨੇੜੇ ਆ ਸਕਣ।
ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਮੰਤਰੀ ਨੂੰ ਅਪੀਲ ਕਰਦੇ ਕਿਹਾ ਹੈ ਕਿ 4161 ਮਾਸਟਰ ਕੇਡਰ ਦੀ 9 ਮਈ 2023 ਤੋ ਬਣਦੀ ਤਨਖ਼ਾਹ ਕੇਡਰ ਨੂੰ ਜਾਰੀ ਕੀਤੀ ਜਾਵੇ ਤੇ ਆਗੂਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ 4161 ਕੇਡਰ ਨੂੰ 9 ਮਈ ਦੀ ਤਨਖ਼ਾਹ ਅਤੇ ਬਦਲੀਆਂ ਦਾ ਮੌਕਾ ਦੇਣ ਲਈ ਸਿੱਖਿਆ ਵਿਭਾਗ ਵਲੋਂ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿਚ 4161 ਮਾਸਟਰ ਕੇਡਰ ਨੂੰ ਮਜ਼ਬੂਰਨ ਇੱਕ ਤਿੱਖਾ ਸੰਘਰਸ਼ ਕਰਨਾ ਪਵੇਗਾ। ਯੂਨੀਅਨ ਦੇ ਆਗੂ ਭਾਰਤ ਭੂਸ਼ਨ,ਹਰਜਿੰਦਰ ਕੌਰ, ਮਨਿੰਦਰ ਕੌਰ , ਹਰਦੀਪ ਕੌਰ , ਮਨਦੀਪ ਕੌਰ , ਤਜਿੰਦਰ ਕੌਰ , ਗੁਰਪ੍ਰੀਤ ਕੌਰ , ਸੰਤਰੋ ਦੇਵੀ, ਸੰਨੀ ਰਾਣਾ , ਹਰਪ੍ਰੀਤ ਸਿੰਘ , ਤਰਸੇਮ ਸਿੰਘ , ਰਵਿੰਦਰ ਸਿੰਘ , ਮਨਜੀਤ ਸਿੰਘ , ਬਲਵਿੰਦਰ ਸਿੰਘ , ਰੋਹਿਤ, ਭੁਪਿੰਦਰ ਸਿੰਘ, ਜੌਂਟੀ , ਬਲਰਾਮ, ਸੁੱਖੀ , ਅਮਰਿੰਦਰ ਸਿੰਘ, ਅਤੇ ਹੋਰ ਆਗੂ ਸਾਮਿਲ ਸਨ ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।