
4161 ਮਾਸਟਰ ਕੇਡਰ ਯੂਨੀਅਨ 21 ਸਤੰਬਰ ਦਿਨ ਐਤਵਾਰ ਨੂੰ ਗੰਭੀਰਪੁਰ ਵਿਖੇ ਕਰੇਗੀ ਰੋਸ਼ ਪ੍ਰਦਰਸ਼ਨ । ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ ਨੇ ਰੋਸ਼ ਜਿਤਾਉਂਦਿਆਂ ਕਿਹਾ ਕਿ 4161 ਮਾਸਟਰ ਕੇਡਰ ਯੂਨੀਅਨ ਦੁਆਰਾ ਕਈ ਵਾਰ ਬਦਲੀਆਂ ਨੂੰ ਲੈਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਕੀਤੀਆਂ ਗਈਆਂ ਸਨ ਜਿਹਨਾਂ ਮੀਟਿੰਗ ਵਿੱਚ ਸਿੱਖਿਆ ਮੰਤਰੀ ਜੀ ਨੇ ਯੂਨੀਅਨ ਨਾਲ ਵਾਅਦਾ ਕੀਤਾ ਸੀ ਕਿ 2025 ਵਿੱਚ ਖੁੱਲਣ ਵਾਲੀਆਂ ਬਦਲੀਆਂ ਵਿੱਚ 4161 ਮਾਸਟਰ ਕੇਡਰ ਨੂੰ ਮੌਕਾ ਦਿੱਤਾ ਜਾਵੇਗਾ । ਪਰ ਜਦੋਂ ਪਿਛਲੇ ਕੁਝ ਸਮੇ ਤੋਂ ਪੋਰਟਲ ਖੁੱਲ੍ਹਿਆ ਤਾਂ 4161 ਮਾਸਟਰ ਕੇਡਰ ਲਈ ਕੋਈ ਥਾਂ ਨਹੀਂ ਸੀ । ਇਸ ਦੇ ਸਬੰਧ ਵਿੱਚ ਜਦੋਂ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਵਿਭਾਗ DPI ਨਾਲ ਮੀਟਿੰਗ ਕੀਤੀ ਓਹਨਾ ਸਾਫ ਇਨਕਾਰ ਕਰਦੇ ਕਿਹਾ ਕਿ ਇਸ ਦੇ ਸਬੰਧ ਵਿੱਚ ਸਿੱਖਿਆ ਮੰਤਰੀ ਵਲੋਂ ਕੋਈ ਨੋਟਿਸ ਨਹੀਂ ਮਿਲਿਆ। ਯੂਨੀਅਨ ਦੇ ਆਗੂ ਤੇ ਕੇਡਰ ਸਿੱਖਿਆ ਮੰਤਰੀ ਨੂੰ ਵਾਧਾ ਯਾਦ ਕਰਾਉਣ ਲਈ 31 ਅਗੱਸਤ ਨੂੰ ਧਰਨੇ ਦੀ ਕਾਲ ਦਿੱਤੀ ਗਈ ਸੀ ਪਰ ਪ੍ਰਸਾਸਨ ਨੇ 8 ਸਤੰਬਰ ਦੀ ਮੀਟਿੰਗ ਦਿੱਤੀ ਗਈ ਪਰ ਸਿੱਖਿਆ ਮੰਤਰੀ ਵੱਲੋਂ ਇਹ ਮੀਟਿੰਗ ਨਹੀਂ ਕੀਤੀ ਗਈ ਇਕ ਵਾਰ ਪਹਿਲਾਂ ਵੀ ਇਹੀ ਹੋਇਆ ਹੈ । ਪਰ ਹੁਣ ਦਵਾਰਾ ਫਿਰ 21 ਸਤੰਬਰ ਨੂੰ ਯਾਦ ਕਰਾਉਣ ਲਈ ਗੰਭੀਰਪੁਰ ਆ ਰਹੇ ਹਨ । ਜਾਂ ਫਿਰ ਧਰਨੇ ਤੋਂ ਪਹਿਲਾਂ 4161 ਅਧਿਆਪਕਾਂ ਨੂੰ ਬਦਲੀ ਦਾ ਵਿਸੇਸ ਮੌਕਾ ਦਿੱਤਾ ਜਾਵੇ ਤਾਂ ਜੋ ਘਰਾਂ ਤੋ ਸੈਂਕੜੇ ਕਿਲੋਮੀਟਰ ਦੂਰ ਬੈਠੇ ਅਧਿਆਪਕ ਆਪਣੀ ਡਿਊਟੀ ਦੇ ਨਾਲ ਨਾਲ ਘਰ ਦੀਆਂ ਜੁੰਮੇਵਾਰੀਆਂ ਨੂੰ ਵੀ ਸਹੀ ਢੰਗ ਨਾਲ ਨਿਭਾ ਸਕਣ।
ਧਰਨੇ ਦੀ ਹਮਾਇਤ ਕਰਦਿਆਂ ਭਰਾਤਰੀ ਜਥੇਬੰਦੀਆਂ ਤੇ ਮਾਸਟਰ ਕੇਡਰ ਯੂਨੀਅਨ ਨੇ ਕਿਹਾ ਕਿ 4161 ਮਾਸਟਰ ਕੇਡਰ ਨੂੰ ਬਦਲੀਆਂ ਦਾ ਮੌਕਾ ਦਿੱਤਾ ਜਾਵੇ। ਜੇਕਰ ਮੌਕਾ ਨਹੀਂ ਦਿੱਤਾ ਜਾਂਦਾ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ
ਇਸ ਮੌਕੇ ਮੀਤ ਪ੍ਰਧਾਨ ਬੀਰਇੰਦਰ ਗਿੱਲ, ਰਵਿੰਦਰ ਸਿੰਘ ਵਿੱਤ ਸਕੱਤਰ , ਜਰਨਲ ਸਕੱਤਰ ਮਨਜੀਤ ਲੁਬਾਣਾ, ਬਲਵਿੰਦਰ, ਰੋਹਿਤ, , ਮਨਿੰਦਰ ਕੌਰ , ਸੰਨੀ ਰਾਣਾ ਕੁਲਦੀਪ ਸਿੰਘ , ਅਮਰਿੰਦਰ ਸਿੱਧੂ ,ਹਰਪ੍ਰੀਤ ਸਿੰਘ , ਜਤਿੰਦਰ ਢਿੱਲੋਂ, ਅਤੇ ਹੋਰ ਆਗੂ ਹਾਜ਼ਰ ਸਨ ।