ਅੰਮ੍ਰਿਤਸਰ, 23 ਅਕਤੂਬਰ ()- ਸਥਾਨਕ ਸ਼੍ਰੀ ਗੁਰੁ ਨਾਨਕ ਖੇਡ ਸਟੇਡੀਅਮ ਵਿਖੇ 44ਵੀਆਂ ਤਿੰਨ ਰੋਜਾ ਜ਼ਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਰੰਗਾ ਰੰਗ ਅਗਾਜ ਹੋਇਆ ਜਿਸਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ, ਸ਼੍ਰੀਮਤੀ ਇੰਦੂ ਬਾਲਾ ਮੰਗੋਤਰਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਜ਼ਿਲਾ ਖੇਡ ਇੰਚਾਰਜ ਆਸ਼ੂ ਵਿਸ਼ਾਲ ਵੱਲੋਂ ਰਿਬਨ ਕੱਟ ਕੇ ਅਤੇ ਹਵਾ ਵਿੱਚ ਗੁਬਾਰੇ ਛੱਡ ਕੇ ਸਾਂਝੇ ਤੌਰ ਤੇ ਕੀਤਾ ਗਿਆ।
ਇਸਤੋਂ ਪਹਿਲਾਂ ਖੇਡ ਮੈਦਾਨ ਵਿੱਚ ਆਏ ਨੰਨੇ ਮੁੰਨੇ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਵਿੱਚ ਹਿੱਸਾ ਲੈਂਦਿਆਂ ਖੇਡਾਂ ਨੂੰ ਇਮਾਨਦਾਰੀ ਅਤੇ ਖੇਡ ਭਾਵਨਾ ਨਾਲ ਖੇਡਨ ਦੀ ਸਹੁੰ ਚੁੱਕੀ ਅਤੇ ਮੁੱਖ ਮਹਿਮਾਨ ਵਲੋਂ 44ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਗਈ। ਇਸ ਮੌਕੇ ਹਾਜਰ ਅਧਿਆਪਕਾਂ, ਖਿਡਾਰੀਆਂ ਤੇ ਖੇਡ ਪ੍ਰਬੰਧਕਾਂ ਨੂੰ ਸੰਬੋਧਨ ਕਰਦਿਆਂ ਸ. ਕੰਵਲਜੀਤ ਸਿੰਘ ਨੇ ਕਿਹਾ ਕਿ ਖੇਡਾਂ ਜਿਥੇ ਸਾਨੂੰ ਅਨੁਸਾਸ਼ਨ ਦਾ ਪਾਠ ਪੜਾਉਂਦੀਆਂ ਹਨ ਉਥੇ ਹੀ ਖੇਡਾਂ ਨਾਲ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ। ਉਨ੍ਹਾਂ ਸਮੂਹ ਖਿਡਾਰੀਆਂ ਦੀ ਸਿਹਤਯਾਬੀ ਦੀ ਅਰਦਾਸ ਕਰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਅੱਜ ਹੋਏ ਖੇਡ ਮੁਕਾਬਲਿਆਂ ਵਿੱਚ ਕਬੱਲੀ ਨੈਸ਼ਨਲ ਸਟਾਈਲ ਵਿੱਚ ਬਲਾਕ ਅੰਮ੍ਰਿਤਸਰ-1 ਨੇ ਪਹਿਲਾ ਅਤੇ ਵੇਰਕਾ ਨੇ ਦੂਸਰਾ, ਕਬੱਡੀ ਸਰਕਲ ਸਟਾਈਲ ਵਿੱਚ ਅੰਮ੍ਰਿਤਸਰ-1 ਨੇ ਪਹਿਲਾ ਅਤੇ ਚੋਗਾਵਾਂ-2 ਨੇ ਦੂਸਰਾ, ਕੁਸ਼ਤੀ ਮੁਕਾਬਲਿਆਂ ਦੇ 25 ਕਿਲੋ ਵਰਗ ਵਿੱਚ ਸਾਹਿਕ ਖਾਨ ਤਰਸਿੱਕਾ ਨੇ ਪਹਿਲਾ, ਇਸ਼ਮੀਤ ਸਿੰਘ ਅੰਮ੍ਰਿਤਸਰ-1 ਨੇ ਦੂਸਰਾ, 28 ਕਿਲੋ ਵਰਗ ਵਿੱਚ ਬਬਲਾ ਅੰਮ੍ਰਿਤਸਰ-5 ਨੇ ਪਹਿਲਾ, ਗੁਰਪ੍ਰੀਤ ਸਿੰਘ ਚੋਗਾਵਾਂ-2 ਨੇ ਦੂਸਰਾ, 30 ਕਿਲੋ ਵਰਗ ਵਿੱਚ ਦਿਲਪ੍ਰੀਤ ਸਿੰਘ ਅੰਮ੍ਰਿਤਸਰ-3 ਨੇ ਪਹਿਲਾ, ਰਮਜਾਨ ਅਜਨਾਲਾ-1 ਨੇ ਦੂਸਰਾ, 32 ਕਿਲੋ ਵਰਗ ਵਿੱਚ ਰਫੀ ਅੰਮ੍ਰਿਤਸਰ-1 ਨੇ ਪਹਿਲਾ ਅਤੇ ਆਬਨੀਬ ਅੰਮ੍ਰਿਤਸਰ-2 ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਗੁਰਦੇਵ ਸਿੰਘ, ਦਿਲਬਾਗ ਸਿੰਘ, ਜਤਿੰਦਰ ਸਿੰਘ ਰਾਣਾ, ਦਲਜੀਤ ਸਿੰਘ, ਸ਼੍ਰੀ ਯਸ਼ਪਾਲ, ਰਣਜੀਤਪ੍ਰੀਤ ਸਿੰਘ (ਸਾਰੇ ਬੀ.ਈ.ਈ.ਓ), ਬਲਕਾਰ ਸਿੰਘ, ਹਰਿੰਦਰ ਸਿੰਘ, ਦਿਲਬਾਗ ਸਿੰਘ (ਸਾਰੇ ਬੀ.ਐਸ.ਓ.), ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਇੰਚਾਰਜ, ਮਨਪ੍ਰੀਤ ਸੰਧੂ ਚਮਿਆਰੀ, ਬਲਜੀਤ ਸਿੰਘ ਮੱਲੀ ਸਹਾਇਕ ਇੰਚਾਰਜ, ਮੁਨੀਸ਼ ਕੁਮਾਰ, ਸੰਦੀਪ ਸਿਆਲ, ਰਜਿੰਦਰ ਸਿੰਘ, ਮਨਪ੍ਰੀਤ ਕੌਰ, ਗੁਰਸੇਵਕ ਸਿੰਘ ਭੰਗਾਲੀ, ਹਰਜੀਤ ਸਿੰਘ ਰਾਜਾਸਾਂਸੀ, ਤਸਬੀਰ ਸਿੰਘ, ਸੁਰੇਸ਼ ਖੁੱਲਰ, ਸੋਹਨ ਸਿੰਘ, ਯਾਦਮਨਿੰਦਰ ਸਿੰਘ, ਕਰਨਜੀਤ ਸਿੰਘ, ਗੁਰਬਖਸ਼ ਸਿੰਘ, ਗੁਰਪ੍ਰੀਤ ਸਿੰਘ (ਸਾਰੇ ਸੀ.ਐਚ.ਟੀ.), ਗੁਰਿੰਦਰ ਸਿੰਘ ਘੁੱਕੇਵਾਲੀ, ਰਣਜੀਤ ਸਿੰਘ ਡੀ.ਪੀ.ਈ.,ਬਾਬਾ ਨਵਦੀਪ ਸਿੰਘ,ਅਵਤਾਰ ਸਿੰਘ ਜਲਾਲ ਉਸਮਾ, ਰੁਪਿੰਦਰ ਕੌਰ ਸੰਧੂ, ਸੁਨੀਲ ਕੁਮਾਰ ਗੋਲ ਬਾਗ, ਨਵਦੀਪ ਸਿੰਘ ਮੁੱਛਲ, ਦਵਿੰਦਰ ਮਗੋਤਰਾ, ਅਮਨਜੀਤ ਸਿੰਘ ਨੰਗਲੀ, ਕਾਬਲ ਸਿੰਘ ਖਿਲਚੀਆਂ, ਮਹਿਲਪ੍ਰੀਤ ਸਿੰਘ,ਗੁਰਜੀਤ ਸਿੰਘ, ਪ੍ਰਿਥੀਪਾਲ ਸਿੰਘ, ਵਿਕਰਮ ਸਿੰਘ ਧੁਲਕਾ, ਸੁਖਦੀਪ ਸਿੰਘ ਡੇਅਰੀਵਾਲ, ਗੁਰਲਾਲ ਸਿੰਘ, ਜਗਦੀਪ ਸਿੰਘ ਮਜੀਠਾ ਸਮੇਤ ਹੋਰ ਅਧਿਆਪਕ ਤੇ ਖੇਡ ਪ੍ਰਬੰਧਕ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।