ਪ੍ਰੈਸ ਨੋਟ। ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਅੱਜ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੀ ਅਗਵਾਈ ਵਿੱਚ ਹਲਕੇ ਦੇ ਪਿੰਡਾਂ ਜਿਨ੍ਹਾਂ ਵਿੱਚ ਪੱਤੀ ਹਵੇਲੀ ਮਲਸੀਆਂ, ਸਲੈਚਾਂ, ਬਿੱਲੀ ਚਾਓ, ਰਾਮਪੁਰ, ਕੋਟਲੀ ਗਾਜਰਾਂ, ਨਵਾਂ ਕਿਲਾ,ਇੰਨੋਵਾਲ, ਮੀਏਵਾਲ ਆਦਿ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਲੋਕਾਂ ਵਿੱਚ ਪਵਨ ਟੀਨੂੰ ਦੇ ਹੱਕ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਾਰੇ ਪਿੰਡਾਂ ਵਿੱਚ ਇੱਕੋ ਹੀ ਆਵਾਜ਼ ਆ ਰਹੀ ਸੀ ਕਿ ਇਸ ਵਾਰ ਪਵਨ ਕੁਮਾਰ ਟੀਨੂੰ ਨੂੰ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਣਗੇ । ਇਸ ਮੌਕੇ ਤੇ ਬਲਬੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ, ਸੋਨੂੰ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਸੀਚੇਵਾਲ ਅਤੇ ਰੂਬਲ ਸੰਧੂ ਯੂਥ ਪ੍ਰਧਾਨ ਅਤੇ ਪ੍ਰਭਦਿਆਲ ਰਾਮਪੁਰ ਆਦਿ ਹਾਜਿਰ ਸਨ