
ਜਲੰਧਰ . ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਅੱਜ ਜਲੰਧਰ ਛਾਉਣੀ ਹਲਕੇ ਚ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨਾਲ ਵੱਖ ਵੱਖ ਪਿੰਡਾਂ ਚਾ ਲੋਕਾਂ ਨਾਲ ਮੀਟਿੰਗ ਕੀਤੀਆਂ ਮੀਟਿੰਗਾਂ ਨੇ ਚੋਣ ਜਲਸਿਆਂ ਦਾ ਰੂਪ ਧਾਰ ਲਿਆ ਵੱਖ ਵੱਖ ਥਾਵਾਂ ਤੇ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਮਹਿੰਦਰ ਸਿੰਘ ਕੇਪੀ ਹੋਣਾ ਦਾ ਪੁਰਾਣਾ ਸਿਆਸੀ ਪਰਿਵਾਰ ਜਿਨ੍ਹਾਂ ਦਾ ਜਲੰਧਰ ਛਾਉਣੀ ਹਲਕਾ ਪਰਿਵਾਰ ਵਾਂਗ ਹੈ ਹਰ ਵਰਗ ਇਹਨਾਂ ਦੀ ਭਲੇਮਾਣਸੀ ਨਾਲ ਵਾਕਫ਼ ਹੈ ਸੋ ਸਾਡਾ ਨਿੱਜੀ ਫਰਜ ਹੈ ਕਿ ਇਸ ਹਲਕੇ ਚੋ ਸਭ ਤੋਂ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਾਂਗੇ
ਬੀਬੀ ਜਗੀਰ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਿੰਦਰ ਸਿੰਘ ਕੇਪੀ ਬੇਦਾਗ ਇਮਾਨਦਾਰ ਸ਼ਖਸ਼ੀਅਤ ਹਨ ਇਹਨਾਂ ਦਾ ਰਾਜਨੀਤਿਕ ਅਕਸ ਲੋਕਾਂ ਦੇ ਵਿਚ ਬਹੁਤ ਬਣਿਆ ਅਤੇ ਇਹਨਾਂ ਦੀ ਆਪਣੀ ਪੈਠ ਵੀ ਹੀ ਲੋਕਾਂ ਨਾਲ ਇਹਨਾਂ ਦਾ ਵਰਤੀਰਾ ਸਦਾ ਹੀ ਨਿਮਰਤਾ ਵਾਲਾ ਅਤੇ ਭਲਾਮਾਨਸ ਸੁਭਾਅ ਰਿਹਾ ਹੈ ਜੋ ਕਿ ਲੋਕਾਂ ਨੂੰ ਬਹੁਤ ਚੰਗਾ ਲਗਿਆ ਅਤੇ ਇਹਨਾਂ ਦੇ ਨਾਲ ਪੁਰਾਣੇ ਜੁੜੇ ਹਨ ਇਹਨਾਂ ਸਦਾ ਹੀ ਲੋਕ ਭਲਾਈ ਅਤੇ ਸਮਾਜਿਕ ਕੰਮਾਂ ਨੂੰ ਤਰਜੀਹ ਦਿੱਤੀ ਹੈ ਸੋ ਲੋਕਾਂ ਨੇ ਇਸ ਵਾਰ ਮਹਿੰਦਰ ਸਿੰਘ ਕੇਪੀ ਨੂੰ ਜਿਤਾਉਣ ਲਈ ਮੰਨ ਬਣਾ ਲਿਆ
ਮਹਿੰਦਰ ਸਿੰਘ ਕੇਪੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲੰਧਰ ਛਾਉਣੀ ਦੇ ਵਿਚ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਤੁਹਾਡੇ ਵਿਚ ਵਿਚਰਦਾ ਰਿਹਾ ਹੈ ਅਤੇ ਤੁਹਾਡੇ ਲਈ ਸਦਾ ਹੀ ਸਾਡਾ ਪਰਿਵਾਰ ਹਾਜਰ ਰਿਹਾ , ਮੈਂ ਕਦੇ ਵੀ ਕਿਸੇ ਵਿਚ ਫਰਕ ਨਹੀਂ ਰੱਖਿਆ , ਮੌਕੇ ਦੀ ਸਰਕਾਰ ਦਾ ਜੋ ਪੰਜਾਬ ਨਾਲ ਵਰਤਾਰਾ ਹੈ ਉਹ ਦੇਖ ਮੰਨ ਬਹੁਤ ਦੁਖੀ ਰਹਿੰਦਾ ਸੀ ਜਦ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਬਚਾਉਣ ਲਈ ਹੋਕਾ ਦਿੱਤਾ ਤੇ ਪੰਜਾਬ ਦੇ ਹਮਦਰਦੀ ਹੋਣ ਨਾਤੇ ਪੰਜਾਬ ਨੂੰ ਬਚਾਉਣ ਦੇ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਸੋ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਖੇਤਰੀ ਪਾਰਟੀ ਨੂੰ ਤਗੜਾ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਈਏ