ਜਲੰਧਰ() ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਗੁਰਦੇਵ ਨਗਰ ਵਿੱਚ ਚੱਲ ਰਹੇ ਪੰਜ ਦਿਨਾਂ ਗੁਰਮਤਿ ਸਮਾਗਮ ਜੋ ਕਿ ਮਿਤੀ 18 ਮਈ ਨੂੰ ਆਰੰਭ ਹੋਏ ਸੀ ਉਹ 22 ਮਈ ਤੱਕ ਚੱਲਣਗੇ। ਜਿੱਥੇ 18 ਮਈ ਨੂੰ ਗੁਰੂ ਘਰ ਤੋਂ ਸ਼ਬਦ ਚੌਂਕੀ ਕੱਢੀ ਗਈ ਸੀ । ਜੋ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਗੁਰੂ ਘਰ ਵਿਖੇ ਸਮਾਪਤ ਹੋਈ ਸੀ।ਜਿਸ ਪ੍ਰਤੀ ਸੰਗਤਾਂ ਵਿੱਚ ਕਾਫੀ ਉਤਸਾਹ ਪਾਇਆ ਗਿਆ ਸੀ । ਉਪਰੰਤ ਮਿਤੀ 19 ਤਰੀਕ ਨੂੰ ਵਿਸ਼ੇਸ਼ ਗੁਰਮਿਤ ਸਮਾਗਮ ਹੋਏ ਸਨ। ਜਿਸ ਵਿੱਚ ਭਾਈ ਦਵਿੰਦਰ ਸਿੰਘ( ਖੰਨੇ ਵਾਲੇ) ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਨ। ਇਸ ਉਪਰੰਤ 20 ਤਰੀਕ ਨੂੰ ਵਿਸ਼ੇਸ਼ ਚੁਪਹਿਰਾ ਸਮਾਗਮ ਸ਼ਾਮ 6 ਵਜੇ ਤੋਂ 10 ਵਜੇ ਤੱਕ ਹੋਏ ।ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਪਾਠਾਂ ਤੋਂ ਇਲਾਵਾ ਵੱਖ-ਵੱਖ ਰਾਗੀ ਜੱਥੇ ,ਜਿਨਾਂ ਵਿੱਚ ਭਾਈ ਨਰਿੰਦਰ ਸਿੰਘ (ਮਾਤਾ ਕੋਲਾ )ਜੀ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਸੀ ਅਤੇ ਸੰਗਤਾਂ ਨੂੰ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ ਸੀ। ਉਪਰੰਤ 21 ਮਈ ਦਿਨ ਮੰਗਲਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੱਖ-ਵੱਖ ਗੁਰੂ ਘਰਾਂ ਦੀਆਂ ਇਸਤਰੀ ਸਤਸੰਗ ਸਭਾਵਾਂ ਜਿੰਨਾਂ ਵਿੱਚ ਗੁਰੂ ਤੇਗ ਬਹਾਦਰ, ਸੈਂਟਰਲ ਟਾਊਨ ,ਬਾਬਾ ਜੀਵਨ ਸਿੰਘ ਗੜਾ, ਈਸ਼ਵਰ ਨਗਰ ,ਜਸਵੰਤ ਨਗਰ, ਕ੍ਰਿਸ਼ਨਾ ਨਗਰ, ਮਾਡਲ ਟਾਊਨ, ਆਦਿ ਦੇ ਜੱਥੇ ਸ਼ਾਮਿਲ ਹੋਏ। ਜਿਨਾਂ ਨੇ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਹ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਤੇ ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਅੱਜ ਆਖਰੀ ਦਿਨ ਤੇ ਵਿਸ਼ੇਸ਼ ਦੀਵਾਨ ਸ਼ਾਮ 6 ਵਜੇ ਤੋਂ 10 ਸਜਾਏ ਜਾਣਗੇ ।ਜਿਸ ਵਿੱਚ ਭਾਈ ਰਵਿੰਦਰ ਸਿੰਘ (ਹਜੂਰੀ ਰਾਗੀ ਦਰਬਾਰ ਸਾਹਿਬ) ਭਾਈ ਅਮਨਦੀਪ ਸਿੰਘ ਜੀ( ਹਜੂਰੀ ਰਾਗੀ ਦਰਬਾਰ ਸਾਹਿਬ) ਅਤੇ ਭਾਈ ਗੁਰਭੇਜ ਸਿੰਘ ਹਜੂਰੀ ਰਾਗੀ ਹਾਜਰੀ ਭਰ ਕਿ ਰਸਭਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ । ਇਹਨਾਂ ਪੰਜ ਦਿਨਾਂ ਪ੍ਰੋਗਰਾਮਾਂ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਰਸਭਿੰਨੇ ਕੀਰਤਨ ਅਤੇ ਗੁਰਮਿਤ ਵਿਚਾਰਾਂ ਦਾ ਲਾਹਾ ਲੈ ਕੇ ਆਪਣਾ ਜੀਵਨ ਸਫਲਾ ਕੀਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।