
ਪੰਜਾਬ ਭਵਨ (ਕੈਨੇਡਾ) ਵਲੋਂ ਲਾਹੌਰ (ਪਾਕਿਸਤਾਨ) ਟੀਮ ਦੀ ਸਾਂਝ ਨਾਲ ਬਾਲਾਂ ਲਈ ਕਵਿਤਾਵਾਂ ਦੀ ਕਿਤਾਬ ” ਨਵੀਂਆਂ ਕਲਮਾਂ ਨਵੀਂ ਉਡਾਣ ” ਦੇ ਸਰਨਾਵੇਂ ਹੇਠ ਛਾਪੀ ਗਈ ।ਟੀਮ ਲਾਹੌਰ ਵਲੋਂ ਇਹ ਕਿਤਾਬ ਲਾਹੌਰ ਦੇ ਸਰਕਾਰੀ ਸਕੂਲਾਂ ਦੇ ਬਾਲਾਂ ਵਿਚ ਮੁਫ਼ਤ ਵੰਡੀ ਗਈ । ਕਿਤਾਬ ਨੂੰ ਪੜ੍ਹਨ ਵਾਲਿਆਂ ਪਾਠਕਾਂ ਨੇ ਹੱਥੋਂ ਹੱਥ ਲਿਆ । ਕਈਆਂ ਪੜ੍ਹਨ ਵਾਲਿਆਂ ਨੇ ਇਸ ਵਿਚੋਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ। ਉਹਨਾਂ ਦਾ ਆਖਣਾ ਸੀ ਕੇ ਪੰਜਾਬੀ ਮਾਂ ਬੋਲੀ ਤੇ ਹੈ ਪਰ ਪੜ੍ਹਾਈ ਲਿਖਾਈ ਦਾ ਮਾਧਿਅਮ ਅਜੇ ਵੀ ਲਹਿੰਦੇ ਪੰਜਾਬ ਵਿਚ ਨਹੀਂ ਬਲਕੀ ਹੋਰ ਜ਼ੁਬਾਨਾਂ ਨੇ ਅਸੀਂ ਇਹਨਾਂ ਕਵਿਤਾਵਾਂ ਨੂੰ ਪੜ੍ਹ ਕੇ ਆਪ ਵੀ ਕਵਿਤਾਵਾਂ ਜੋੜਨ ਦੇ ਕਾਬਿਲ ਹੋ ਸਕਾਂਗੇ ।ਪਾਠਕਾਂ ਦਾ ਆਖਣਾ ਸੀ ਕੇ ਮਾ ਬੋਲੀ ਦੇ ਵਧਾ ਲਈ ਇੰਝ ਦੇ ਉਪਰਾਲੇ ਕਰਨ ਦੀ ਅਜੇ ਬਹੁਤ ਲੋੜ ਹੇ । ਤਾਂ ਜੇ ਆਉਣ ਵਾਲੀ ਪੀੜ੍ਹੀ ਪੰਜਾਬੀ ਬੋਲੀ ,ਪੰਜਾਬੀ ਰਹਿਤਲ ਤੇ ਧਰਤੀ ਨਾਲ ਜੁੜੀ ਰਹੇ । ਸਭ ਨੇ ਮਿਲ ਕੇ ਪੰਜਾਬ ਭਵਨ ( ਕੈਨੇਡਾ) ਦਾ ਧੰਨਵਾਦ ਕੀਤਾ ।ਜਿਨ੍ਹਾਂ ਨੇ ਇਹ ਅਣਮੁੱਲਾ ਰਤਨ ਮਾਂ ਬੋਲੀ ਦੀ ਝੋਲੀ ਵਿਚ ਪਾਇਆ। ਯੂਸਫ਼ ਪੰਜਾਬੀ, (ਲਾਹੌਰ) ਪਾਕਿਸਤਾਨ