ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਐਨ.ਬੀ.ਏ ਐਕਰੀਡੀਟੇਸ਼ਨ ਦੀ ਮਾਨਤਾ ਮਿਲਣ ਲਈ ਅਤੇ ਆਉਣ ਵਾਲੇ ਪਲੈਟੀਨਮ ਜੁਬਲੀ ਫੰਕਸ਼ਨ
ਲਈ ਵਧਾਈਆਂ ਦਾ ਸਿਲਸਿਲਾ ਜਾਰੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਉਹਨਾਂ ਨੂੰ ਵਧਾਈ ਦੇ ਸੰਦੇਸ਼ ਮਿਲ ਰਹੇ
ਹਨ। ਪੁਰਾਣੇ ਵਿਦਿਆਰਥੀਆਂ ਵਿਚ ਬੇਹਦ ਉਤਸ਼ਾਹ ਪਾਇਆ ਜਾ ਰਿਹਾ ਹੈ। ਪਲੈਟੀਨਮ ਜੁਬਲੀ ਦੌਰਾਨ 70 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਜਾ ਰਿਹਾ। ਇਸ ਦੀ ਚੋਣ ਲਈ ਕਮੇਟੀ ਬਣਾਈ ਜਾ ਰਹੀ ਹੈ ਤਾਂ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਉਹਨਾਂ ਅਲੂਮਨੀ ਮੈਬਰਾਂ ਨੂੰ ਸਨਮਾਨਿਤ ਕੀਤਾ ਜਾ
ਸਕੇ, ਜਿਨ੍ਹਾਂ ਦੀਆਂ ਪ੍ਰਾਪਤੀਆਂ ਨੇ ਇਸ ਕਾਲਜ ਨੂੰਗੌਰਵਾਨਵਿਤ ਕੀਤਾ ਤੇ ਜਿਹੜੇ ਮੇਹਰਚੰਦ ਪੋਲੀਟੈਕਨਿਕ ਦੇ ਬਰਾਂਡ ਅੰਬੈਸੇਡਰ ਬਣ ਕੇ ਸਮਾਜ
ਵਿਚ ਸੇਵਾ ਕਰਦੇ ਰਹੇ ਹਨ। ਇਸੇ ਹੀ ਲੜੀ ਵਿਚ ਪੇਸ਼ ਹੈ ਕਾਲਜ ਦੇ ਕੁਝ ਹੋਰ ਨਗੀਨੇ।

ਕੁਲਭੂਸ਼ਨ ਚੋਪੜਾ:- ਬੇਹਦ ਨਰਮ ਸੁਭਾਅ ਵਾਲੇ ਕੁਲਭੁਸ਼ਨ ਚੋਪੜਾ ਇਸ ਸਿੱਖਿਆ ਦੇ ਮੰਦਰ ਮੇਹਰਚੰਦ ਪੋਲੀਟੈਕਨਿਕ ਨੂੰ ਆਪਣੇ
ਜੀਵਨ ਦੀ ਸਫਲਤਾ ਦਾ ਵੱਡਾ ਸਰੋਤ ਮੰਨਦੇ ਹਨ। ਇਥੋਂ ਪੜ ਕੇ ਉਹਨਾਂ ਦਿੱਲੀ ਵਿਖੇ ਟੈਲਕੋ ਸੇਲਸ ਦੇ ਵਿਚ ਨੌਕਰੀ ਕੀਤੀ । ਇਥੋਂ
ਭਵਿੱਖ ਦੇ ਰਸਤੇ ਆਪ ਮੁਹਾਰੇ ਖੁਲਦੇ ਗਏ। ਅਮਰੀਕਾ ਵਿਚ ਕੰਸਟਰਕਸ਼ਨ ਮੈਨੇਜਮੈਂਟ ਦੇ ਉਪਰ ਮਾਸਟਰਜ਼ ਕੀਤੀ ਤੇ ਅਮਰੀਕਾ
ਵਿਚ ਇਕ ਸਫਲ ਉਦੱਮੀ ਤੇ ਬਿਜ਼ਨੈਸਮੈਨ ਬਣੇ। ਉਹਨਾਂ ਕਾਲਜ ਦੇ ਕਈ ਲੋੜਵੰਦ ਵਿਦਿਆਰਥੀਆਂ ਦੀ ਬਾਂਹ ਫੜੀ ਹੈ, ਜਿਨ੍ਹਾਂ ਨੂੰ
ਹਰ ਸਮੈਸਟਰ ਸਕਾਲਰਸ਼ਿਪ ਦੇ ਰਹੇ ਹਨ।
ਸੁਦਰਸ਼ਨ ਲਾਲ ਸ਼ਰਮਾ:- ਸੁਦਰਸ਼ਨ ਜੀ ਨੇ 1965 ਵਿਚ ਮੇਹਰਚੰਦ ਪੋਲੀਟੈਕਨਿਕ ਤੋਂ ਸਿਵਲ ਦਾ ਡਿਪਲੋਮਾ ਕੀਤਾ,
ਜਿਹਨਾਂ ਨੂੰ ਉਤੱਮ ਕ੍ਰਿਕਟਰ ਹੋਣ ਕਰਕੇ ਕਾਲਜ ਕਲਰ ਵੀ ਮਿਲਿਆ। 1967 ਤੋਂ 1975 ਤੱਕ ਐਮ.ਈ.ਐਸ ਵਿੱਚ
ਨੌਕਰੀ ਕੀਤੀ ਤੇ ਨਾਲ ਹੀ ਏ.ਐਮ.ਆਈ.ਈ ਪਾਸ ਕਰਕੇ ਬੀ.ਐਸ.ਐਫ ਵਿਚ ਅਸਿਸਟੈਂਟ ਕਮਾਡੈਂਟ ਬਣ ਗਏ। ਉਹਨਾਂ
2003 ਤੱਕ ਬੀ.ਐਸ.ਐਫ ਵਿਚ ਤਕਨੀਕੀ ਇੰਜੀਨੀਅਰ ਵਜੋਂ ਕੰਮ ਕਰਦਿਆਂ ਕੰਮਾਡੈਂਟ (ਵਰਕਸ) ਬਣ ਕੇ ਰਿਟਾਇਰ
ਹੋਏ। ਉਹਨਾਂ ਨੂੰ ਇੰਟਰਨੈਸ਼ਨਲ ਬਾਰਡਰ ਤੇ ਕੰਮ ਕਰਨ ਲਈ ਉਤਮ ਸੇਵਾਵਾਂ ਕਰਕੇ ਸਨਮਾਨਿਤ ਕੀਤਾ ਗਿਆ।
ਅਜੀਤ ਗੋਸਵਾਮੀ :-1961 ਵਿੱਚ ਮਕੈਨੀਕਲ ਦਾ ਡਿਪਲੋਮਾ ਕਰਨ ਵਾਲੇ ਅਜੀਤ ਗੋਸਵਾਮੀ ਸਾਡੇ ਕਾਲਜ ਦਾ ਨਯਾਬ ਹੀਰਾ
ਹਨ।ਜੋ 1940 ਵਿੱਚ ਲਾਹੌਰ ਵਿਖੇ ਪੈਦਾ ਹੋਏ । ਉਹਨਾਂ ਦੇ ਪਿਤਾ ਲਾਲਾ ਚੰਚਲ ਦਾਸ ਜੀ ਮੇਹਰਚੰਦ ਪੋਲੀਟੈਕਨਿਕ ਕਾਲਜ ਦੇ
ਫਾਂਉਡਰ ਪ੍ਰਿੰਸੀਪਲ ਸਨ। ਸਿੱਖਿਆ ਦੀ ਪੌੜੀ ਚੜਦਿਆਂ, ਉਹਨਾਂ ਇੰਡਸਟਰੀਅਲ ਸਿਸਟਮ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਤੇ
ਭਾਰਤੀ ਰੇਲਵੇ ਅਤੇ ਡੀ.ਆਰ.ਡੀ.ਓ ਵਿਖੇ ਕੰਮ ਕੀਤਾ ਤੇ ਅੰਤ ਵਿੱਚ ਇੰਡੀਅਨ ਆਰਡੀਨੈਂਸ ਫੈਕਟਰੀਜ਼ ਸਰਵਿਸਿਜ਼ ਵਿਚ
ਅਡੀਸ਼ਨਲ ਜੀ.ਐਮ ਦੇ ਉਹਦੇ ਤੋਂ ਰਿਟਾਇਰ ਹੋਏ। ਉਹ ਇਕ ਕੰਸਟਲਟੈਂਟ, ਮੋਟੀਵੇਸ਼ਨਲ ਸਪੀਕਰ ਤੇ ਸੋਸ਼ਲ ਵਰਕਰ ਵੀ ਹਨ।
ਉਹਨਾਂ ਵਿਦਿਆਰਥੀਆਂ ਨੂੰ ਉਤਸ਼ਹਿਤ ਕਰਨ ਲਈ ਸੱਤ ਕਿਤਾਬਾਂ ਵੀ ਲਿਖੀਆਂ। ਉਹਨਾਂ ਦੀ ਉਮਰ 84 ਸਾਲ ਤੋਂ ਵੱਧ ਹੈ ਤੇ ਅਜੇ
ਵੀ ਕਾਲਜ ਨਾਲ ਜੁੜੇ ਹਨ ਤੇ ਕੈਂਪਸ ਵਿਚ ਆ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹਨ।
ਸੰਦੀਪ ਗੁਪਤਾ:- ਸੰਦੀਪ ਗੁਪਤਾ ਨੇ 1986 ਵਿਚ ਮੇਹਰਚੰਦ ਪੋਲੀਟੈਕਨਿਕ ਤੋਂ ਸਿਵਲ ਦਾ ਡਿਪਲੋਮਾ ਕੀਤਾ ਤੇ ਦਿੱਲੀ ਵਿੱਖੇ ਇਕ
ਕੰਸਟਰਕਸ਼ਨ ਕੰਪਨੀ ਨਾਲ ਜੁੜ ਗਏ। ਕੁਝ ਸਾਲਾਂ ਦੇ ਤਜਰਬੇ ਤੋਂ ਬਾਅਦ ਆਪਣੀ ਫਰਮ ਬਣਾਈ ਤੇ ਠੇਕੇਦਾਰ ਵਜੋਂ ਸਫਲ ਉੱਦਮੀ
ਬਣੇ। ਇਸ ਉਪਰੰਤ ਐਸ.ਐਸ. ਬਿਲਡਟੈਕ ਵੈੰਚਰਜ਼ ਵਰਗੀ ਨਾਮੀ ਕੰਪਨੀ ਵਿੱਚ ਡਾਇਰੈਕਟਰ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਤੇ ਅਜੇ
ਵੀ ਸੇਵਾ ਕਰ ਰਹੇ ਹਨ। ਲੋੜਵੰਦ ਵਿਦਿਆਰਥੀਆਂ ਦੀ ਮੱਦਦ ਲਈ ਹਮੇਸ਼ਾ ਸਰਗਰਮ ਰਹਿੰਦੇ ਹਨ। ਕਾਲਜ ਨਾਲ ਬੇਅਦ ਲਗਾਵ
ਹੈ।
ਸੁਰਿੰਦਰਜੀਤ ਸਿੰਘ:- ਸੁਰਿੰਦਰਜੀਤ ਜੀ ਨੇ 1995 ਵਿੱਚ ਮੇਹਰਚੰਦ ਪੋਲੀਟੈਕਨਿਕ ਤੋਂ ਇਲੈਕਟਰਾਨਿਕਸ ਦਾ ਡਿਪਲੋਮਾ ਕੀਤਾ ਤੇ
1996 ਵਿਚ ਅਰਿਹੰਤ ਸਪਿਨਿੰਗ ਮਿਲ ਮਲੇਰਕੋਟਲ ਵਿਖੇ ਇੰਜੀਨਅਰ ਬਣ ਗਏ। 13 ਸਾਲ ਆਪਣੀਆ ਸੇਵਾਂਵਾ ਦੇਣ ਉਪਰੰਤ
ਸੁਰਿੰਦਰਜੀਤ ਮਿਸਰ ਵਿਖੇ ਇੰਡੋਰਾਮਾ ਗਰੁਪ ਨਾਲ ਜੁੜ ਗਏ। ਫਿਰ ਇਸੇ ਗਰੁਪ ਨਾਲ ਮਿਸਰ ਤੋਂ ਸ਼੍ਰੀ ਲੰਕਾ ਚਲੇ ਗਏ। ਅੱਜ ਕੱਲ
ਵਾਈਸ ਪ੍ਰੈਜੀਡੈਂਟ ਵਜੋਂ ਰੀਲਾਇਸ ਸਪਿਨਿੰਗ ਮਿਲ ਨੇਪਾਲ ਵਿਖੇ ਸੇਵਾਵਾਂ ਦੇ ਰਹੇ ਹਨ। ਉਹਨਾਂ ਦੇ ਲਿਖੇ ਹੋਏ ਲੇਖ ਅਖਬਾਰਾਂ ਤੇ
ਮੈਗਜੀਨਾਂ ਵਿਚ ਛਪਦੇ ਹਨ।ਮੇਹਰਚੰਦ ਪੋਲੀਟੈਕਨਿਕ ਦਾ ਹਾਲ ਪੁਛਣ ਲਈ ਮੈਨੂੰ ਹਰ ਹਫਤੇ ਫੋਨ ਕਰਦੇ ਹਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।