
ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਜੀ ਦੇ ਯਤਨਾਂ ਸਦਕਾ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ , ਉਹਨਾਂ ਵਿੱਚ ਸਾਹਿਤਕ ਕਲਾਵਾਂ ਪੈਦਾ ਕਰਨ ਲਈ ਚਲਾਏ ਜਾ ਰਹੇ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਣ” ਅਧੀਨ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ ਵਿਖੇ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ 16 ਅਤੇ 17 ਨਵੰਬਰ 2024 ਨੂੰ ਕਰਵਾਈ ਜਾ ਰਹੀ ਹੈ। ਅਕਾਲ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਲਹਿੰਦੇ ਪੰਜਾਬ ਦੇ ਉੱਘੇ ਸ਼ਾਇਰ ਬਾਬਾ ਨਜ਼ਮੀ ਅਤੇ ਹੋਰ ਪੰਜਾਬੀ ਦੇ ਨਾਮਵਰ ਲਿਖਾਰੀ ਵਿਸ਼ੇਸ ਤੌਰ ਤੇ ਸਮੂਲੀਅਤ ਕਰਨਗੇ। ਇਹ ਜਾਣਕਾਰੀ ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਸੰਪਾਦਕ ….ਮੈਡਮ ਰਾਜਵਿੰਦਰ ਕੌਰ ਸੰਧੂ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ “ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਦੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਉਸ ਦੀ ਟੀਮ ਸਦਕਾ ਪੰਜਾਬ ਵਿੱਚ ਹੁਣ ਤੱਕ ਬਾਲ ਲੇਖਕਾਂ ਦੀਆਂ 30 ਦੇ ਕਰੀਬ ਕਿਤਾਬਾਂ ਦੇ ਭਾਗ ਛਪ ਚੁੱਕੇ ਹਨ, ਅਗਲੇ ਦਿਨਾਂ ਵਿੱਚ 100 ਦੇ ਕਰੀਬ ਹੋਰ ਕਿਤਾਬਾਂ ਦੇ ਭਾਗ ਛਪਣ ਦਾ ਅਨੁਮਾਨ ਹੈ। ਇਸ ਤਹਿਤ ਪ੍ਰਾਇਮਰੀ ਪੱਧਰ ਦੀ ਕਿਤਾਬ ਵੀ ਵੱਖਰੇ ਤੌਰ ਤੇ ਛਾਪੀ ਗਈ ਹੈ । ਸੰਸਥਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਰਾਜਸਥਾਨ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਰਾਜ ਅੰਦਰ ਵੀ ਬਾਲ ਲੇਖਕਾਂ ਦੀਆਂ ਪੁਸਤਕਾਂ ਛਪਣ ਲਈ ਲਗਭਗ ਤਿਆਰ ਹਨ । ਇਸੇ ਲੜੀ ਤਹਿਤ ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ, ਇਟਲੀ,ਆਸਟ੍ਰੇਲੀਆ ਇੰਗਲੈਂਡ ਅਤੇ ਪਾਕਿਸਤਾਨ ਵਿੱਚ ਵੀ ਜਲਦੀ ਹੀ ਕਿਤਾਬਾਂ ਛਾਪ ਰਹੇ ਹਾਂ । ਮੁੱਖ ਸੰਪਾਦਕ ਮੈਡਮ ਰਾਜਵਿੰਦਰ ਕੌਰ ਸੰਧੂ ਨੇ ਅੱਗੇ ਦੱਸਦਿਆਂ ਕਿਹਾ ਕਿ ਪਹਿਲੇ ਪੜਾਅ ਦੇ ਤਹਿਤ ਅਸੀਂ ਬੱਚਿਆਂ ਨੂੰ ਲਿਖਣ ਦੀਆਂ ਆਦਤਾਂ ਪਾਉਣ ਤੋਂ ਬਾਅਦ ਉਸ ਤੋਂ ਅਗਲੇ ਪੜਾਅ ਦੇ ਤਹਿਤ ਅਸੀਂ ਉਹਨਾਂ ਨੂੰ ਟੀਵੀ ਚੈਨਲਾਂ ਤੇ ਲੈ ਕੇ ਜਾ ਰਹੇ ਤਾਂ ਜੋ ਬੱਚੇ ਆਪਣੀ ਸ਼ਖਸੀਅਤ ਨੂੰ ਹੋਰ ਵਿਕਸਿਤ ਕਰ ਸਕਣ।ਉਹਨਾਂ ਦੱਸਿਆ ਕਿ ਸੰਸਥਾ ਦਾ ਉਦੇਸ਼ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਮਾਤ ਭਾਸ਼ਾ ਵਿੱਚ ਲਿਖਣ ਕਲਾ ਵੱਲ ਤੋਰ ਕੇ , ਉਹਨਾਂ ਦੀ ਸ਼ਖਸੀਅਤ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨਾ , ਤਾਂ ਜੋ ਭਵਿੱਖ ਦੇ ਲੇਖਕਾਂ ਦੀ ਵੱਡੀ ਨਰਸਰੀ ਪੈਦਾ ਕੀਤੀ ਜਾ ਸਕੀ । ਇਸੇ ਲੜੀ ਦੇ ਤਹਿਤ 16 ਅਤੇ 17 ਨਵੰਬਰ 2024 ਨੂੰ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਨਾਲ ਦੋ ਰੋਜਾ ਬਾਲ ਲੇਖਕ ਕਾਨਫਰੰਸ ਮਸਤੂਆਣਾ ਸਾਹਿਬ ਵਿਖੇ ਕਰਵਾਈ ਜਾਵੇਗੀ । ਉਹਨਾਂ ਅੱਗੇ ਦੱਸਿਆ ਕਿ ਸੁੱਖੀ ਬਾਠ ਜੀ ਵੱਲੋਂ ਆਪਣੇ ਸਵਰਗੀ ਪਿਤਾ ਅਰਜਨ ਸਿੰਘ ਬਾਠ ਯਾਦਗਾਰੀ ਸ਼੍ਰੋਮਣੀ ਬਾਲ ਲੇਖਕ ਅਵਾਰਡ 9 ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਬਾਲ ਲੇਖਕਾਂ ਨੂੰ ਦਿੱਤੇ ਜਾਣਗੇ ਜਿਸ ਦੇ ਨਾਲ 11000 -11000 ਰੁਪਏ ਦੀ ਨਗਦ ਰਾਸ਼ੀ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਦੂਜੇ ਅਤੇ ਤੀਜੇ ਸਥਾਨਾਂ ਵਾਲੇ ਬਾਲ ਲੇਖਕਾਂ ਨੂੰ 71 00,5100 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਇਸ ਦੇ ਨਾਲ ਹੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਵੀ ਉਤਸ਼ਾਹਤ ਲਈ ਸਨਮਾਨਿਤ ਕੀਤਾ ਜਾਵੇਗਾ। ਦੋ ਰੋਜ਼ਾ ਬਾਲ ਲੇਖਕ ਕਾਨਫਰੰਸ ਵਿੱਚ ਪ੍ਰਾਇਮਰੀ ਵਰਗ ਦੇ ਕਵਿਤਾ ਅਤੇ ਲੇਖ ਮੁਕਾਬਲੇ, ਮਿਡਲ ਵਰਗ ਦੇ ਗੀਤ ਕਵਿਤਾ ਲੇਖ ਮੁਕਾਬਲੇ ਕਰਵਾਏ ਜਾਣਗੇ। ਸੈਕੰਡਰੀ ਵਰਗ ਦੇ ਗੀਤ ਕਵਿਤਾ ਲੇਖ ਰਚਨਾ ਅਤੇ ਕਹਾਣੀ ਰਚਨਾ ਦੇ ਮੁਕਾਬਲੇ ਕਰਾਏ ਜਾਣਗੇ। ਇਹਨਾਂ ਮੁਕਾਬਲਿਆਂ ਵਿੱਚ ਸਿਰਫ ਉਹੀ ਬੱਚੇ ਸ਼ਾਮਿਲ ਹੋ ਸਕਣਗੇ ।ਜਿੰਨਾ ਬੱਚਿਆਂ ਨੇ ਆਪਣੀਆਂ ਰਚਨਾਵਾਂ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਛਪੀਆਂ ਕਿਤਾਬਾਂ ਵਿੱਚ ਭੇਜੀਆਂ ਹਨ। ਮੁਕਾਬਲਿਆਂ ਵਿੱਚ ਸ਼ਾਮਿਲ ਹੋਣ ਵਾਲੇ ਬੱਚਿਆਂ ਲਈ ਇਹ ਵੀ ਜਰੂਰੀ ਸ਼ਰਤ ਹੈ ਕਿ ਪੇਸ਼ ਕੀਤੀ ਜਾਣ ਵਾਲੀ ਰਚਨਾ ਉਸ ਦੀ ਨਿਰੋਲ ਆਪਣੀ ਲਿਖੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਜ਼ਿਲ੍ਹੇ ਦੀ ਸਮੁੱਚੀ ਟੀਮ ਨੇ ਦੋ ਰੋਜ਼ਾ ਅੰਤਰਰਾਸਟਰੀ ਬਾਲ ਲੇਖਕ ਕਾਨਫਰੰਸ ਦਾ ਪ੍ਰਾਸਪੈਕਟ ਜਾਰੀ ਕੀਤਾ।ਇਸ ਮੌਕੇ ਪੰਜਾਬ ਭਵਨ ਸਬ ਆਫ਼ਿਸ ਜਲੰਧਰ ਦੀ ਮੁੱਖ ਸੰਚਾਲਿਕਾ ਪ੍ਰੀਤ ਹੀਰ , ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਪ੍ਰੋਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ, ਗੁਰਵਿੰਦਰ ਸਿੰਘ ਸਿੱਧੂ ਪ੍ਰੋਜੈਕਟ ਸਲਾਹਕਾਰ , ਜਗਜੀਤ ਸਿੰਘ ਨੌਹਰਾ ਸਲਾਹਕਾਰ , ਰਾਜਵਿੰਦਰ ਕੌਰ ਸੰਧੂ ਅੰਮ੍ਰਿਤਸਰ ਮੈਂਬਰ ਕੋਰ ਕਮੇਟੀ ,ਉੱਘੀ ਲੇਖਕਾ ਬਲਜੀਤ ਸ਼ਰਮਾ ਸੰਗਰੂਰ ਖਜਾਨਚੀ, ਬਲਜੀਤ ਸਿੰਘ ਸੇਖਾ ਖਜਾਨਚੀ, ਬਲਜਿੰਦਰ ਕੌਰ ਕਲਸੀ ਮੋਗਾ,ਡਾਕਟਰ ਸੁਖਪਾਲ ਕੌਰ ਲੁਧਿਆਣਾ, ਲਖਵਿੰਦਰ ਸਿੰਘ ਮਲੇਰਕੋਟਲਾ, ਦਮਨਜੀਤ ਕੌਰ ਬਠਿੰਡਾ, ਅਜੈ ਕੁਮਾਰ ਖਟਕੜ ਨਵਾਂਸ਼ਹਿਰ , ਜ਼ਿਲ੍ਹਾ ਕਮੇਟੀ ਮੈਂਬਰ ਰਵੀਜੀਤ ਸਿੰਘ ,ਮੈਡਮ ਰਜਨੀ ਅੰਮ੍ਰਿਤਸਰ, ਨਵੀਨ ਕੁਮਾਰ ਅੰਮ੍ਰਿਤਸਰ, ਰਣਜੀਤ ਕੌਰ ਹਾਜ਼ਰ ਸਨ।