
ਫਗਵਾੜਾ 19 ਜੂਨ (ਸ਼ਿਵ ਕੋੜਾ) ਸ਼ਹਿਰ ਦੇ ਵਾਰਡ ਨੰਬਰ 4 ਤੋਂ ਭਾਜਪਾ ਦੇ ਸਾਬਕਾ ਕੌਂਸਲਰ ਬੀਰਾ ਰਾਮ ਵਲਜੋਤ ਨੇ ਅੱਜ ਨਗਰ ਨਿਗਮ ਕਮਿਸ਼ਨਰ ਦਫਤਰ ਵਿਖੇ ਇਕ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਮੁਹੱਲਾ ਕੀਰਤੀ ਨਗਰ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲ ਰਹੇ ਪੱਕੀਆਂ ਗਲੀਆਂ ਬਨਾਉਣ ਦੇ ਕੰਮ ਤੋਂ ਪਹਿਲਾਂ ਮੇਨ ਰੋਡ ਦੀ ਉਸਾਰੀ ਕੀਤੀ ਜਾਵੇ। ਉਹਨਾਂ ਦੱਸਿਆ ਕਿ ਕੀਰਤੀ ਨਗਰ ਨੂੰ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਇਹ ਰੋਡ ਕੱਚੀ ਹੈ ਅਤੇ ਇੱਥੇ ਕੁਝ ਭਰਤੀ ਪੈਣੀ ਹੈ। ਜਿਸ ਕਰਕੇ ਸੜਕ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ ਹੈ ਅਤੇ ਲਿੰਕ ਕਰਦੀਆਂ ਗਲੀਆਂ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਸੜਕ ਦੀ ਉਸਾਰੀ ਨਹੀਂ ਹੋਵੇਗੀ ਤਾਂ ਲਿੰਕ ਗਲੀਆਂ ਬਨਾਉਣ ਦੀ ਕੀ ਫਾਇਦਾ ਹੋਵੇਗਾ। ਕਿਉਂਕਿ ਬਰਸਾਤ ‘ਚ ਜਦੋਂ ਜੋ ਲੋਕ ਕੀਰਤੀ ਨਗਰ ਜਾਣਗੇ ਉਹਨਾਂ ਲਈ ਵੀ ਮੁਸ਼ਕਿਲ ਹੋਵੇਗੀ ਅਤੇ ਜੋ ਲੋਕ ਗਲੀਆਂ ਵਿਚ ਦੀ ਮੁੱਖ ਸੜਕ ਵੱਲ ਨੂੰ ਆਉਣਗੇ, ਉਹਨਾਂ ਨੂੰ ਵੀ ਪਰੇਸ਼ਾਨੀ ਪੇਸ਼ ਆਏਗੀ। ਉਹਨਾਂ ਮੰਗ ਕੀਤੀ ਕਿ ਲਿੰਕ ਗਲੀਆਂ ਦੀ ਉਸਾਰੀ ਤੋਂ ਪਹਿਲਾਂ ਮੇਨ ਰੋਡ ਤੇ ਭਰਤੀ ਪਾ ਕੇ ਸੜਕ ਦੀ ਉਸਾਰੀ ਕਰਵਾਈ ਜਾਵੇ। ਜਿਸ ਤੇ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਖੁਦ ਮੌਕੇ ਦਾ