
ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਪ੍ਰਿੰਸੀਪਲ ਡਾਕਟਰ ਨੀਰਜਾ ਢੀਂਗਰਾ ਅਤੇ ਇਕਨਾਮਿਕਸ ਵਿਭਾਗ ਦੀ ਅਧਿਆਪਿਕਾ ਡਾਕਟਰ ਸਿਮਕੀ ਦੇਵ ਦੁਆਰਾ ਪੇਸ਼ ਖੋਜ ਪੱਤਰ “Gender Gap in Lok Sabha Election : An empirical study” ਨੂੰ ਬੈਸਟ ਪੇਪਰ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ।ਇਹ ਖੋਜ ਪੱਤਰ ਏਪੀਜੇ ਸਕੂਲ ਆਫ ਮੈਨੇਜਮੈਂਟ ਦੁਆਰਾ ਕਰਵਾਏ ਹਿਊਮੈਨਿਟੀਜ ਐਂਡ ਸੋਸ਼ਲ ਸਾਇੰਸ ਦੀ ਕੋਟੀ ਵਿੱਚ ਮਲਟੀ ਡਿਸਿਪਲਰੀ ਨੈਸ਼ਨਲ ਕਾਨਫਰੰਸ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਖੋਜ ਪੱਤਰ ਵਿੱਚ ਰਾਜਨੀਤੀ ਦੇ ਖੇਤਰ ਵਿੱਚ ਮਹਿਲਾਵਾਂ ਦੀ ਘੱਟ ਭਾਗੀਦਾਰੀ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਵਿੱਚ ਚਰਚਾ ਕੀਤੀ ਗਈ ਕਿ ਗੱਲ ਚਾਹੇ ਵੋਟਰ ਦੇ ਰੂਪ ਵਿੱਚ ਹੋਵੇ ਜਾਂ ਫਿਰ ਰਾਜਨੇਤਾ ਦੇ ਰੂਪ ਵਿੱਚ ਸਥਾਪਿਤ ਹੋਣ ਦੀ ਦੋਨੋਂ ਹੀ ਖੇਤਰਾਂ ਵਿੱਚ ਨਾਰੀ ਦੀ ਸਹਿਭਾਗਤਾ ਕਾਫੀ ਘੱਟ ਹੈ। ਪਹਿਲੀਆਂ ਲੋਕ ਸਭਾ ਚੋਣਾਂ ਤੋਂ ਲੈ ਅਠਾਰਵੀਂਆਂ ਲੋਕ ਸਭਾ ਚੋਣਾਂ ਤੱਕ ਆਉਂਦੇ ਆਉਂਦੇ ਚਾਹੇ ਮਹਿਲਾਵਾਂ ਦੀ ਪ੍ਰਤਿਭਾਗਤਾ ਵਧੀ ਹੈ ਪਰ ਅਜੇ ਵੀ ਸੰਤੋਸ਼ ਜਨਕ ਨਹੀਂ ਹੈ। ਵਿਸ਼ਵ ਪੱਧਰ ਉੱਤੇ 146 ਦੇਸ਼ਾਂ ਦੇ Gender parity ਇੰਡੈਕਸ ਵਿੱਚ ਭਾਰਤ 127ਵੇਂ ਨੰਬਰ ਉੱਤੇ ਆਉਂਦਾ ਹੈ । ਨਾਰੀ ਦੀ ਰਾਜਨੀਤੀ ਦੇ ਖੇਤਰ ਵਿੱਚ ਘੱਟ ਹਿੱਸੇਦਾਰੀ ਦੇ ਪ੍ਰਮੁੱਖ ਕਾਰਨਾਂ ਵਿੱਚ ਭਾਰਤ ਦਾ ਪਿਤਾ ਪੁਰਖੀ ਸੱਤਾ ਪ੍ਰਧਾਨ ਹੋਣਾ, ਨਾਰੀ ਉੱਤੇ ਘਰ ਗ੍ਰਹਸਤੀ ਦੀ ਜਿਆਦਾ ਜਿੰਮੇਵਾਰੀ ਹੋਣਾ, ਪ੍ਰਤੀ ਸ਼ੀਲ ਸੋਚ ਦਾ ਨਾ ਹੋਣਾ ਅਤੇ ਰਾਜਨੀਤੀ ਦੇ ਖੇਤਰ ਵਿੱਚ ਵੱਧਦੇ ਭ੍ਰਿਸ਼ਟਾਚਾਰ ਦੇ ਕਾਰਨ ਵੀ ਮਹਿਲਾਵਾਂ ਇਸ ਖੇਤਰ ਤੋਂ ਦੂਰ ਹੀ ਰਹਿਣਾ ਚਾਹੁੰਦੀਆਂ ਹਨ। ਇਸ ਖੋਜ ਪੱਤਰ ਵਿੱਚ ਜਿੱਥੇ ਇੱਕ ਪਾਸੇ ਰਾਜਨੀਤੀ ਦੇ ਖੇਤਰ ਵਿੱਚ ਮਹਿਲਾਵਾਂ ਦੀ ਘੱਟ ਹਿੱਸੇਦਾਰੀ ਦੇ ਕਾਰਨਾਂ ਦੀ ਗੱਲ ਕੀਤੀ ਗਈ ਉੱਥੇ ਦੂਜੇ ਪਾਸੇ ਰਾਜਨੀਤੀ ਦੇ ਖੇਤਰ ਵਿੱਚ ਉਹਨਾਂ ਦੀ ਸੰਖਿਆ ਨੂੰ ਵਧਾਉਣ ਲਈ ਵੀ ਸੁਝਾ ਦਿੱਤੇ ਗਏ।