
ਜਲੰਧਰ, 03 ਜੁਲਾਈ: ਸੇਂਟ ਸੋਲਜਰ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਪਿ੍ੰਸੀਪਲ ਡਾ: ਅਲਕਾ ਗੁਪਤਾ ਨੇ ਦੱਸਿਆ ਕਿ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ.ਐੱਡ ਸਮੈਸਟਰ-1 ਦੇ ਐਲਾਨ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ ਆਫ਼ ਐਜੂਕੇਸ਼ਨ ਜਲੰਧਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਸ ਵਿੱਚ ਵਿਦਿਆਰਥੀ ਮਨਪ੍ਰੀਤ ਕੌਰ (ਸੀਜੀਪੀਏ 8.0), ਚਾਹਤ ਚਥਰਥ (ਸੀਜੀਪੀਏ 7.90), ਸਵਾਤੀ ਸ਼ਰਮਾ (ਸੀਜੀਪੀਏ 7.90), ਸਵਾਤੀ ਮਲਹੋਤਰਾ (ਸੀਜੀਪੀਏ 7.80), ਤਵਲੀਨ ਚੁਘੂ (ਸੀਜੀਪੀਏ 7.80), ਮਾਨਵੀ ਚੋਪੜਾ (ਸੀਜੀਪੀਏ 7.80), ਸਿਮੀ ਅਗਰਵਾਲ (ਸੀਜੀਪੀਏ 7.70), ਮਨਿੰਦਰ ਕੌਰ (ਸੀਜੀਪੀਏ 7.70) ਅਤੇ ਵੇਨਿਕਾ ਚੋਪੜਾ ਨੇ (ਸੀਜੀਪੀਏ 7.70) ਪ੍ਰਾਪਤ ਕਰ ਗਰੁੱਪ ਦਾ ਨਾਮ ਰੋਸ਼ਨ ਕੀਤਾ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ‘ਤੇ ਗਰੁੱਪ ਚੇਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ।