
।
ਜਲੰਧਰ, 19 ਜੁਲਾਈ : ਸੇਂਟ ਸੋਲਜਰ ਲਾਅ ਕਾਲਜ ਦੇ ਐਨ.ਸੀ.ਸੀ ਅਤੇ ਐਨ.ਐਸ.ਐਸ ਵਿਭਾਗ ਵੱਲੋਂ ‘ਇੱਕ ਕੈਡੇਟ ਇੱਕ ਰੁੱਖ’ ਅਤੇ ‘ਇੱਕ ਰੁੱਖ ਮਾਂ ਦੇ ਨਾਮ’ ਨੂੰ ਸਮਰਪਿਤ ਮੁਹਿੰਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਮੂਹ ਕਾਲਜ ਦੇ ਐਮ.ਡੀ ਪ੍ਰੋ. ਮਨਹਰ ਅਰੋੜਾ ਅਤੇ ਕਾਲਜ ਦੇ ਡਾਇਰੈਕਟਰ ਪ੍ਰੋ. ਐਸ ਸੀ ਸ਼ਰਮਾ, ਏਐਨਓ ਨੇਹਾ ਛੀਨਾ ਅਤੇ ਐਨਐਸਐਸ ਅਫਸਰ ਕੋਮਲ ਕਾਲੜਾ ਅਤੇ ਸਮੂਹ ਸਟਾਫ ਨੇ ਮੁੱਖ ਮਹਿਮਾਨ ਕਰਨਲ ਐਮ. ਐਸ ਸਚਦੇਵਾ (ਸੀ.ਓ 2 ਪੀਬੀ (ਗ) ਬਟਾਲੀਅਨ, ਜਲੰਧਰ) ਅਤੇ ਗਰੁੱਪ ਚੇਅਰਮੈਨ ਅਨਿਲ ਚੋਪੜਾ ਦਾ ਸਵਾਗਤ ਕੀਤਾ। ਇਸ ਮੁਹਿੰਮ ਦੀ ਸ਼ੁਰੂਆਤ ਸ਼ਬਦ ਕੀਰਤਨ ਅਤੇ ਸ਼ਮਾ ਰੋਸ਼ਣ ਕਰਕੇ ਕੀਤੀ ਗਈ। ਜਿਸ ਉਪਰੰਤ ਕਰਨਲ ਐਮ.ਐਸ. ਸਚਦੇਵਾ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਕੈਡਿਟਾਂ ਨੂੰ ਜਾਣਕਾਰੀ ਭਰਪੂਰ ਲੈਕਚਰ ਦਿੱਤਾ। ਉਨ੍ਹਾਂ ਦੱਸਿਆ ਕਿ ਕਿਵੇਂ ਅਨੁਸ਼ਾਸਨ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਰੁੱਖ ਸਾਡੇ ਲਈ ਕਿਵੇਂ ਮਹੱਤਵਪੂਰਨ ਹਨ। ਇਸ ਲੈਕਚਰ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਲੈਕਚਰ ਤੋਂ ਬਾਅਦ ਮੁੱਖ ਮਹਿਮਾਨਾਂ ਨੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਬੂਟੇ ਲਗਾਏ ਅਤੇ ਗਰੁੱਪ ਚੇਅਰਮੈਨ ਅਨਿਲ ਚੋਪੜਾ ਨੇ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਦੱਸਦੇ ਹੋਏ ਓਹਨਾ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ |