ਅੱਜ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਨੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਨੂਰਮਹਿਲ ਵਿਚ ਝੰਡਾ ਮਾਰਚ ਕਰਕੇ ਸਰਕਾਰ ਪਾਸੋਂ ਆਪਣੀਆਂ ਕਿਸਾਨੀ ਮੰਗਾਂ ਜਿਹਨਾਂ ਵਿਚ ਐੱਮਐੱਸਪੀ ਦੀ ਗਰੰਟੀ ਦਾ ਕਾਨੂੰਨ ਪਾਣੀਆਂ ਦਾ ਮਸਲਾ ਰਿਪੇਰੀਅਨ ਸਿੱਧਾਂਤ ਅਨੁਸਾਰ ਹਲ ਕਰਨ ਅਤੇ ਵਾਹਗਾ ਤੇ ਹੁਸੈਨੀਵਲ ਬੋਰਡਰ ਖੋਲਣ ਦੀ ਮੰਗ ਕੀਤੀ ਬਾਅਦ ਵਿਚ ਪੁਲਿਸ ਥਾਣਾ ਨੂਰਮਹਿਲ ਵਿਚ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਕਿਸਾਨਾਂ ਦੀਆ ਮੋਟਰਾ ਤੋਂ ਟਰਾਂਸਫਾਰਮਰ ਚੋਰੀ ਕਰਨ ਵਾਲੇ ਚੋਰਾਂ ਨੂੰ ਫੜ੍ਹਨ ਦੀ ਮੰਗ ਕੀਤੀ ਅਤੇ ਆਏ ਦਿਨ ਹੋ ਰਹੀਆਂ ਲੁੱਟ ਦੀਆਂ ਵਾਰਦਾਤਾ ਚਿੱਟਾ ਵੇਚਣ ਵਾਲੇ ਸਮੱਗਲਰਾਂ ਅਤੇ ਨਜ਼ਾਇਜ ਹੋ ਰਹੀ ਮਾਈਨਿੰਗ ਨੂੰ ਰੋਕਣ ਦੀ ਮੰਗ ਕੀਤੀ ਗਈ ਇਸ ਮਾਰਚ ਵਿਚ ਯੂਥ ਵਿੰਗ ਦੇ ਆਗੂ ਤਰਪ੍ਰੀਤ ਸਿੰਘ ਉੱਪਲ ਹਰਦੀਪ ਸਿੰਘ ਉੱਪਲ ਭੂਪਾ ਅਮਰੀਕ ਸਿੰਘ ਆਪਣੇ ਸੈਂਕੜੇ ਸਾਥੀਆਂ ਨਾਲ ਹਾਜ਼ਰ ਹੋਏ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।