
ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਯੂਨਿਟ ਅਤੇ ਰੈੱਡ ਰਿਬਨ ਕਲੱਬ ਨੇ
ਯੁਵਕ ਮਾਮਲੇ ਅਤੇ ਖੇਡ ਮੰਤਰਾਲਾ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਕ ਰੁੱਖ
ਮਾਂ ਦੇ ਨਾਮਫ਼ ਵਿਸ਼ੇ ਤਹਿਤ ਬੂਟੇ ਲਗਾਏ ਗਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਪਣੇ
ਸੰਦੇਸ਼ ਵਿਚ ਐਨ.ਐਸ.ਐਸ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ
ਵਾਤਾਵਰਣ ਸੰਬੰਧੀ ਗਤੀਵਿਧੀਆਂ ਦੇ ਪ੍ਰਭਾਵ ਨੂੰ ਵਧਾਉਣ ਲਈ ਇਹਨਾਂ ਮੁਹਿੰਮਾਂ ਵਿਚ
ਆਮ ਲੋਕਾਂ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਲਾਹ ਦਿੱਤੀ ਕਿ ਨਵੀਂ ਸਿੱਖਿਆ
ਨੀਤੀ 2020 ਦੇ ਤਹਿਤ ਇਸ ਤਰ੍ਹਾਂ ਦੇ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਆਉਣ ਵਾਲੇ
ਸਾਲਾਂ ਵਿੱਚ ਅਕਾਦਮਿਕ ਕ੍ਰੈਡਿਟ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਦੇ
ਸੰਤੁਲਨ ਨੂੰ ਬਣਾਈ ਰੱਖਣ ਲਈ ਵੱਡੇ ਪੱਧਰ ਤੇ ਰੁੱਖ ਲਗਾਉਣ ਦੀ ਮੁਹਿੰਮ ਸਮੇਂ ਦੀ ਲੋੜ
ਹੈ। ਮੁੱਖ ਪ੍ਰੋਗਰਾਮ ਅਫ਼ੳਮਪ;ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੀ
ਸ਼ੁਰੂਆਤ ਕਾਲਜ ਕੈਂਪਸ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਵੱਲੋਂ ਪੌਦਾ ਲਗਾ ਕੇ ਕੀਤੀ
ਗਈ ਅਤੇ ਇਹ ਮੁਹਿੰਮ ਐਤਵਾਰ ਨੂੰ ਬਾਬਾ ਦੀਪ ਸਿੰਘ ਨਗਰ, ਫਗਵਾੜਾ ਵਿਖੇ ਬੂਟੇ ਲਗਾ ਕੇ
ਸਮਾਪਤ ਹੋਈ। ਉਨ੍ਹਾਂ ਦੱਸਿਆ ਇਸ ਕੈਂਪ ਦੌਰਾਨ ਕਿ ਅੰਬ, ਮੋਰਿੰਗਾ, ਡਰੇਕ,
ਸੁਖਚੈਨ, ਨਿੰਮ, ਕਲੀ ਆਦਿ ਦੇ 230 ਪੌਦੇ ਲਗਾਏ ਗਏ ਅਤੇ 270 ਪੌਦੇ ਰਾਹਗੀਰਾਂ ਨੂੰ
ਵੰਡੇ ਗਏ। ਇਸ ਮੁਹਿੰਮ ਦੌਰਾਨ 23 ਐਨ.ਐਸ.ਐਸ. ਵਾਲੰਟੀਅਰਾਂ ਅਤੇ 10 ਸਥਾਨਕ
ਲੋਕਾਂ ਨੇ ਸਰਗਰਮੀ ਨਾਲ ਭਾਗ ਲਿਆ।