ਜਲੰਧਰ 13 ਅਗਸਤ :ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਮੱਕੜ ਦੀ ਅਗਵਾਈ ਹੇਠ ਅੱਜ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਜਲੰਧਰ ਦੇ ਦਫਤਰ ਵਿਖੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਇਕੱਠੇ ਹੋ ਕੇ ਜ਼ਿਲਾ ਸਿੱਖਿਆ ਅਫਸਰ ਜਲੰਧਰ ਦੇ ਰਾਹੀਂ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜੇ। ਅੱਜ ਦਾ ਇਹ ਰੋਸ ਮੁਜਾਹਰਾ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਵਿਖੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਕੀਤਾ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਸਕੱਤਰ ਸੁਖਵਿੰਦਰ ਸਿੰਘ ਮੱਕੜ, ਕੈਸ਼ੀਅਰ ਹਰਮਨਜੋਤ ਸਿੰਘ ਵਾਲੀਆ, ਪ੍ਰੈਸ ਸਕੱਤਰ ਵੇਦ ਰਾਜ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਜੁਆਇੰਟ ਸਕੱਤਰ ਗੁਰਮੇਲ ਸਿੰਘ ਕੁਲਰੀਆਂ, ਪਸੱਸਫ ਦੇ ਸੂਬਾਈ ਆਗੂ ਤੀਰਥ ਸਿੰਘ ਬਾਸੀ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕੁਲਦੀਪ ਵਾਲੀਆ ਤੇ ਹੋਰ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਧਿਆਪਕਾਂ ਦੀਆਂ ਮੰਗਾਂ ਤੇ ਪੰਜਾਬ ਸਰਕਾਰ ਤੇ ਵਿਭਾਗੀ ਅਫਸਰਸ਼ਾਹੀ ਕੰਮ ਕਰਨ ਤੋਂ ਟਾਲਾ ਵੱਟ ਰਹੀ ਹੈ। ਇਸ ਸਮੇਂ ਕਰਨੈਲ ਫਿਲੌਰ ਨੇ ਕਿਹਾ ਕਿ ਅਗਰ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਸਤੰਬਰ ਦੇ ਪਹਿਲੇ ਹਫਤੇ ਮੁਹਾਲੀ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਸਮੇਂ ਆਗੂਆਂ ਨੇ ਮੰਗਾਂ ਬਾਰੇ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਈਟੀਟੀ ਤੋਂ ਮਾਸਟਰ ਕੇਡਰ, ਮਾਸਟਰ ਕਾਡਰ ਤੋਂ ਲੈਕਚਰਾਰ, ਲੈਕਚਰਾਰ ਤੋਂ ਪ੍ਰਿੰਸੀਪਲ, ਮਾਸਟਰ ਕੇਡਰ ਤੋਂ ਹੈਡ ਮਾਸਟਰ,ਈਟੀਟੀ ਤੋਂ ਐਚਟੀ,ਐਚਟੀ ਤੋਂ ਸੀਐਚਟੀ,ਸੀਐਚਟੀ ਤੋਂ ਬੀਪੀਓ ਤੇ ਬੀਪੀਓ ਤੋਂ ਪ੍ਰਿੰਸੀਪਲ ਦੀਆਂ ਪ੍ਰਮੋਸ਼ਨਾਂ ਕਰਵਾਉਣ ਸਬੰਧੀ, ਪੇਂਡੂ ਭੱਤਾ, ਡੀਏ ਸਮੇਤ ਬੰਦ ਕੀਤੇ ਭੱਤਿਆਂ ਦੀ ਬਹਾਲੀ ਦੇ ਲਈ , ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਾਉਣ ਦੇ ਲਈ, ਪੀਐਫਐਮਐਸ ਤੋਂ ਚੁੱਕੀਆਂ ਸਾਰੀਆਂ ਗਰਾਂਟਾਂ ਤੁਰੰਤ ਵਾਪਸ ਕਰਵਾਉਣ ਦੇ ਲਈ, ਸਪੈਸ਼ਲ ਕੇਡਰ ਜੋ ਅਧਿਆਪਕ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਉਹਨਾਂ ਲਈ, 6635, 4161,2392, 569 ਸਮੇਤ ਸਾਰੀਆਂ ਨਵੀਆਂ ਭਰਤੀਆਂ ਨੂੰ ਬਦਲੀ ਵਿੱਚ ਇੱਕ ਮੌਕਾ ਦਿਵਾਉਣ ਦੇ ਲਈ, 15-01-15 ਦਾ ਪਰਬੇਸ਼ਨ ਦਾ ਪੱਤਰ ਰੱਦ ਕਰਾਉਣ ਦੇ ਲਈ,
ਨਵ ਨਿਯੁਕਤ ਅਧਿਆਪਕਾਂ ਤੇ ਲੱਗੇ ਕੇਂਦਰੀ ਸਕੇਲ ਰੱਦ ਕਰਵਾਉਣ ਦੇ ਲਈ, ਪੁਰਾਣੀ ਪੈਨਸ਼ਨ ਦਾ ਐਲਾਨ ਕਰਕੇ ਲਾਗੂ ਕਰਨ ਤੋਂ ਭੱਜੀ ਸਰਕਾਰ ਤੋਂ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੇ ਦਫਤਰਾਂ ਵਿੱਚ ਕਲਰਕਾਂ ਦੀਆਂ ਦੋ ਅਸਾਮੀਆਂ ਕਰਨ ਸਬੰਧੀ ਦੀਆਂ ਮੰਗਾਂ ਦੇ ਸੰਬੰਧ ਵਿੱਚ ਜਲੰਧਰ ਜ਼ਿਲ੍ਹੇ ਅੰਦਰ ਵੱਡੇ ਪੱਧਰ ਤੇ ਅਧਿਆਪਕ ਇਸ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ। ਇਸੇ ਸਮੇਂ ਪਸਸਫ਼ ਦੇ ਜਿਲ੍ਹਾ ਸਕੱਤਰ ਨਿਰਮੋਲਕ ਹੀਰਾ,ਰਾਜਿੰਦਰ ਸਿੰਘ ਭੋਗਪੁਰ, ਗੁਰਿੰਦਰ ਸਿੰਘ, ਮੁਲਖ ਰਾਜ, ਪ੍ਰੇਮ ਖਲਵਾੜਾ, ਕੁਲਵੰਤ ਰੁੜਕਾ,ਪਿਆਰਾ ਸਿੰਘ, ਸੰਦੀਪ ਕੁਮਾਰ, ਜਤਿੰਦਰ ਸਿੰਘ, ਕਵਿਸ਼ ਵਾਲੀਆ,ਮੰਗਤ ਰਾਮ, ਲੇਖ ਰਾਜ ਪੰਜਾਬੀ, ਕਮਲ ਸ਼ਰਮਾ, ਸ਼ਿਵ ਰਾਜ,ਸੁਖਵਿੰਦਰ ਕੁਮਾਰ, ਰਗਜੀਤ ਸਿੰਘ, ਤਰਸੇਮ ਲਾਲ, ਰਾਮ ਰੂਪ, ਅਮਰਜੀਤ, ਮਨੋਜ ਕੁਮਾਰ, ਰਤਨ ਸਿੰਘ, ਰਕੇਸ਼ ਕੁਮਾਰ, ਕਮਲ ਨਕੋਦਰ , ਰਾਮ ਰੂਪ, ਧਰਮਿੰਦਰ, ਜੋਗਿੰਦਰ ਸਿੰਘ ਜੋਗੀ,ਰਣਜੀਤ ਕੁਮਾਰ, ਜਗਦੀਪ , ਰਾਕੇਸ਼ ਕੁਮਾਰ,ਅਸ਼ੋਕ ਕੁਮਾਰ, ਸੁਖਵਿੰਦਰ ਰਾਮ, ਮੈਡਮ ਸੀਮਾ, ਮੰਜੂ, ਊਸ਼ਾ ਰਾਣੀ, ਲਲਿਤਾ ਰਾਣੀ, ਪਰਮਿੰਦਰਜੀਤ, ਜਨਕ ਰਾਣੀ ਆਦਿ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।