
ਬਠਿੰਡਾ: 13-08-2024
ਕਈ ਅਫਸਰ ਆਦੇਂ ਹਨ ਲੋਕ ਸਾਲੋਂ-ਸਾਲ ਉਹਨਾਂ ਨੂੰ ਯਾਦ ਕਰਦੇ ਹਨ,ਕੁੱਝ ਅਫਸਰਾਂ ਨੂੰ ਲੋਕ ਭੁੱਲ ਜਾਣਾ ਚਹੁੰਦੇ ਹਨ, ਅਜਿਹਾ ਇਸ ਲਈ ਹੈ ਕਿ ਅੱਜ ਵੀ ਡੀ ਸੀ ਦਾ ਰੁਤਬਾ ਅਜਿਹਾ ਹੈ ਕਿ ਲੋਕ ਉਸ ਵਿੱਚ ਆਪਣਾ ਹੁਕਮਰਾਨ ਦੇਖਦੇ ਹਨ, ਉਸ ਨੂੰ ਆਪਣਾ ਰਹਿਨੁਮਾ ਮੰਨਦੇ ਹਨ , ਇਹ ਅਲੱਗ ਗੱਲ ਹੈ ਕਿ ਉਹ ਅਫਸਰ ਇਸ ਇੱਜ਼ਤ-ਮਾਣ ਦੇ ਕਾਬਲ ਵੀ ਹੈ ਜਾਂ ਨਹੀ।
ਮਹੰਤ ਸਰੂਪਾ ਨੰਦ(ਗੁਰਬੰਤਾ ਦਾਸ ) ਡੇਰਾ ਟੱਪ ਨੇ ਅਰਬਾਂ ਰੁਪਏ ਦੀ
ਡੀ ਸੀ ਬਠਿੰਡਾ ਦੇ ਕਹਿਣ ਤੇ ਦਸ ਏਕੜ ਜਮੀਨ ਸ਼ਹਿਰ ਨਾਲ ਲੱਗਦੀ, ਗੋਨਿਆਣਾ ਰੋਡ ‘ਤੇ
ਗੁੰਗੇ ਬੋਲੇ ਤੇ ਨੇਤਰਹੀਣ ਬੱਚਿਆਂ ਲਈ ਸਕੂਲ ਬਣਾਉਣ ਲਈ 1992 ਵਿੱਚ ਦਾਨ ਦਿੱਤੀ। ਕਈ ਸਾਲ ਲੰਘ ਗਏ ਕੋਈ ਕੰਮ ਨਾ ਹੋਇਆ। ਜਦੋਂ ਐਸ ਆਰ ਲੱਧੜ 1998-99 ਵਿੱਚ ਡੀ ਸੀ ਆਇਆ ਤਾਂ ਲੋਕਾਂ ਦੀ ਮਦਦ ਨਾਲ MGDSDD ਸਕੂਲ ਦੀ ਉਸਾਰੀ ਅਰੰਭੀ ਗਈ। ਬਠਿੰਡਾ ਸ਼ਹਿਰ ਅਤੇ ਪੂਰੇ ਜਿਲੇ ਦੇ ਪਿੰਡਾਂ ਅਤੇ ਲੋਕਾਂ ਨੇ ਭਰਪੂਰ ਯੋਗਦਾਨ ਪਾਇਆ। 1999 ਵਿੱਚ ਨਾ ਸਿਰਫ ਸਕੂਲ ਦੀ ਇਮਾਰਤ ਮੁਕੰਮਲ ਕੀਤੀ ਗਈ ਬਲਕਿ ਇੱਕ ਗੋਲ ਡਿੱਗੀ ਮਾਰਕੀਟ ਨੇੜੇ ਏ ਸੀ ਮਾਰਕੀਟ ਬਣਾ ਕੇ ਸਵਾ ਕਰੋੜ ਰੁਪਏ ਸਕੂਲ ਦੇ ਨਾਂ FD ਵੀ ਕਰਵਾਏ ਗਏ। ਫਿਰ ਕੀ ਸੀ ਦੇਖਦੇ-ਦੇਖਦੇ ਲੱਗਭੱਗ ਦੋ ਕਰੋੜ ਰੁਪਏ ਖਰਚ ਕਰ ਕੇ ਆਲੀਸ਼ਾਨ ਸਕੂਲ ਦੀ ਇਮਾਰਤ, ਇੱਕ ਮੈਰਿਜ ਪੈਲਿਸ(ਵਾਈਸ ਹਾਊਸ )ਹੋਸਟਲ, ਟੀਚਰਾਂ ਲਈ ਰਹਾਇਸ਼ ਪ੍ਰਿੰਸੀਪਲ ਲਈ ਕੋਠੀ ਅਤੇ ਪਾਰਕਿੰਗ ਆਦਿ ਤੋਂ ਇਲਾਵਾ ਸੜਕਾਂ ਦਾ ਜਾਲ ਵਿਛਾਇਆ ਗਿਆ। ਹੌਲੀ -ਹੌਲੀ ਬੱਚਿਆਂ ਦੀ ਗਿਣਤੀ 270 ਦੇ ਕਰੀਬ ਪਹੁੰਚ ਗਈ। ਕੱਲ ਮੈਂ ਤੇ ਸ੍ਰੀਮਤੀ ਲੱਧੜ ਨੇ ਸਕੂਲ ਵੇਖਿਆ ਤਾਂ ਰੋਣਾ ਆ ਗਿਆ। ਬੱਚਿਆਂ ਦੀ ਗਿਣਤੀ ਘੱਟ ਕੇ 106 ਹੋ ਗਈ ਹੈ। ਸਕੂਲ ਦੀ ਕਾਫੀ ਜ਼ਮੀਨ ਪ੍ਰਾਈਵੇਟ ਲੋਕਾਂ ਨੂੰ ਹੋਸਟਲ ਨਾਲ ਟਚ ਕਰਦੀ ਦੇ ਦਿੱਤੀ ਗਈ ਹੈ। ਸੜਕ ਨਾਲ ਲੱਗਦੀ ਜ਼ਮੀਨ ਤੇ ਬਿਲਕੁੱਲ ਸਕੂਲ ਦੇ ਸਾਹਮਣੇ ਇੱਕ ਗੈਸ ਪੰਪ(ਪੈਟਰੌਲ ਪੰਪ) ਲਾ ਦਿੱਤਾ ਗਿਆ ਹੈ। ਸਕੂਲ ਨੂੰ ਜ਼ਮੀਨ ਦੇਣ ਵਾਲੇ ਮਹੰਤ ਸਰੂਪਾ ਨੰਦ ਗੁੰਮਨਾਮ ਜਿਹੀ ਜ਼ਿੰਦਗੀ ਬਤੀਤ ਕਰ ਰਹੇ ਹਨ। ਕੁੱਲ ਮਿਲਾ ਕੇ ਇਸ ਬੇਹਤਰੀਨ ਸਕੂਲ ਜੋ ਪੂਰੇ ਪੰਜਾਬ ਵਿੱਚ ਨਿਵੇਕਲਾ ਹੈ, ਡਿਪਟੀ ਕਮਿਸ਼ਨਰਾਂ ਦੀ ਬੇਰੁੱਖੀ ਤੇ ਬਦਨੀਯਤੀ ਦਾ ਸ਼ਿਕਾਰ ਹੋ ਚੁੱਕਾ ਹੈ। ਭਾਵੇਂ ਮੈਨੂੰ ਪਤਾ ਹੈ ਕਹਿੜੇ-ਕਹਿੜੇ ਅਫਸਰ ਦੀ ਪੈਸੇ ਦੀ ਭੁੱਖ ਅਤੇ ਨਾਲਾਇਕੀ ਦਾ ਸ਼ਿਕਾਰ ਇਹ ਸਕੂਲ ਹੋਇਆ ਹੈ ਪਰ ਡੀ ਸੀ ਦਾ ਆਹੌਦਾ ਇੱਕ ਸਨਮਾਨ ਦੀ ਮੰਗ ਕਰਦਾ ਹੈ ਤੇ ਨਾਂ ਨਸ਼ਰ ਕਰਨੇ ਚੰਗਾ ਨਹੀ ਲੱਗਦਾ। ਜੇਕਰ ਡੀ ਸੀ ਤੋਂ ਇਹ ਸਕੂਲ ਨਹੀ ਚਲਦਾ ਤਾਂ ਬਾਬਾ ਸਰੂਪਾ ਨੰਦ ਨੂੰ ਇਸ ਦਾ ਪੂਰਾ ਕੰਟਰੋਲ ਵਾਪਿਸ ਕਰ ਦੇਣਾ ਚਾਹੀਦਾ ਹੈ।