
ਜਲੰਧਰ :ਤਕਨੀਕੀ ਸਿੱਖਿਆ ਪ੍ਰਾਪਤ ਕਰਕੇ ਹੁਨਰ ਮੰਦ ਬਣਨ ਅਤੇ
ਉੱਦਮੀ ਹੋਣ ਸਬੰਧੀ ਅੱਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ
ਰਹਨੁਮਾਈ ਹੇਠ ਪੋ੍ਰ. ਕਸ਼ਮੀਰ ਕੁਮਾਰ (ਮੁੱਖੀ ਵਿਭਾਗ)
ਦੁਆਰਾ ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ
ਵਿਭਾਗ ਵਿੱਚ “ਉੱਦਮਤਾ” ਤੇ ਇੱਕ ਸੈਮੀਨਾਰ ਆਯੋਜਿਤ
ਕੀਤਾ ।ਇਹ ਸੈਮੀਨਾਰ ੳੱਦਮਤਾ ਦੀ ਜਿਉਂਦੀ – ਜਾਗਦੀ ਮਿਸਾਲ ਏ
ਸਟਾਰ ਪਾਵਰ ਐਂਡ ਸਵਿਚ ਗੇਅਰ ਕੰਪਨੀ ਦੇ ਮਾਲਕ ਸ਼੍ਰੀ ਅਰਵਿੰਦ
ਦੱਤਾ ਵਲੌਂ ਕੀਤਾ ਗਿਆ। ਸ਼੍ਰੀ ਕਸ਼ਮੀਰ ਕੁਮਾਰ ਨੇ ਜਿੱਥੇ ਸ਼੍ਰੀ
ਅਰਵਿੰਦ ਦੱਤਾ ਜੀ ਦਾ ਰੱਸਮੀ ਤੌਰ ਤੇ ਸਵਾਗਤ ਕੀਤਾ ਉੱਥੇ
ਉਨ੍ਹਾਂ ਨੋਜਵਾਨਾਂ ਦਾ ਉੱਦਮੀ ਬਣਨਾ ਅਜੋਕੇ ਸਮੇਂ ਦੀ
ਭੱਖਦੀ ਲੌੜ ਦੱਸਿਆ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ
ਉੱਦਮੀ ਹੋਣ ਲਈ ਨਵੇਂ ਨਵੇਂ ਤਰੀਕੇ ਸੁਝਾਏ ਗਏ।ਜਿੱਥੇ ਇਸ
ਸੈਮੀਨਾਰ ਵਿੱਚ ਲੱਗ-ਭੱਗ 70 ਵਿਦਿਆਰਥੀਆਂ ਨੇ ਭਾਗ ਲਿਆ
ਉੱਥੇ ਸਾਰਾ ਸਟਾਫ਼ੳਮਪ; ਵੀ ਮੌਜੂਦ ਰਿਹਾ। ਅੰਤ ਵਿੱਚ ਸ਼੍ਰੀ ਗਗਨਦੀਪ
ਜੀ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਪੋ੍ਰ. ਵਿਕ੍ਰਮਜੀਤ
ਸਿੰਘ ਕੋਆਰਡੀਨੇਟਰ ਦੇ ਅਥਾਹ ਯਤਨਾਂ ਸਦਕਾ ਇਹ ਸੈਮੀਨਾਰ
ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਪਨ ਹੋਇਆ।