ਜਲੰਧਰ, 11 ਸਤੰਬਰ : ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਡਬਲੂ ਪੁੱਤਰ ਵਿਰਾਈ ਵਾਸੀ ਪਿੰਡ ਘੋਸੀਨ ਬਾਗਿਆ ਬਖਸ਼ੀਪੁਰਾ ਪੀ.ਐੱਸ. ਦਰਗਾਹ ਜ਼ਿਲ੍ਹਾ ਬਹਿਰਾਇਚ ਉੱਤਰ ਪ੍ਰਦੇਸ਼ ਮੌਜੂਦਾ ਕਿਰਾਏਦਾਰ ਗੁਰਬਚਨ ਸਿੰਘ ਸੰਧੂ ਦੇ ਵੇਹੜੇ ਮਕਾਨ ਨੰ. 52 ਨੇੜੇ ਕਬਾੜ ਦੀ ਦੁਕਾਨ ਬਦਰੀਦਾਸ ਕਲੋਨੀ ਬੈਕਸਾਈਡ ਏਪੀਜੇ ਕਾਲਜ ਜਲੰਧਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਡਬਲੂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ 9 ਸਤੰਬਰ ਨੂੰ ਜੋਤੀ ਚੌਕ ਜਲੰਧਰ ਵਿਖੇ ਆਪਣੇ ਈ-ਰਿਕਸ਼ਾ ਨੰਬਰ ਪੀ.ਬੀ.-08-ਐੱਫ.ਜੇ-1985 ਕਲਰ ਰੈੱਡ ਵਿੱਚ ਮੌਜੂਦ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਦੋ ਅਣਪਛਾਤੇ ਵਿਅਕਤੀ ਉਸ ਦੇ ਈ-ਰਿਕਸ਼ਾ ’ਤੇ ਸਵਾਰ ਹੋ ਕੇ ਉਸ ਨੂੰ ਗਲੀ ਵਿੱਚ ਰੋਕ ਲਿਆ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗਲੀ ਵਿੱਚ ਦੋ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਉਸ ਦੇ ਗਲੇ ਵਿੱਚ ਦਾਤਰ ਲਾ ਦਿੱਤਾ ਅਤੇ ਦੂਜੇ ਅਣਪਛਾਤੇ ਵਿਅਕਤੀ ਨੇ ਉਸ ਦੀ ਪੈਂਟ ਅਤੇ ਕਮੀਜ਼ ਦੀ ਜੇਬ ਵਿੱਚੋਂ ਜ਼ਬਰਦਸਤੀ 1200 ਰੁਪਏ ਕੱਢ ਲਏ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 95 ਮਿਤੀ 09.09.2024 ਅ/ਧ 309(3),3(5) ਬੀ.ਐਨ.ਐਸ ਥਾਣਾ ਡਵੀਜ਼ਨ ਨੰਬਰ 3 ਜਲੰਧਰ ਦਰਜ ਕੀਤਾ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਤਫ਼ਤੀਸ਼ ਦੌਰਾਨ ਦੋਵਾਂ ਖੋਹਾਂ ਕਰਨ ਵਾਲਿਆਂ ਦੀ ਪਹਿਚਾਣ ਅਭੀ ਬੱਤਰਾ ਉਰਫ਼ ਕਾਲਾ ਪੁੱਤਰ ਸ਼ਸ਼ੀ ਬੱਤਰਾ ਵਾਸੀ ਐਚ.ਐਨ.-101 ਰਸਤਾ ਮੁਹੱਲਾ ਜਲੰਧਰ ਅਤੇ ਤਰੁਣ ਸਹੋਤਾ ਉਰਫ਼ ਮੋਟਾ ਪੁੱਤਰ ਪ੍ਰੇਮ ਲਾਲ ਵਾਸੀ ਐਚ.ਐਨ. . EM-229, ਬਾਗੀਆ ਮੁਹੱਲਾ, ਜਲੰਧਰ ਵਜੋਂ ਹੋਈ ।

ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਵਾਰਦਾਤ ਵਿੱਚ ਵਰਤਿਆ ਇੱਕ ਦਾਤਰ ਲੋਹਾ ਬਰਾਮਦ ਕੀਤਾ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ, ਜੇ ਕੋਈ ਹਨ, ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।