
ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਫਿਜਿਓਥਰੈਪੀ ਵਿਭਾਗ ਦੁਆਰਾ ਸੈਸ਼ਨ 2024-2025 ਵਿੱਚ ਫਿਜਿਓਥਰੈਪੀ ਕੋਰਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਇੱਕ ਓਰੀਐਂਟੇਸ਼ਨ ਅਤੇ ਜੀ ਆਇਆ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਬੀ.ਪੀ.ਟੀ ਭਾਗ ਦੂਜਾ ਦੇ ਵਿਦਿਆਰਥੀਆਂ ਨੇ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਸਮਾਗਮ ਵਿੱਚ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਕਾਲਜ ਦੇ ਇਤਿਹਾਸ, ਵੱਖ ਵੱਖ ਵਿਭਾਗ, ਕਾਲਜ ਦੇ ਰੂਲਜ਼ ਐਂਡ ਰੈਗੂਲੈਸ਼ਨ, ਕਾਲਜ ਵਿਚ ਚਲਾਈ ਜਾ ਰਹੀ ਐਕਸ਼ਟੈਸ਼ਨ ਐਕਟੀਵਿਟੀ ਜਿਵੇ ਕਿ ਐਨ.ਐਸ.ਐਸ, ਐਨ.ਸੀ.ਸੀ,, ਗਰੀਵੀਅੰਸ ਰਿਡਰੈਸਲ ਸੈਲ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਦੱਸਿਆ। ਉਹਨਾਂ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਯੋਗਤਾ ਨੂੰ ਬਾਹਰ ਲੈ ਕੇ ਆਉਣਾ ਹੈ। ਇਸ ਲਈ ਕਾਲਜ ਹਰ ਵਿਦਿਆਰਥੀ ਦੀ ਭਰਪੂਰ ਮੱਦਦ ਕਰਨ ਲਈ ਵਚਨਬੱਧ ਹੈ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਪ੍ਰਿੰਸੀਪਲ, ਸਟਾਫ ਅਤੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੜ੍ਹਾਈ ਲਈ ਸੰਜੀਦਾ ਰਹਿਣ ਅਤੇ ਕਾਲਜ ਦੇ ਸਾਧਨਾਂ ਦਾ ਸਹੀ ਢੰਗ ਨਾਲ ਇਸਤੇਮਾਲ ਕਰਨ। ਇਸ ਮੌਕੇ ਵਿਦਿਆਰਥੀਆਂ ਨੇ ਇੱਕ ਕਲਚਰਲ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਕੁਇਜ਼ ਰਾਂਹੀ ਨਵੇਂ ਆਏ ਵਿਦਿਆਰਥੀਆਂ ਨਾਲ ਅਕਾਦਮਿਕ ਸਾਂਝ ਪਾਈ। ਇਸ ਪ੍ਰੋਗਰਾਮ ਵਿੱਚ ਹੋਏ ਮੁਕਾਬਲੇ ਵਿੱਚ ਅਮਨਦੀਪ ਸਿੰਘ ਨੇ ਮਿਸਟਰ ਫਰੈਸ਼ਰ ਅਤੇ ਸ਼ਗੁਨ ਸ਼ਰਮਾ ਨੂੰ ਮਿਸ ਫ੍ਰੈਸ਼ਰ ਚੁਣਿਆ ਗਿਆ। ਇਸ ਤੋਂ ਇਲਾਵਾ ਜੈਸਮੀਨ ਨੂੰ ਮਿਸ ਚਾਰਮਿੰਗ, ਪ੍ਰਿਆਸੂ ਨੇ ਮਿਸਟਰ ਫਟੈਨਿਕ ਦਾ ਖਿਤਾਬ ਹਾਸਿਲ ਕੀਤਾ ਅਤੇ ਭੁਪਿੰਦਰ ਪਾਲ ਨੇ ਮਿਸਟਰ ਹੈਂਡਸਮ, ਮਨਪ੍ਰੀਤ ਕੌਰ ਨੂੰ ਫੈਸ਼ਨ, ਜਾਨਵੀ ਨੂੰ ਮਿਸ ਟੈਲੈਂਟਡ ਅਤੇ ਅੰਕਿਤਾ ਨੂੰ ਮਿਸ ਸਟਾਈਲਿਸਟ ਵਜੋਂ ਚੁਣਿਆ ਗਿਆ। ਇਸ ਮੌਕੇ ਬੀ.ਪੀ.ਟੀ. ਭਾਗ ਅਤੇ ਤੀਜਾ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਸਮਾਗਮ ਵਿੱਚ ਵਿਭਾਗ ਦੇ ਸਟਾਫ ਮੈਂਬਰ ਡਾ. ਜਸਵੰਤ ਕੌਰ ਸੰਧੂ, ਡਾ. ਜਸਵਿੰਦਰ ਕੌਰ, ਡਾ. ਪ੍ਰਿਆਂਕ ਸ਼ਾਰਦਾ, ਡਾ. ਵਿਸ਼ਾਲੀ ਮਹਿੰਦਰੂ, ਡਾ. ਅੰਜਲੀ ਓਜਾ , ਡਾ. ਸੰਦੀਪ ਕੌਰ ਅਤੇ ਪ੍ਰੋ. ਕਨਿਕਾ ਸ਼ਰਮਾ ਵੀ ਮੌਜੂਦ ਸਨ