ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਆਪਣੇ ਵਿਦਿਆਰਥੀਆਂ ਨੂੰ ਹਰਿਆ ਭਰਿਆ ਨਜ਼ਾਰਾ ਪ੍ਰਦਾਨ ਕਰਦਾ ਹੈ। ਕੈਂਪਸ ਵਿੱਚ ਕਈ ਤਰ੍ਹਾਂ ਦੇ ਦਰੱਖਤ ਹਨ ਅਤੇ ਇਨ੍ਹਾਂ ਰੁੱਖਾਂ ਬਾਰੇ ਸਹੀ ਜਾਣਕਾਰੀ ਦੇਣ ਲਈ ਕੈਂਪਸ ਵਿੱਚ ਐਵੇਨਿਊ ਰੁੱਖਾਂ ਦੀ ਨੇਮ-ਪਲੇਟ ‘ਤੇ ਥ੍ਰ ਕੋਡ ਫਿਕਸ ਕੀਤੇ ਗਏ ਹਨ। ਇਸ ਸਹੂਲਤ ਦਾ ਉਦਘਾਟਨ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੀਤਾ ਅਤੇ ਉਨ੍ਹਾਂ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਖੇਤਰਾਂ ਵਿਚ ਜਾਣਕਾਰੀ ਦੇਣ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਕਿਊ.ਆਰ. ਕੋਡਾਂ ਨੂੰ ਗੂਗਲ ਲੈਂਸ ਦੁਆਰਾ ਸਕੈਨ ਕੀਤਾ ਜਾ ਸਕਦਾ ਹੈ ਤਾਂ ਜੋ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਪੌਦਿਆਂ ਦੇ ਔਸ਼ਧੀ ਗੁਣਾਂ, ਵਰਤੋਂ ਅਤੇ ਖੁਰਾਕ ਬਾਰੇ ਲਾਭਦਾਇਕ ਜਾਣਕਾਰੀ ਬਾਰੇ ਪੰਨੇ ਖੋਲ੍ਹੇ ਜਾ ਸਕਣ। ਪੌਦਿਆਂ ਦੀ ਚਿਕਿਤਸਕ ਉਪਯੋਗਤਾ ਬਾਰੇ ਜਾਣਨ ਲਈ ਉਤਸੁਕ ਕੋਈ ਵੀ ਵਿਅਕਤੀ ਇਸ ਸਹੂਲਤ ਦੀ ਵਰਤੋਂ ਕਰ ਸਕਦਾ ਹੈ। ਉਨ੍ਹਾਂ ਨੇ ਡਾ. ਹੇਮਿੰਦਰ ਸਿੰਘ, ਬੋਟਨੀ ਵਿਭਾਗ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਇਸ ਪ੍ਰੋਜੈਕਟ ਦੀ ਕਲਪਨਾ ਕੀਤੀ, ਯੋਜਨਾ ਬਣਾਈ ਅਤੇ ਇਸ ਨੂੰ ਲਾਗੂ ਕੀਤਾ। ਡਾ. ਹੇਮਿੰਦਰ ਸਿੰਘ ਨੇ ਦੱਸਿਆ ਕਿ ਬੀ.ਵਾਕ. ਸਾਫਟਵੇਅਰ ਡਿਵੈਲਪਮੈਂਟ, ਸੈਮਸਟਰ ਚੌਥਾ ਦੀ ਵਿਦਿਆਰਥਣ ਨੰਦਨੀ ਦੁਆਰਾ ਕਿਊ.ਆਰ ਕੋਡ ਤਿਆਰ ਕੀਤੇ ਗਏ ਹਨ। ਇਹ ਪ੍ਰੋਜੈਕਟ ਵਿਦਿਆਰਥੀਆਂ, ਫੈਕਲਟੀ ਅਤੇ ਮਹਿਮਾਨਾਂ ਵਿੱਚ ਔਸ਼ਧੀ ਪੌਦਿਆਂ ਬਾਰੇ ਗਿਆਨ ਦਾ ਪ੍ਰਸਾਰ ਕਰਨ ਦੇ ਉਦੇਸ਼ ਦੀ ਪੂਰਤੀ ਕਰੇਗਾ। 79 ਬਿਮਾਰੀਆਂ ਦੇ ਇਲਾਜ ਲਈ 36 ਪੌਦਿਆਂ ਦੀ ਉਪਯੋਗਤਾ ਬਾਰੇ ਪੂਰੀ ਜਾਣਕਾਰੀ ਵੀ ਇੱਕ ਕਿਤਾਬ ਦੇ ਰੂਪ ਵਿੱਚ ਤਿਆਰ ਕੀਤੀ ਗਈ ਹੈ, ਜੋ ਜਲਦੀ ਹੀ ਛਾਪੀ ਜਾਵੇਗੀ ਅਤੇ ਉਪਲਬਧ ਕਰਵਾਈ ਜਾਵੇਗੀ। ਇਹ ਪ੍ਰੋਜੈਕਟ ਜੜੀ-ਬੂਟੀਆਂ ਦੀ ਚਿਕਿਤਸਕ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰੇਗਾ ੳਤੇ ਵਿਗਿਆਨਕ ਸਬੂਤਾਂ ਦੇ ਆਧਾਰ ’ਤੇ ਪੌਦਿਆ ਦੀ ਰਵਾਇਤੀ ਵਰਤੋਂ ਅਤੇ ਪ੍ਰਭਾਵਸ਼ੀਲਤਾ ਵਿਚ ਪਾਠਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰੇਗਾ। ਇਸ ਮੌਕੇ ਡਾ. ਗਗਨਦੀਪ ਕੌਰ (ਮੁਖੀ ਜੁਆਲੋਜੀ ਤੇ ਬਾਟਨੀ ਵਿਭਾਗ), ਡਾ. ਉਪਮਾ ਅਰੋੜਾ, ਪ੍ਰੋ: ਸਰਜੀਤ ਸਿੰਘ, ਪ੍ਰੋ. ਸੰਜੀਵ ਕੁਮਾਰ ਆਨੰਦ ਮੁਖੀ ਕੰਪਿਊਟਰ ਸਾਇੰਸ ਅਤੇ ਆਈ.ਟੀ, ਪ੍ਰੋ. ਸੰਦੀਪ ਬੱਸੀ ਵੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।