ਜਲੰਧਰ:

ਸਥਾਨਕ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਕ੍ਰਿਸ਼ਚਨ ਮੂਵਮੈਂਟ ਦੇ ਧਾਰਮਿਕ ਵਿੰਗ ਦੇ ਚੇਅਰਮੈਨ ਬਿਸ਼ਪ ਵਿਜੈ ਕਲਾਈਮਿੰਟ ਅਤੇ ਬਿਸ਼ਪ ਪੀ.ਜੇ. ਸੁਲੇਮਾਨ, ਡਾਇਸਿਸ ਆਫ ਪੰਜਾਬ, ਪਾਦਰੀ ਗੋਰਵ ਮਸੀਹ ਗਿੱਲ ਪ੍ਰਧਾਨ ਧਾਰਮਿਕ ਵਿੰਗ ਪੰਜਾਬ ਪਾਦਰੀ ਡਾ. ਤਰਸੇਮ ਮਸੀਹ ਸਹੋਤਾ ਪ੍ਰਧਾਨ ਹੋਸਨਾ ਪੰਜਾਬੀ ਮਿਨਿਸਟਰੀ ਪੰਜਾਬ, ਪਾਦਰੀ ਹਰਭਜਨ ਮਸੀਹ ਵਰਕਿੰਗ ਪ੍ਰਧਾਨ ਧਾਰਮਕ ਵਿੰਗ, ਪੰਜਾਬ, ਪਾਦਰੀ ਰਕੇਸ਼ ਮਸੀਹ ਸਲਾਹਕਾਰ ਧਾਰਮਿਕ ਵਿੰਗ ਪੰਜਾਬ, ਪਾਦਰੀ ਬੂਆ ਦਾਸ ਮੁੱਖ ਸਲਾਹਕਾਰ ਪੀ ਸੀ ਐਮ, ਪਾਦਰੀ ਅਸ਼ਵਨੀ ਕੁਮਾਰ ਸਾਬਕਾ ਪ੍ਰਧਾਨ ਯੂ ਪੀ ਏ, ਪਾਦਰੀ ਰਜਿੰਦਰ ਕੁਮਾਰ ਸਾਬਕਾ ਪ੍ਰਧਾਨ ਯੂ ਪੀ ਏ, ਸ਼੍ਰੀ ਅਨਿਲ ਸਭਰਵਾਲ ਜੁਆਇੰਟ ਸਕੱਤਰ ਪੰਜਾਬ, ਸ਼੍ਰੀ ਰਾਮ ਕੁਮਾਰ ਘਈ ਕਾਨੂੰਨੀ ਸਲਾਹਕਾਰ ਪੀ ਸੀ ਐਮ, ਸ਼੍ਰੀ ਰਾਜੇਸ਼ ਸੱਭਰਵਾਲ ਵਰਕਿੰਗ ਜਿਲ੍ਹਾ ਪ੍ਰਧਾਨ ਪੀ ਸੀ ਐਮ, ਸ਼੍ਰੀ ਅਮਨ ਜੋਰਜ ਪ੍ਰੈਸ ਸੱਕਤਰ ਨੇ ਸਾਂਝੇ ਤੌਰ ਤੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕੀ ਕਾਂਗਰਸ ਪਾਰਟੀ ਧਰਮਨਿਰਪੱਖ ਪਾਰਟੀ ਹੈ ਅਤੇ ਹਮੇਸ਼ਾ ਸਾਂਝੀਵਾਲਤਾ ਦਾ ਸੰਦੇਸ਼ ਕਾਂਗਰਸ ਵਲੋਂ ਦਿੱਤਾ ਜਾਂਦਾ ਹੈ । ਪਰ ਇਸ ਪਾਰਟੀ ਵਿੱਚ ਭੇਡਾਂ ਦੀ ਖੱਲ ਵਿੱਚ ਭੇੜੀਏ ਵੜ ਗਏ ਹਨ ਜੋ ਕਿ ਪਾਰਟੀ ਦੀ ਛਵੀਂ ਨੂੰ ਨੁਕਸਾਨ ਪਹਚਾਉਂਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ, ਪਤਰਕਾਰਾ ਨਾਲ ਗੱਲਬਾਤ ਕਰਦਿਆਂ ਉਪਰੋਕਤ ਸਾਰੇ ਧਾਰਮਿਕ ਆਗੂਆਂ ਨੇ ਕਿਹਾ ਕਿ ਜਲੰਧਰ ਦੇ ਹਲਕਾ ਨੋਰਥ ਅਤੇ ਹਲਕਾ ਕੈਂਟ ਅਜਿਹੇ ਹਨ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਈਸਾਈ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿੱਥੇ ਈਸਾਈ ਭਾਈਚਾਰੇ ਨਾਲ ਸੰਬਧਤ ਲੋਕਾਂ ਨੇ ਕੌਂਸਲਰ ਦੀ ਟਿਕਟ ਲਈ ਦਾਵੇਦਾਰੀਆ ਪੇਸ਼ ਕੀਤੀਆ, ਪਰ ਬਾਵਾ ਹੇਨਰੀ ਅਤੇ ਪਰਗਟ ਸਿੰਘ ਵਲੋਂ ਕਿਸੇ ਵੀ ਈਸਾਈ ਨੂੰ ਟਿਕਟ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਜੋ ਧਰਮ ਦੇ ਆਧਾਰ ਤੇ ਇਸਾਈ ਭਾਈਚਾਰੇ ਨਾਲ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਜਦੋਜਹਿਦ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲਮੈਂਟ ਚਰਨਜੀਤ ਸਿੰਘ ਚੰਨੀ ਜੀ ਨੇ ਕਾਫ਼ੀ ਜ਼ੋਰ ਲਾਇਆ ਪਰ ਇਨ੍ਹਾਂ ਈਸਾਈ ਵਿਰੋਧੀ ਹੰਕਾਰੀਆ ਨੇ ਉਨ੍ਹਾਂ ਦੀ ਇੱਕ ਨਾ ਸੁਣੀ, ਆਏ ਉਪਰੋਕਤ ਸਾਰੇ ਧਾਰਮਿਕ ਆਗੂਆਂ ਨੇ ਇਕੋ ਸੁਰ ਵਿੱਚ ਕਿਹਾ ਕੇ ਸਾਡੀ ਕਾਂਗਰਸ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਪਰ ਅਸੀਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਬਾਵਾ ਹੈਨਰੀ ਅਤੇ ਪਰਗਟ ਸਿੰਘ ਦੇ ਹਲਕਿਆਂ ਅੰਦਰ ਵਾਰਡਾ ਵਿੱਚ ਇਨ੍ਹਾਂ ਵਲੋਂ ਖੜੇ ਕੀਤੇ ਉਮੀਦਵਾਰਾਂ ਦੀ ਹਾਰ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਤੇ ਹੋਰ

ਵੀਂ ਧਾਰਮਿਕ ਆਗੂ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।