
ਜਲੰਧਰ ( ) ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਨ ਦਾ ਕੰਮ ਜੌ ਕੀ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ।ਹੁਣ ਵੋਟਾਂ ਬਣਾਉਣ ਦੀ ਆਖਰੀ ਤਰੀਕ 20 ਜਨਵਰੀ ਹੈ। ਇਸ ਤੋਂ ਬਾਅਦ ਵੋਟਾਂ ਬਣਨੀਆਂ ਬੰਦ ਹੋ ਜਾਣਗੀਆਂ। ਇਸੇ ਸੰਬੰਧ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ ਪੁਲੀ ਅਲੀ ਮੁਹੱਲੇ, ਵਿਖੇ ਵੋਟਾਂ ਬਣਾਉਣ ਵਾਲੇ ਫਾਰਮ ਭਰੇ ਜਾ ਰਹੇ ਹਨ । ਫਾਰਮਾ ਨਾਲ ਆਧਾਰ ਕਾਰਡ ਦੀ ਕਾਪੀ ਅਤੇ ਇੱਕ ਫੋਟੋ ਲੋੜੀਂਦੀ ਹੈ। ਇਸ ਸੰਬੰਧ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ , ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿੱਟੀ ,ਰਣਜੀਤ ਸਿੰਘ ਗੋਲਡੀ , ਹਰਪ੍ਰੀਤ ਸਿੰਘ ਸੋਨੂ, ਤਜਿੰਦਰ ਸਿੰਘ ਸੰਤ ਨਗਰ ( ਮੀਡੀਆ ਇੰਚਾਰਜ) ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਹੁਣ ਜਦ ਕਿ ਬਿਲਕੁਲ ਥੋੜੇ ਦਿਨ ਵੋਟਾਂ ਬਣਾਉਣ ਵਿੱਚ ਰਹਿ ਗਏ ਹਨ। ਹਰ ਗੁਰਸਿੱਖ ਵੀਰ ਨੂੰ ਅਤੇ ਬੀਬੀ ਨੂੰ ਵੋਟ ਜਰੂਰ ਬਣਾਉਣੀ ਚਾਹੀਦੀ ਹੈ ,ਤਾਂ ਹੀ ਅਸੀਂ ਸਹੀ ਪ੍ਰਤੀਨਿਧੀ ਦੀ ਚੋਣ ਕਰ ਸਕਦੇ ਹਾਂ , ਅਗਰ ਕੋਈ ਵੀਰ ਜਾਂ ਭੈਣ ਫਾਰਮ ਲੈ ਕੇ ਜਾਣਾ ਚਾਹੁੰਦੇ ਹਨ, ਉਹ ਫਾਰਮ ਦਫਤਰ ਤੋਂ ਪ੍ਰਾਪਤ ਕਰ ਸਕਦੇ ਹਨ, ਅਤੇ ਜੋ ਵੋਟ ਦਫਤਰ ਆ ਕੇ ਬਣਾਉਣੀ ਚਾਹੁੰਦੇ ਹਨ। ਉਹ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਫੋਟੋ ਲੈ ਕੇ ਨਾਲ ਆਉਣ, ਕਿਉਂਕਿ ਦੇਰੀ ਕਾਰਨ ਵੋਟ ਬੰਨੋ ਨਾ ਰਹਿ ਜਾਵੇ ।