
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਦੇ ਨਾਲ-ਨਾਲ ਐੱਨ.ਸੀ.ਸੀ. ਦੀਆਂ ਅਨੁਸ਼ਾਸਿਤ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਐਨ.ਸੀ.ਸੀ. ਕੈਡਟ ਮਨੀਸ਼ ਕੁਮਾਰ ਜਿੱਥੇ 76ਵੇਂ ਗਣਤੰਤਰ ਦਿਵਸ ਮੌਕੇ ਨਵੀਂ ਦਿੱਲੀ ਵਿਖੇ ਰਾਸ਼ਟਰੀ ਕੈਂਪ ਵਿੱਚ ਹਿੱਸਾ ਲੈ ਰਿਹਾ ਹੈ, ਉਥੇ ਕਾਲਜ ਦੇ 6 ਕੈਡਿਟ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਣ ਜਾ ਰਹੀ ਪਰੇਡ ਦਾ ਹਿੱਸਾ ਬਣਨ ਜਾ ਰਹੇ ਹਨ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਕਾਲਜ ਆਪਣੇ ਕੈਡਿਟਸ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦਾ ਹੈ। ਐੱਨ.ਸੀ.ਸੀ. ਦਾ ਪ੍ਰਮੁੱਖ ਮੰਤਵ ਵਿਦਿਆਰਥੀਆਂ ਦੇ ਵਿੱਚ ਅਨੁਸ਼ਾਸਨ, ਦੇਸ਼ ਭਗਤੀ ਤੇ ਲੀਡਰਸ਼ਿਪ ਦੇ ਗੁਣ ਪੈਦਾ ਕਰਨਾ ਹੈ। ਉਹਨਾਂ ਦੱਸਿਆ ਕਿ ਕੈਡਿਟ ਰਾਹੁਲ ਸਿੱਧੂ, ਇੰਦਰਵੀਰ ਸਿੰਘ, ਅੰਸ਼, ਸਮੀਰ, ਬ੍ਰਿਜ ਲਾਲ ਅਤੇ ਤਰੁਣ ਜਲੰਧਰ ਦੇ ਗਣਤੰਤਰ ਦਿਵਸ ਸਮਾਰੋਹ ਦੇ ਮਾਰਚ ਪਾਸਟ ਦਾ ਹਿੱਸਾ ਬਣਨਗੇ। ਉਹਨਾਂ ਦੀ ਇਹ ਚੋਣ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੇ ਕੈਂਪ ਵਿੱਚ ਹੋਈ ਹੈ। ਐੱਨ.ਸੀ.ਸੀ. ਇਨਚਾਰਜ ਡਾ. ਕਰਨਬੀਰ ਸਿੰਘ ਨੇ ਦੱਸਿਆ ਕਿ ਕਾਲਜ ਦਾ ਐੱਨ.ਸੀ.ਸੀ. ਯੂਨਿਟ 2 ਪੰਜਾਬ ਬਟਾਲੀਅਨ ਦੇ ਨਾਲ ਸਬੰਧਿਤ ਹੈ। ਇਸ ਵੇਲੇ ਕਮਾਂਡਿੰਗ ਅਫ਼ਸਰ ਕਰਨਲ ਵਿਨੋਦ ਜੋਸ਼ੀ ਐੱਨ.ਸੀ.ਸੀ. ਗਤੀਵਿਧੀਆਂ ਦਾ ਮਿਆਰੀ ਮਾਰਗਦਰਸ਼ਨ ਕਰ ਰਹੇ ਹਨ।