ਫਗਵਾੜਾ 31 ਜਨਵਰੀ (ਸ਼ਿਵ ਕੌੜਾ) ਇਤਿਹਾਸਕ ਗੁਰਦੁਆਰਾ ਚੌਂਤਾ ਸਾਹਿਬ ਪਿੰਡ ਬਬੇਲੀ ਵਿਖੇ ਸਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਦੇ ਆਗਮਨ ਪੁਰਬ ਮੌਕੇ ਹਲਟਾਂ ਦੀਆਂ ਦੌੜਾਂ ਹਰ ਸਾਲ ਦੀ ਤਰ੍ਹਾਂ ਸ਼ਾਨੋ ਸ਼ੌਕਤ ਨਾਲ ਕਰਵਾਈਆਂ ਗਈਆਂ। ਦੌੜਾਂ ਦਾ ਸ਼ੁੱਭ ਆਰੰਭ ਹੈਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਬਬੇਲੀ ਵਲੋਂ ਅਰਦਾਸ ਉਪਰੰਤ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਸਤਵੀਂ ਪਾਤਸ਼ਾਹੀ ਦੇ ਗੁਰਪੁਰਬ ਮੌਕੇ ਇਹ ਹਲਟਾਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਹਨ। ਅੱਜ ਕਰਵਾਈਆਂ ਦੌੜਾਂ ‘ਚ 67 ਜੋੜੀਆਂ ਨੇ ਭਾਗ ਲਿਆ। ਬਲਦਾਂ ਦੀ ਜੇਤੂ ਜੋੜੀ ਨੂੰ ਪਹਿਲੇ ਇਨਾਮ ਵਜੋਂ 28 ਹਜਾਰ ਰੁਪਏ ਨਗਦ ਅਤੇ ਟਰਾਫੀ ਭੇਂਟ ਕੀਤੀ ਗਈ। ਦੂਸਰੇ ਇਨਾਮ ਦੇ ਰੂਪ ਵਿਚ 25 ਹਜਾਰ ਰੁਪਏ ਨਗਦ ਰਾਸ਼ੀ ਅਤੇ ਟਰਾਫੀ, ਤੀਸਰੀ ਜੋੜੀ ਨੂੰ 22 ਹਜਾਰ ਰੁਪਏ ਅਤੇ ਟਰਾਫੀ, ਚੌਥੀ ਜੋੜੀ ਨੂੰ 19 ਹਜਾਰ ਨਗਦ ਅਤੇ ਟਰਾਫੀ ਜਦਕਿ ਪੰਜਵੇਂ ਨੰਬਰ ਦੀ ਜੋੜੀ ਨੂੰ 16 ਹਜਾਰ ਰੁਪਏ ਨਗਦ ਰਾਸ਼ੀ ਅਤੇ ਟਰਾਫੀ ਨਾਲ ਨਵਾਜਿਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਆਯੋਜਨ ਦਾ ਮਕਸਦ ਪੰਜਾਬ ਦੀਆਂ ਰਵਾਇਤੀ ਪੇਂਡੂ ਖੇਡਾਂ ਨੂੰ ਪ੍ਰਫੁੱਲਤ ਕਰਨਾ ਹੈ। ਪ੍ਰਬੰਧਕਾਂ ਵਲੋਂ ਆਏ ਹੋਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਪ੍ਰਧਾਨ, ਡਿਪਟੀ ਰਾਏ, ਕੁੰਦਨ ਸਿੰਘ, ਰਣਜੀਤ ਸਿੰਘ ਖਾਲਸਾ, ਅਮਨਦੀਪ ਸਿੰਘ, ਅਵਤਾਰ ਸਿੰਘ ਮੰਗੀ, ਪਰਮਜੀਤ ਸਿੰਘ, ਮੇਜਰ ਸਿੰਘ, ਚਰਨਜੀਤ ਸਿੰਘ, ਅਮਨਾ ਦੁੱਗਾਂ, ਜੋਗਿੰਦਰ ਸਿੰਘ, ਗੁਰਪਾਲ ਸਿੰਘ ਪਾਲਾ ਉੱਚਾ ਪਿੰਡ, ਗੁਰਮੀਤ ਸਿੰਘ ਰਾਣੀਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।