
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 94ਵੇਂ ਸ਼ਹੀਦੀ ਦਿਨ ਨੂੰ ਸਮਰਪਿਤ 23 ਮਾਰਚ ਦਿਨ ਐਤਵਾਰ ਨੂੰ, ਨੀਮਾ ਨਕੋਦਰ , ਵੂਮੈਨ ਫੋਰਮ ਨੀਮਾ ਨਕੋਦਰ ਅਤੇ ਵੂਮੈਨ ਫੋਰਮ ਪੰਜਾਬ ਵਲੋਂ ਇਕ ਖੂਨਦਾਨ ਕੈਂਪ ਛਾਬੜਾ ਹਸਪਤਾਲ ਵਿੱਚ ਸਵੇਰੇ, 9:30 ਵਜੇ ਤੋਂ 1 ਵਜੇ ਤੱਕ ਲਗਾਇਆ ਗਿਆ।ਜਿਸ ਵਿੱਚ ਬਲੱਡ ਡੋਨਰਜ਼ ਕਲੱਬ ਮਹਿਤਪੁਰ, ਸਹਿਯੋਗ ਸੰਸਥਾ ਵੈਲਫੇਅਰ ਸੋਸਾਇਟੀ ਤਰਕਸ਼ੀਲ ਸੋਸਾਇਟੀ ਨਕੋਦਰ, ਆਦਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।
ਇਸ ਕੈਂਪ ਵਿੱਚ 35 ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨ ਕੀਤਾ। ਇਸ ਮੌਕੇ ਡਾ. ਅਮਰਜੀਤ ਸਿੰਘ ਚੀਮਾ ਪ੍ਰਧਾਨ ਨੀਮਾ ਨਕੋਦਰ, ਡਾ. ਮਹਾਜਨ ,ਡਾ. ਸਾਹਿਲ ਟੰਡਨ, ਡਾ.ਨਵਜੋਤ ਸਿੰਘ ਬਲ, ਡਾ.ਵਿਕਾਸ ਮਹਿਤਾ, ਡਾ.ਪਰਮੋਦ, ਡਾ. ਰਾਜ ਕਮਲ, ਡਾ.ਪੰਕਜ, ਡਾ.ਰਾਜਦੀਪ ਸਿੰਘ ਆਦਿ ਹਾਜ਼ਰ ਸਨ।
ਨੀਮਾ ਵੂਮੈਨ ਫੋਰਮ ਨਕੋਦਰ ਦੇ ਪ੍ਰਧਾਨ ਡਾ. ਸੁਨੀਤਾ ਭੱਲਾ , ਸੈਕਟਰੀ ਡਾ.ਸੁਖਦੀਪ ਕਲੇਰ, ਡਾ.ਗੀਤਾ ਖੁੱਲ੍ਹਰ ਅਤੇ ਡਾ. ਰੀਨਾ ਕੱਕੜ ਸੈਕਟਰੀ ਵੂਮੈਨ ਫੋਰਮ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਨ ਜਾਣਕਾਰੀ ਦਿੰਦਿਆ ਨੀਮਾ ਵੂਮੈਨ ਫੋਰਮ ਪੰਜਾਬ ਦੇ ਪ੍ਰਧਾਨ ਡਾ. ਵੀਨਾ ਗੂੰਬਰ,ਨੀਮਾ ਅਤੇ ਨੀਮਾ ਨਕੋਦਰ ਦੇ ਸਕੱਤਰ ਡਾ.ਰਵਿੰਦਰ ਪਾਲ ਸਿੰਘ ਚਾਵਲਾ ਨੇ ਦੱਸਿਆ ਕਿ 21 23 ਮਾਰਚ ਤੱਕ ਦੇਸ਼ ਭਰ ਵਿੱਚ ਖੂਨਦਾਨ ਕੈਂਪ ਲਗ ਰਹੇ ਨੇ ਜਿਨਾਂ ਵਿੱਚ 1.5 ਲੱਖ ਯੂਨਿਟ ਖੂਨ ਇੱਕਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਖੂਨਦਾਨ ਕਰਨ ਦੀ ਮਹੱਤਤਾ ਦਸਦਿਆਂ ਨਕੋਦਰ ਨਿਵਾਸੀਆਂ ਨੂੰ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ, ਦੱਸਿਆ ਕਿ ਅੱਜ ਨਕੋਦਰ ਵਿਚ ਖੂਨਦਾਨ ਕੈਂਪ ਬਹੁਤ ਹੀ ਕਾਮਯਾਬ ਰਿਹਾ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਦੇ ਉਪਰਾਲੇ ਕੀਤੇ ਜਾਣਗੇ।