
ਸਕੂਲ ਆਫ ਐਮੀਨੈੰਸ ਮਕਸੂਦਾਂ ਵਿਖੇ ਸਮਗਰਾ ਸਿੱਖਿਆ ਅਭਿਆਨ ਤਹਿਤ 48 ਲੱਖ ਗ੍ਰਾਂਟ ਨਾਲ ਤਿਆਰ ਹੋਈਆਂ ਤਿੰਨ ਲੈਬਾਂ ਅਤੇ ਦੋ ਕਮਰਿਆਂ ਦਾ ਉਦਘਾਟਨ ਕੈਬਿਨਟ ਮੰਤਰੀ ਸ਼੍ਰੀ ਮੋਹਿੰਦਰ ਭਗਤ ਅਤੇ ਹਲਕਾ ਇੰਚਾਰਜ ਸ਼੍ਰੀ ਦਿਨੇਸ਼ ਢੱਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਗੁਰਿੰਦਰ ਜੀਤ ਕੌਰ, ਪ੍ਰਿੰਸਿਪਲ ਮੈਡਮ ਅਰਵਿੰਦਰ ਕੌਰ, ਡਿਪਟੀ ਡੀ. ਈ. ਓ ਸ਼੍ਰੀ ਰਾਜੀਵ ਜੋਸ਼ੀ , ਸ਼੍ਰੀ ਜਗਦੀਸ਼ ਸਮਰਾਏ ਸਾਬਕਾ ਡਾਇਰੈਕਟਰ ਪੀ. ਐਸ. ਐਸ. ਸੀ ਡਾ. ਗੁਰਚਰਨ ਸਿੰਘ, ਸ਼੍ਰੀ ਅਵਿਨਾਸ਼ ਮਨਿਕ (ਐਮ. ਸੀ ਗਾਂਧੀ ਕੈਂਪ), ਸ਼੍ਰੀ ਕੁਲਦੀਪ ਭਗਤ (ਓ. ਐਸ. ਡੀ), ਸ਼੍ਰੀ ਦੀਪਕ ਸੰਧੂ ( ਵਾਰਡ ਇੰਚਾਰਜ ਆਮ ਆਦਮੀ ਪਾਰਟੀ), ਸ਼੍ਰੀ ਜਤਿੰਦਰ ਜਿੰਦ ( ਪਾਰਸ਼ਪਤੀ ਆਮ ਆਦਮੀ ਪਾਰਟੀ) , ਸ਼੍ਰੀ ਚਰਨਜੀਤ ਸਿੰਘ ਬੱਧਣ (ਪਾਰਸ਼ਪਤੀ ਆਮ ਆਦਮੀ ਪਾਰਟੀ), ਸ਼੍ਰੀ ਸੁੱਚਾ ਸਿੰਘ ( ਬਲਾਕ ਪ੍ਰਧਾਨ ਪਾਰਸ਼ਪਤੀ ਆਮ ਆਦਮੀ ਪਾਰਟੀ) ਅਤੇ ਸ਼੍ਰੀ ਰੁਪਿੰਦਰ ਸਿੰਘ (ਇੰਚਾਰਜ ਡਿਸਟ੍ਰਿਕਟ ਹੈਡਕੁਆਰਟਰ) ਹਾਜ਼ਿਰ ਸਨ।
ਆਰੰਭ ਵਿੱਚ ਮੈਡਮ ਪ੍ਰਿੰਸੀਪਲ ਅਰਵਿੰਦਰ ਕੌਰ ਵਲੋਂ ਮੁੱਖ ਮਹਿਮਾਨ ਸ਼੍ਰੀ ਮੋਹਿੰਦਰ ਭਗਤ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਦਿਨੇਸ਼ ਢੱਲ ਦਾ ਸਵਾਗਤ ਕੀਤਾ। ਜਿਲ੍ਹਾ ਸਿੱਖਿਆ ਅਫ਼ਸਰ ਡਾ.ਗੁਰਿੰਦਰਜੀਤ ਕੌਰ ਨੇ ਜ਼ਿਲ੍ਹੇ ਦੇ ਸਿੱਖਿਆ ਅਭਿਆਨ ਦੀ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਸ਼੍ਰੀ ਮੋਹਿੰਦਰ ਭਗਤ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵਲੋਂ ਸਕੂਲ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਕੰਮਾ ਤੇ ਭਲਾਈ ਸਕੀਮਾਂ ਦੀ ਜਾਣਕਾਰੀ ਦਿੱਤੀ। ਸ਼੍ਰੀ ਦਿਨੇਸ਼ ਢੱਲ ਹਲਕਾ ਇੰਚਾਰਜ ਨੇ ਸਭ ਦਾ ਧੰਨਵਾਦ ਕੀਤਾ ਅਤੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਮੰਤਰੀ ਸਾਹਿਬ ਨੇ ਸਕੂਲ ਨੂੰ ਪੰਜ ਲੱਖ ਦੀ ਗ੍ਰਾਂਟ ਦਿੱਤੀ ਅਤੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ ।