
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ 30 ਅਪ੍ਰੈਲ ਨੂੰ ਵਿਦਿਆਰਥੀਆਂ ਵਲੋਂ ਮਹਾਤਮਾ ਹੰਸਰਾਜ ਤਕਨੀਕੀ ਫੈਸਟੀਵਲ ਲਗਾਇਆ ਗਿਆ। ਜਿਸ ਵਿੱਚ ਆਖਰੀ ਸਾਲ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਤੇ ਗਿਆਨ ਨਾਲ ਆਪਣੇ ਬਣਾਏ ਹੋਏ ਮਾਡਲਾਂ ਤੇ ਪੋ੍ਰਜ਼ੈਕਟਾਂ ਦੀ ਪ੍ਰਦਰਸ਼ਨੀ ਲਗਾਈ। ਇਸ ਦਾ ਉਦਘਾਟਨ ਇੰਜੀ. ਰਾਕੇਸ਼ ਗਰਗ ਪੀ.ਸੀ.ਐਸ ਅਡੀਸ਼ਨਲ ਕਮਿਸ਼ਨਰ ਮੁਨੀਸਿਪਲ ਕਾਰਪੋਰੇਸ਼ਨ ਜਲੰਧਰ ਨੇ ਕੀਤਾ।ਮਹਿਮਾਨਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਮੁੱਖੀ ਵਿਭਾਗਾਂ ਨੇ ਫੁਲਾਂ ਦੇ ਗੁਲਦਸਤੇ ਨਾਲ ਕੀਤਾ। ਇਸ ਪ੍ਰਦਰਸ਼ਨੀ ਵਿੱਚ 100 ਦੇ ਕਰੀਬ ਵਰਕਿੰਗ ਅਤੇ ਸਟਿਲ ਮਾਡਲ ਪੇਸ਼ ਕੀਤੇ ਗਏ, ਜਿਹਨਾਂ ਨੂੰ ਬਹੁਤ ਸਲਾਹਿਆ ਗਿਆ। ਇਹਨਾਂ ਵਿੱਚ ਉਹ ਮਾਡਲ ਵਿਸ਼ੇਸ਼ ਰੂਪ ਵਿੱਚ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਵਿਖਾਏ ਗਏ, ਜਿਹਨਾਂ ਨੇ ਸਾਇਂਸ ਸਿਟੀ ਟੈਕ ਫੈਸਟ ਤੇ ਹੋਰ ਮੁਕਾਬਲਿਆਂ ਵਿੱਚ ਪਹਿਲੇ ਇਨਾਮ ਜਿੱਤੇ ਹਨ। ਇੰਜੀ. ਰਾਕੇਸ਼ ਗਰਗ ਜੀ ਨੇ ਕਿਹਾ ਕਿ ਉਹ ਉੱਚ ਕੋਟੀ ਦੇ ਮਾਡਲਾਂ ਦੀ ਪ੍ਰਦਰਸ਼ਨੀ ਵੇਖ ਕੇ ਬਹੁਤ ਖੁਸ਼ ਹੋਏ ਹਨ। ਸਾਨੂੰ ਮਾਣ ਹੈ ਕਿ ਇੱਕ ਪੋਲੀਟੈਕਨਿਕ ਵਿੱਚ ਵੀ ਕਿਸੇ ਉਚ ਕੋਟੀ ਦੇ ਇੰਜੀਨੀਅਰਿੰਗ ਕਾਲਜ ਵਰਗਾ ਕੰਮ ਹੋ ਰਿਹਾ ਹੈ।ਇਸ ਲਈ ਪਿੰ੍ਰਸੀਪਲ ਡਾ. ਜਗਰੂਪ ਸਿੰਘ ਤੇ ਸਟਾਫ ਵਧਾਈ ਦੇ ਹੱਕਦਾਰ ਹਨ ਇੰਜੀਨੀਅਰ ਹੋਣ ਦੇ ਨਾਤੇ ਉਹ ਭਲੀ ਭਾਤੀ ਜਾਣਦੇ ਹਨ ਕਿ ਉਹਨਾਂ ਪ੍ਰੋਜੈਕਟਾਂ ਨੂੰ ਤਿਆਰ ਕਰਨ ਲਈ ਕਿੰਨੀ ਮਿਹਨਤ ਅਤੇ ਲਗਨ ਚਾਹੀਦੀ ਹੈ।ਇਸ ਪ੍ਰਦਰਸ਼ਨੀ ਨੂੰ ਵੇਖਣ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਅਤੇ ਸਟਾਫ ਵੀ ਆਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਮੁੱਖੀ ਵਿਭਾਗਾਂ ਨੇ ਮੁੱਖ ਮਹਿਮਾਨ ਨੂੰ ਸਮਰਿੱਤੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਪ੍ਰਦਰਸ਼ਨੀ ਨੂੰ 1000 ਤੋਂ ਵੀ ਵੱਧ ਵਿਦਿਆਰਥੀਆਂ ਨੇ ਵੇਖਿਆ। ਇਸ ਟੈਕਨੋਮੇਲੇ ਵਿੱਚ ਡਾ. ਰਾਜੀਵ ਭਾਟੀਆ (ਅਡਵਾਈਜ਼ਰ ਸਟੂਡੈਂਟ ਚੈਪਟਰ), ਸ਼੍ਰੀ ਕਸ਼ਮੀਰ ਕੁਮਾਰ , ਮੈਡਮ ਰਿਚਾ ਅਰੋੜਾ, ਸ਼੍ਰੀ ਪਿੰ੍ਰਸ ਮਦਾਨ, ਸ. ਤਰਲੋਕ ਸਿੰਘ ਅਤੇ ਸ਼੍ਰੀ ਸੁਦਾਂਸ਼ੂ ਨਾਗਪਾਲ ਵੀ ਸ਼ਾਮਿਲ ਹੋਏ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਚੁਣੇ ਗਏ ਪ੍ਰੋਜੈਕਟ ਇੰਟਰ ਪਾਲੀਟੈਕਨਿਕ ਟੈਕਫੈਸਟ ਵਿੱਚ ਭੇਜੇ ਜਾਣਗੇ।