ਸੰਗਰੂਰ, 2 ਮਈ ( ) – ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸੰਸਥਾਪਕ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ

ਨੇ ਕਿਹਾ ਹੈ ਕਿ ਮਾਂ ਬੋਲੀ ਪੰਜਾਬੀ ਦੀ ਰਾਖੀ ਲਈ ਕੇਵਲ ਗੱਲਾਂ ਨਾਲ ਕੰਮ ਨਹੀਂ ਚੱਲਣਾ ਸਗੋਂ ਹਰ ਪੰਜਾਬੀ ਨੂੰ ਆਪਣੇ ਪੱਧਰ ਉੱਤੇ ਯਤਨ ਕਰਨੇ ਪੈਣਗੇ। ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਬਹੁਤੇ ਘਰਾਂ ਵਿਚ ਜਾਂ ਸਿੱਖਿਆ ਸੰਸਥਾਨਾ ਵਿਚ ਪੰਜਾਬੀ ਵਿਚ ਗੱਲ ਕਰਨ ਦੀ ਥਾਂ ਹਿੰਦੀ ਜਾਂ ਅੰਗਰੇਜੀ ਵਿਚ ਗੱਲ ਕਰਨ ਲਈ ਮਾਣ ਮਹਿਸੂਸ ਕੀਤਾ ਜਾਂਦਾ ਹੈ ਜਦਕਿ ਤਾਮਲਨਾਡੂ, ਮਹਾਂਰਾਸ਼ਟਰ, ਕੇਰਲਾ, ਉਡੀਸਾ ਅਤੇ ਹੋਰਨਾ ਕਈ ਰਾਜਾ ਵਿਚ ਉਥੋਂ ਦੇ ਲੋਕ ਆਪਣੀ ਮਾਂ ਬੋਲੀ ਨੂੰ ਸਤਿਕਾਰ ਦੇਣਾ ਮਾਣ ਮਹਿਸੂਸ ਕਰਦੇ ਹਨ। ਡਾ. ਕਥੂਰੀਆ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਵਲੋਂ ਹਰ ਸਾਲ ਤਿੰਨ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਕਰਵਾਈਆ ਜਾਂਦੀਆ ਹਨ। ਜਿਨ੍ਹਾਂ ਵਿਚੋਂ ਇੱਕ ਕੈਨੇਡਾ ਦੇ ਬਰੈਂਮਪਟਨ ਵਿਚ ਹੁੰਦੀ ਹੈ ਜੋ ਇਸ ਸਾਲ 20,21,22 ਜੂਨ,2025 ਨੂੰ ਹੋਣ ਜਾ ਰਹੀ ਹੈ ਜਿਸ ਵਿਚ ਵੱਖ ਵੱਖ ਦੇਸ਼ਾਂ ਦੇ ਸਾਹਿਤਕਾਰ ਸ਼ਾਮਲ ਹੋਣਗੇ । ਇੱਕ ਪ੍ਰਸ਼ਨ ਦੇ ਉੱਤਰ ਵਿਚ ਉਨ੍ਹਾਂ ਮੰਨਿਆ ਕਿ ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਵਿਚ ਗੱਲ ਕਰਨ ਦੀ ਥਾਂ ਹਿੰਦੀ ਵਿਚ ਗੱਲ ਕਰਨਾ ਫਖਰ ਮਹਿਸੂਸ ਕਰਦੇ ਹਨ। ਅਜਿਹੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਸਭਾ ਵਲੋਂ ਸ਼ਹਿਰਾਂ ਅਤੇ ਪਿੰਡਾਂ ਵਿਚ ਸਭਾਵਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਸਭਾ ਦੇ ਕੌਮੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਦੱਸਿਆ ਕਿ ਸਭਾ ਪਿੰਡ ਪਿੰਡ ਜਾ ਕੇ ਮਾਂ ਬੋਲੀ ਦਾ ਹੋਕਾ ਦੇਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਡਾ. ਕਥੂਰੀਆ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਚੁਫੇਰਿਓਂ ਪ੍ਰਸੰਸਾ ਹੋ ਰਹੀ ਹੈ। ਮੰਚ ਸੰਚਾਲਨ ਕਰ ਰਹੇ ਸੰਗਰੂਰ ਸੋਸਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਇਸ ਮੌਕੇ ਡਾ. ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਪ੍ਰੀਤ ਹੀਰ, ਸਤਵੀਰ ਸਿੰਘ ਪ੍ਰਧਾਨ ਮਾਝਾ ਜੋਨ, ਰਾਜਵੀਰ ਸਿੰਘ ਭਲੂਰੀਆ ਪ੍ਰਧਾਨ ਮਾਲਵਾ ਜੋਨ, ਗੁਰਮੀਤ ਸਿੰਘ ਬੱਬੀ ਬਾਜਾਖਾਨਾ, ਰਮਨਦੀਪ ਕੌਰ, ਬੰਧਨਾ ਲੁਧਿਆਣਾ, ਜਸਵਿੰਦਰ ਸਿੰਘ ਬਿੱਟਾ, ਜੱਸ ਸ਼ੇਰਗਿੱਲ, ਡਾ. ਨਿਰਪਜੀਤ ਸਿੰਘ, ਡਾ. ਰਜਿੰਦਰ ਕੌਰ, ਜੰਗ ਸਿੰਘ ਫੱਟੜ, ਨੂਰ ਮੁਹੰਮਦ ਨੂਰ ਅਤੇ ਹੋਰ ਸਖਸੀਅਤਾਂ ਵੀ ਮੌਜੂਦ ਸਨ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਾ. ਦਲਬੀਰ ਸਿੰਘ ਕਥੂਰੀਆ, ਬਲਬੀਰ ਕੌਰ ਰਾਏਕੋਟੀ, ਰਾਜ ਕੁਮਾਰ ਅਰੋੜਾ, ਜਸਵੰਤ ਸਿੰਘ ਖਹਿਰਾ ਅਤੇ ਪ੍ਰੀਤ ਹੀਰ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।